ਨਗਰ ਕੌਂਸਲ ਤਪਾ ਦੇ ਬਲਜੀਤ ਬਾਸੀ ਪ੍ਰਧਾਨ ਅਤੇ ਮਨੀਸ਼ ਗਰਗ ਬਣੇ ਮੀਤ ਪ੍ਰਧਾਨ  , ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰਾਇਆ ਮੂੰਹ ਮਿੱਠਾ   

Spread the love
ਤਪਾ ਮੰਡੀ 06 ਜੁਲਾਈ ( ਸ਼ਰਮਾ) ਨਗਰ ਕੌਂਸਲ ਤਪਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਸਰਬ ਸੰਮਤੀ ਨਾਲ ਹੋ ਗਈ ਜਿਸ ਵਿੱਚ ਪ੍ਰਧਾਨ ਬਲਜੀਤ ਸਿੰਘ ਬਾਸੀ ਅਤੇ ਮੀਤ ਪ੍ਰਧਾਨ ਮਨੀਸ਼ ਗਰਗ ਨੂੰ ਚੁਣਿਆ ਗਿਆ। ਇਹ ਚੋਣ ਐਸਡੀਐਮ ਸ੍ਰੀ ਆਯੂਸ਼ ਗੋਇਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ 15 ਕੌਂਸਲਰਾਂ ਨੇ ਹਿੱਸਾ ਲਿਆ ਸਭ ਤੋਂ ਪਹਿਲਾਂ ਪ੍ਰੋਜੈਡਿੰਗ ਅਫਸਰ ਵੱਲੋਂ ਕੋਂਸਲਰਾਂ ਨੂੰ ਸਹੁੰ ਚੁੱਕਵਾਈ ਗਈ ਅਤੇ ਬਾਅਦ ਵਿੱਚ ਕੌਂਸਲਰ ਹੈਪੀ ਸਿੰਘ ਵੱਲੋਂ ਪ੍ਰਧਾਨਗੀ ਲਈ ਬਲਜੀਤ ਸਿੰਘ ਬਾਸੀ ਦਾ ਨਾਮ ਪੇਸ਼ ਕੀਤਾ ਜਿਸ ਦੀ ਤਾਦੀਦ ਕੌਂਸਲਰ ਮਨੀਸ਼ ਗਰਗ ਵੱਲੋਂ ਕੀਤੀ ਗਈ ਅਤੇ ਮੀਤ ਪ੍ਰਧਾਨ ਲਈ ਕੋਸਲਰ ਧਰਮਪਾਲ ਸ਼ਰਮਾ ਨੇ ਮਨੀਸ਼ ਗਰਗ ਦਾ ਨਾਮ ਪੇਸ਼ ਕੀਤਾ ਜਿਸ ਦੀ ਤਾਦੀਦ ਕੌਂਸਲਰ ਬਲਦੇਵ ਸਿੰਘ ਵੱਲੋਂ ਕੀਤੀ ਗਈ , ਬਲਜੀਤ ਸਿੰਘ ਬਾਸੀ ਦੇ ਪ੍ਰਧਾਨ ਅਤੇ ਮੁਨੀਸ਼ ਗਰਗ ਦੇ ਮੀਤ ਪ੍ਰਧਾਨ ਚੁਣੇ ਜਾਣ ਤੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਅਤੇ ਐਸਡੀਐਮ ਆਯੂਸ਼ ਗੋਇਲ ਨੇ ਸਾਰੇ ਕੌਂਸਲਰਾਂ ਨੂੰ ਵਧਾਈ ਦਿੱਤੀ ਅਤੇ ਵਿਧਾਇਕ ਵੱਲੋਂ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਸਰਬ ਸੰਮਤੀ ਨਾਲ ਹੋਈ ਹੈ। ਜਿਸ ਨਾਲ ਸ਼ਹਿਰ ਦਾ ਵਿਕਾਸ ਵੱਡੀ ਪੱਧਰ ਤੇ ਹੋਵੇਗਾ ਉਹਨਾਂ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਬਣਨ ਨਾਲ ਹੀ ਸਰਕਾਰ ਵੱਲੋਂ ਵੱਡੇ ਪੱਧਰ ਤੇ ਗਰਾਂਟਾਂ ਭੇਜੀਆਂ ਜਾਣਗੀਆਂ ਤਾਂ ਜੋ ਸ਼ਹਿਰ ਦਾ ਰਹਿੰਦਾ ਵਿਕਾਸ ਹੋਰ ਹੋ ਸਕੇ, ਇਸ ਮੌਕੇ ਨਵੇਂ ਨਿਯੁਕਤ ਪ੍ਰਧਾਨ ਬਲਜੀਤ ਸਿੰਘ ਵਾਸੀ ਨੇ ਸਾਰੇ ਕੌਂਸਲਰਾਂ ਅਤੇ ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਮੈਨੂੰ ਤੁਸੀਂ ਦਿੱਤੀ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਅਦਾ ਕਾਰਾਂਗਾ ਤੇ ਸਾਰੇ ਕੌਂਸਲਰਾਂ ਦੇ ਵਾਰਡਾਂ ਦਾ ਕੰਮ ਪਹਿਲ ਦੇ ਆਧਾਰ ਤੇ ਕਰਾਂਗਾ ਜਿਸ ਨਾਲ ਸ਼ਹਿਰ ਦੀ ਦਿੱਖ ਵਿੱਚ ਚੌਗੁਣਾ ਵਾਧਾ ਹੋ ਸਕੇ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਡਾਕਟਰ ਸੋਨਿਕਾ ਬਾਂਸਲ ਸਮਾਜ ਸੇਵੀ ਡਾਕਟਰ ਬਾਲ ਚੰਦ ਬਾਂਸਲ ਅਤੇ ਗੁਰਦੇਵ ਬਾਂਸਲ ਵੱਲੋਂ ਪ੍ਰਧਾਨ ਅਤੇ ਮੀਤ ਪ੍ਰਧਾਨ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ । ਨਗਰ ਕੌਂਸਲ ਦੇ ਪ੍ਰਧਾਨ  ਤੇ ਮੀਤ ਪ੍ਰਧਾਨ ਬਣਦਿਆਂ ਹੀ ਖੁੱਲੀ ਜੀਪ ਜਿਸ ਵਿੱਚ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ,ਚੇਅਰਮੈਨ ਤਰਸੇਮ ਸਿੰਘ ਕਾਹਨੇਕੇ , ਪ੍ਰਧਾਨ ਬਲਜੀਤ ਸਿੰਘ ਬਾਸੀ ਮੀਤ ਪ੍ਰਧਾਨ ਮਨੀਸ਼ ਗਰਗ ਤੋਂ ਇਲਾਵਾ ਕੌਂਸਲਰ ਧਰਮਪਾਲ ਸ਼ਰਮਾ ਅਤੇ ਰਾਜੂ ਮਾਰਕੰਡਾ ,ਜਸਵਿੰਦਰ ਸਿੰਘ ਨੇ ਸਾਰੇ ਸ਼ਹਿਰ ਦਾ ਗੇੜਾ ਦੇ ਕੇ ਵੋਟਰਾਂ ਦਾ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੁਸ਼ਪਾ ਰਾਣੀ , ਹੈਪੀ ਸਿੰਘ ,ਸੁਨੀਤਾ ਰਾਣੀ, ਸਰਸਵਤੀ ਦੇਵੀ , ਗੁਰਮੀਤ ਸਿੰਘ ਰੋਡ ,ਰਿਸੂ ਰੰਗੀ, ਦੀਪਿਕਾ ਮਿੱਤਲ, ਧਰਮਪਾਲ ਸ਼ਰਮਾ, ਬਲਦੇਵ ਸਿੰਘ, ਸੁਨੀਤਾ ਦੇਵੀ , ਰਣਜੀਤ ਸਿੰਘ ਲਾਡੀ, ਜੋਨੀ ਕੁਮਾਰ ਤੋਂ ਇਲਾਵਾ ਡੀਐਸਪੀ ਜਸਕਰਨ ਸਿੰਘ ਬਰਾੜ , ਥਾਣਾ ਮੁਖੀ ਅਮਰੀਕ ਸਿੰਘ ਅਤੇ ਸਿਟੀ ਇੰਚਾਰਜ ਬਲਜੀਤ ਸਿੰਘ, ਗੁਰਵਿੰਦਰ ਸਿੰਘ ਬਾਸੀ ,ਗੁਰਤੇਜ ਸਿੰਘ ਧਾਲੀਵਾਲ,  ਪ੍ਰਗਟ ਗਿੱਲ, ਗੁਰਵਿੰਦਰ ਵਾਸੀ, ਸ਼ੰਟੀ ਮੋੜ, ਮੇਲਾ ਰਾਮ ਕਾਲੀਆ , ਗੁਰਦੀਪ ਸਿੰਘ ਬਰਾੜ , ਜਗਤਾਰ ਸਿੰਘ ਵਾਸੀ ਗੁਰਦੀਪ ਸਿੰਘ ਬਾਸੀ, ਮੱਮੂ ਬਾਸੀ, ਕੋਮਲ ਵਾਸੀ ,ਜੱਸੀ ਵਾਸੀ ਆਦਿ ਹਾਜ਼ਰ ਸਨ।
  • Related Posts

    ਬਾਸੀ ਪਰਿਵਾਰ ਨੂੰ ਮਿਲੀ ਨਗਰ ਕੌਂਸਲ ਤਪਾ ਦੀ ਪ੍ਰਧਾਨਗੀ ,ਵਿਧਾਇਕ ਤੇ ਕੌਂਸਲਰਾਂ ਦਾ ਕੀਤਾ ਧੰਨਵਾਦ           

    Spread the love

    Spread the love ਤਪਾ ਮੰਡੀ 6 ਜੁਲਾਈ ( ਸ਼ਰਮਾ) ਸਥਾਨਕ ਨਗਰ ਕੌਂਸਲ ਦੀ ਪ੍ਰਧਾਨਗੀ ਤੇ ਮੀਤ ਪ੍ਰਧਾਨਗੀ ਦੀ ਚੋਣ ਸਰਬਸੰਮਤੀ ਨਾਲ ਐਸਡੀਐਮ ਆਯੂਸ਼ ਗੋਇਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਹਲਕਾ…

    *ਮਾਨ ਸਰਕਾਰ ਨੇ ਮਾਵਾਂ-ਧੀਆਂ ਨਾਲ ਕੀਤਾ ਇੱਕ ਹੋਰ ਵੱਡਾ ਵਾਅਦਾ ਪੂਰਾ ਕੀਤਾ: ਵਿਧਾਇਕਾ ਸੰਤੋਸ਼ ਕਟਾਰੀਆ* *ਬਲਾਚੌਰ ਵਿਖੇ ‘ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ’ ਤਹਿਤ ਕਰਵਾਇਆ ਗਿਆ ਵਿਸ਼ੇਸ਼ ਸਮਾਗਮ* *ਔਰਤਾਂ ਦੇ ਖਾਤਿਆਂ ‘ਚ ਪਾਈ 3 ਮਹੀਨਿਆਂ ਦੀ ਇਕੱਠੀ ਰਾਸ਼ੀ*

    Spread the love

    Spread the love ਬਲਾਚੌਰ, 6 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ):ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਲਈ ਸ਼ੁਰੂ ਕੀਤੀ ਗਈ ਇਤਿਹਾਸਕ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ’ ਨੂੰ ਜ਼ਮੀਨੀ ਪੱਧਰ…

    Leave a Reply

    Your email address will not be published. Required fields are marked *