ਨਗਰ ਕੋਂਸਲਰਾਂ ਦੀਆਂ ਧੜੇਬੰਦੀਆਂ ਨੇ  ਕੀਤਾ ਸ਼ਹਿਰ ਦਾ ਬੇੜਾ ਗਰਕ  :: ਕੰਵਲਜੀਤ ਖੰਨਾ

Spread the love
ਜਗਰਾਉਂ 6 ਜੁਲਾਈ( ਜਸਵਿੰਦਰ ਸਿੰਘ ਡਾਂਗੀਆ )ਸਥਾਨਕ ਕਮੇਟੀ ਪਾਰਕ ਵਿਖੇ ਨਗਰ ਸੁਧਾਰ ਸਭਾ ਦੇ ਸੱਦੇ ਤੇ  ਸ਼ਹਿਰਵਾਸੀਆਂ ਦੀ ਭਰਵੀ ਇੱਕਤਰਤਾ ਪ੍ਰਧਾਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਨਗਰ ਕੋਸਲ ਦੀ ਆਪਸੀ ਧੜੇਬੰਦੀ ਕਾਰਨ ਸਮੁੱਚੇ ਵਿਕਾਸ ਕਾਰਜ ਰੁਕੇ ਹੋਣ ਅਤੇ ਕੂੜਾ ਸੁੱਟਣ ਵਾਲੇ ਡੰਪ ਬੰਦ ਹੋਣ ਕਾਰਨ ਸ਼ਹਿਰ ਚੋ ਕੂੜੇ ਦੇ ਢੇਰ ਪਿਛਲੇ ਦਸ ਦਿਨਾਂ ਨਾ ਚੁੱਕੇ ਜਾਣ ਅਤੇ ਬਾਰਸ਼ ਦਾ ਸੀਜਨ ਹੋਣ  ਕਾਰਨ ਬੀਮਾਰੀ ਫੈਲਣ ਦਾ ਖਤਰਾ ਵਧਣ, ਟੁੱਟੀਆਂ ਸੜਕਾਂ, ਬਜਾਰਾਂ ਚ ਨਾਜਾਇਜ ਕਬਜੇ , ਰਾਏਕੋਟ ਰੋਡ ਅਤੇ ਮਲਕ ਰੋਡ ਦੀ ਅਤਿਅੰਤ ਤਰਸਯੋਗ ਹਾਲਤ, ਲੋਕਾਂ ਨੂੰ ਗੁੰਮਰਾਹ ਕਰਦਿਆਂ ਨਹਿਰ ਦੀ ਥਾਂ21 ਬੋਰ ਕਰਕੇ ਪਾਣੀ ਦੀ ਸਪਲਾਈ ਕਰਨ, ਸ਼ਹਿਰ ਚੋ ਵਿਸੇਸਕਰ ਕਮਲ ਚੋਕ ਅਤੇ ਪੁਰਾਣੀ  ਮੰਡੀ  ਚੋ ਪਾਣੀ ਦਾ ਨਿਕਾਸ ਨਾ ਹੋਣ, ਸ਼ਹੀਦ ਭਗਤ ਸਿੰਘ ਕਮਿਉਨਿਟੀ ਸੈਟਰ ਦੀ ਖਸਤਾ ਹਾਲਤ, ਸਫਾਈ ਸੇਵਕਾਂ ਦੀ ਘੱਟ ਨਫਰੀ , ਰੋਸ਼ਨੀ ਦੇ ਮਾੜੇ ਪ੍ਰਬੰਧ ਦੇ ਚੱਲਦਿਆਂ 16 ਜੁਲਾਈ ਨੂੰ ਨਗਰ ਕੋਸਲ ਦਫਤਰ ਅੱਗੇ ਵਿਸ਼ਾਲ ਧਰਨਾ ਦੇਣ ਦਾ ਐਲਾਨ ਕੀਤਾ ਗਿਆ।    ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆ ਸਭਾ ਦੇ ਸੱਕਤਰ ਕੰਵਲਜੀਤ ਖੰਨਾ ਨੇ ਦਸ਼ਿਆਂ ਕਿ ਧੜੇਬੰਦੀ ਨੇ ਸ਼ਹਿਰ ਦਾ ਬੇੜਾ ਗਰਕ ਕਰ ਦਿੱਤਾ ਹੈ। ਉਨਾਂ ਦੱਸਿਆ ਕਿ ਇਸ ਰੋਸ ਧਰਨੇ ਕਈ ਲੋਕ ਲਾਮਬੰਦੀ ਹਿਤ 10 ਜੁਲਾਈ ਤੋ 14 ਜੁਲਾਈ ਤੱਕ ਸ਼ਹਿਰ ਭਰ ਚ ਪਰਚਾਰ ਮੁਹਿੰਮ ਚਲਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਡਾ। ਇਸ ਸਮੇ ਮਾਸਟਰ ਅਵਤਾਰ ਦੀ ਅਗਵਾਈ ਚ 11 ਮੈਂਬਰੀ ਸ਼ਭਾ ਦੀ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਚ ਉਪਰੋਕਤ ਤੋ ਬਿਨਾਂ ਮਾਸਟਰ ਗੁਰਮੇਲ ਸਿੰਘ,  ਕਾ ਮੁਖਤਿਆਰ ਸਿੰਘ, ਜਗਦੀਸ ਸਿੰਘ, ਮਾਸਟਰ ਹਰਭਜਨ ਸਿੰਘ, ਗੁਰਪਰੀਤ  ਸਿੰਘ ਬਲਵਿਂਦਰ ਸਿੰਘ ਕਾਨੂੰਗੋ, ਮਾਸਟਰ ਜਸਵੰਤ ਸਿੰਘ ਕਲੇਰ ਚੁਣੇ ਗਏ। ਇਸ ਸਮੇ ਮਾਸਟਰ ਹਰਬੰਸ ਲਾਲ, ਮਦਨ ਸਿੰਘ, ਪ੍ਰੀਤਮ ਸਿੰਘ, ਮਸਤਾਨ ਸਿੰਘ, ਹਰਨਰਾਇਣ ਸਿੰਘ , ਸਤਪਾਲ ਸਿੰਘ ਦੇਹੜਕਾ, ਸੁੱਖ ਜਗਰਾਂਓ, ਮਿਰਹਰਾਜ ਸਿੰਘ , ਅਸ਼ੋਕ ਬਿੱਲੂ, ਮਾਸਟਰ ਹਰਜਿੰਦਰ ਸਿਘ ਆਦਿ ਹਾਜਰ ਸਨ
  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *