ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵੱਲੋਂ ਵਰਕਰਾਂ ਦੀ ਮੀਟਿੰਗ ਆਪ ਸੋਸ਼ਲ ਮੀਡੀਆ ਜਰੀਏ ਮੁੜ ਸਕਦਾ ਹਾਸਲ ਕਰਨ ਦੀ ਫਿਰਾਕ ਵਿੱਚ – ਖਹਿਰਾ

Spread the love
ਨਵਤੇਜ ਚੀਮਾ ਨੇ ਪਾਰਟੀ ਵਰਕਰਾਂ ਨੂੰ 2027 ਦੀਆਂ ਚੋਣਾਂ ਲਈ ਕਮਰ ਕੱਸੇ ਕਰਨ ਦੀ ਕੀਤੀ ਅਪੀਲ
ਕਪੂਰਥਲਾ , 7 ਜੁਲਾਈ ( ਕੌੜਾ )- ਨਵਤੇਜ ਸਿੰਘ ਚੀਮਾ ਸਾਬਕਾ ਵਿਧਾਇਕ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਹਲਕਾ ਸੁਲਤਾਨਪੁਰ ਲੋਧੀ ਦੇ ਕਾਂਗਰਸੀ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਉਚੇਚੇ ਤੌਰ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਚੇਅਰਮੈਨ ਆਲ ਇੰਡੀਆ ਕਿਸਾਨ ਸੈਲ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਇਲਾਕੇ ਭਰ ਤੋਂ ਪਹੁੰਚੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਅਹੁਦੇ ਪ੍ਰਾਪਤ ਕਰਨੇ ਬਹੁਤ ਸੌਖੇ ਹਨ ਅਤੇ ਉਨਾਂ ਤੇ ਖਰਾ ਉਤਰਨਾ ਵੱਡੀ ਜ਼ਿੰਮੇਵਾਰੀ ਹੈ। ਉਹਨਾਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਘਰ ਘਰ ਪਹੁੰਚਾਏ ਜਾਣ ਤੇ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇੱਕ ਕਰਨ ਦੀ ਵਰਕਰਾਂ ਨੂੰ ਪ੍ਰੇਰਨਾ ਦਿੱਤੀ ਅਤੇ 2027 ਦੀਆਂ ਚੋਣਾਂ ਲਈ ਡਟ ਜਾਣ ਲਈ ਪ੍ਰੇਰਿਤ ਕੀਤਾ।  ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਅੱਜ ਬਹੁਤ ਨਾਜੁਕ ਮੋੜ ਤੇ ਖੜਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ 4 ਸਾਲਾਂ ਵਿੱਚ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਅਤੇ ਸਰਕਾਰ ਦੇ ਰਾਜ ਵਿੱਚ ਹਰ ਵਰਗ ਦੁਖੀ ਹੈ। ਅਮਨ ਅਤੇ ਕਾਨੂੰਨ ਦੀ ਸਥਿਤੀ ਬਹੁਤ ਭਿਆਨਕ ਬਣੀ ਹੋਈ ਹੈ, ਨਸ਼ੇ, ਝੂਠੇ ਪਰਚੇ, ਗੈਂਗਵਾਰ, ਫਿਰੌਤੀਆਂ ਮੰਗਣਾ ਆਮ ਗੱਲ ਹੋ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਹੋਰ ਨੁਕਸਾਨ ਹੋਣ ਤੋਂ ਬਚਾਉਣਾ ਹੈ ਤਾਂ ਇਸ ਪਾਰਟੀ ਨੂੰ ਚੱਲਦਾ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਉਹਨਾਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇੱਕ ਕਰ ਦੇਣ ਤਾਂ ਜੋ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਕਿਸਾਨ ਸੈਲ ਕਾਂਗਰਸ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਅਤੇ ਕੁਲਬੀਰ ਸਿੰਘ ਥਿੰਦ ਖੈੜਾ ਦੋਨਾਂ ਨੂੰ ਜ਼ਿਲਾ ਪ੍ਰਧਾਨ ਕਿਸਾਨ ਸੈੱਲ ਕਾਂਗਰਸ ਅਤੇ ਅਮਰ ਸਿੰਘ ਮੰਡ ਨੂੰ ਬਤੌਰ ਸਕੱਤਰ ਕਿਸਾਨ ਸੈਲ ਪੰਜਾਬ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਜ਼ਿਲਾ ਪ੍ਰਧਾਨ ਕੁਲਬੀਰ ਸਿੰਘ ਖੈੜਾ ਦੋਨਾਂ ਅਤੇ ਸਕੱਤਰ ਪੰਜਾਬ ਅਮਰ ਸਿੰਘ ਮੰਡ ਨੇ ਇਹ ਜਿੰਮੇਵਾਰੀ ਦੇਣ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਚੇਅਰਮੈਨ ਆਲ ਇੰਡੀਆ ਕਿਸਾਨ ਸੈੱਲ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕੀਤਾ।  ਇਸ ਮੌਕੇ ਰਮੇਸ਼ ਸਿੰਘ ਡਡਵਿੰਡੀ ਸਾਬਕਾ ਜਿਲਾ ਪ੍ਰਧਾਨ ਗੁਰਿੰਦਰਪਾਲ ਸਿੰਘ ਭੁੱਲਰ, ਨਰਿੰਦਰ ਸਿੰਘ ਪੰਨੂ ਬਲਾਕ ਪ੍ਰਧਾਨ, ਬਲਦੇਵ ਸਿੰਘ ਰੰਗੀਲਪੁਰ, ਸੁਰਜੀਤ ਸਿੰਘ ਸੱਦੂਵਾਲ, ਮਾਨ ਸਿੰਘ ਤੇ ਕਮਲਜੀਤ ਸਿੰਘ ਸੰਧੂ ਦੋਵੇਂ ਬਲਾਕ ਪ੍ਰਧਾਨ ਕਿਸਾਨ ਕਾਂਗਰਸ, ਦਲਬੀਰ ਸਿੰਘ ਚੀਮਾ, ਸਾਹਿਬ ਸਿੰਘ ਭੁੱਲਰ ਨੰਬਰਦਾਰ, ਗਗਨਦੀਪ ਸਿੰਘ ਬਾਜਵਾ,ਮਹਿੰਦਰਪਾਲ ਸਿੰਘ ਮਹੱਬਲੀਪੁਰ, ਬਲਕਾਰ ਸਿੰਘ ਭਲਵਾਨ ਹਰਨਾਮ ਪੁਰ, ਮੋਨੂੰ ਭੰਡਾਰੀ, ਅਮਰਜੀਤ ਸਿੰਘ ਨੰਬਰਦਾਰ ਫੌਜੀ ਕਲੋਨੀ, ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਸ਼ੇਰ ਸਿੰਘ ਮਸੀਤਾਂ ਸਾਬਕਾ ਸਰਪੰਚ, ਗੁਰਮੇਲ ਸਿੰਘ ਚਾਹਲ ਦੁਰਗਾਪੁਰ, ਮੰਗਤ ਸਿੰਘ ਹਾਂਡਾ ਦੁਰਗਾਪੁਰ, ਮਨਪ੍ਰੀਤ ਸਿੰਘ ਬੂਹ, ਸਿੰਦਰ ਸਿੰਘ ਬੂਸੋਵਾਲ, ਡਾਕਟਰ ਨਰਿੰਦਰ ਸਿੰਘ ਗਿੱਲ, ਪਰਮਿੰਦਰ ਸਿੰਘ ਰਾਮਪੁਰ ਜਗੀਰ, ਲਖਵਿੰਦਰ ਸਿੰਘ ਤਾਸ਼ਪੁਰ, ਯੋਗੇਸ਼ ਮੜੀਆ, ਅਮਰਜੀਤ ਸਿੰਘ ਹੀਰਾ, ਲਖਵਿੰਦਰ ਸਿੰਘ ਸੈਦਪੁਰ, ਸੁਖਚੈਨ ਸਿੰਘ ਉਗਰੂਪੁਰ, ਜਗਪਾਲ ਸਿੰਘ ਚੀਮਾ, ਪ੍ਰੀਤਮ ਸਿੰਘ ਆਹਲੀ, ਬਲਵੰਤ ਸਿੰਘ ਬੂਲੇ, ਬਾਬਾ ਅਜੀਤ ਸਿੰਘ ਕਾਲਰੂ, ਨਵ ਸੇਖੋ ਯੂਥ ਪ੍ਰਧਾਨ, ਕੁਲਦੀਪ ਸਿੰਘ ਸੇਖੋ ਅਲੂਵਾਲ, ਬਿੱਟੂ ਨੰਬਰਦਾਰ ਭਾਗੋ ਬੁੱਢਾ, ਬੀਬੀ ਕੁਲਵਿੰਦਰ ਕੌਰ, ਬੀਬੀ ਆਸ਼ਾ ਰਾਣੀ ਸਾਬਕਾ ਸਰਪੰਚ ਸ਼ੇਰਪੁਰ ਦੋਨਾ, ਸੁਖਵਿੰਦਰ ਕੌਰ ਸ਼ੇਰ ਪੁਰ ਦੋਨਾ, ਬਾਬਾ ਬੂਟਾ ਸਿੰਘ ਸਵਾਲ, ਨਿਰਮਲ ਸਿੰਘ ਨੰਬਰਦਾਰ ਸ਼ੇਖਮਾਂਗਾ, ਸਤਨਾਮ ਸਿੰਘ ਨੰਬਰਦਾਰ ਖੈੜਾ ਦੋਨਾਂ, ਸੰਦੀਪ ਸਿੰਘ ਖੈੜਾ ਦੋਨਾਂ, ਟੋਨੀ ਨੰਬਰਦਾਰ, ਕੁਲਬੀਰ ਸਿੰਘ ਬੀਰਾ, ਬਖਸ਼ੀਸ਼ ਸਿੰਘ ਬੂਸੋਵਾਲ, ਸਰਵਣ ਸਿੰਘ ਰਣਧੀਰਪੁਰ, ਸੁਰਜੀਤ ਸਿੰਘ ਮੁੱਲਾਕਾਲਾ, ਪਰਮਜੀਤ ਸਿੰਘ ਪ੍ਰਧਾਨ ਜੱਬੋਵਾਲ, ਸੰਗਤ ਸਿੰਘ ਰੰਧਾਵਾ, ਅੰਮ੍ਰਿਤਪਾਲ ਸਿੰਘ ਜੈਨਪੁਰ, ਸ਼ੰਮੀ ਸੁਚੇਤਗੜ੍ਹ, ਫਕੀਰ ਸਿੰਘ ਸਾਬਕਾ ਸਰਪੰਚ ਮੀਰਪੁਰ , ਲਾਲੀ ਮੀਰਪੁਰ, ਹਰਦੀਪ ਸਿੰਘ ਗੱਟੀ, ਸੋਢੀ ਸਿੰਘ ਤੋਤੀ, ਗੁਰਦੇਵ ਸਿੰਘ ਚੀਮਾ ਤੋਤੀ, ਜੱਗਾ ਸਿੰਘ ਸ਼ੇਖਮਾਂਗਾ, ਰਾਜ ਬਹਾਦਰ ਸਿੰਘ ਡਡਵਿੰਡੀ, ਬਲਬੀਰ ਸਿੰਘ ਸੰਧਾ ਡਡਵਿੰਡੀ, ਗੁਰਪ੍ਰੀਤ ਸਿੰਘ ਭਿੰਡਰ ਡਡਵਿੰਡੀ, ਤੇਜਿੰਦਰ ਸਿੰਘ ਖੈੜਾ ਦੋਨਾ, ਸੁਨੀਲ ਕਾਲੀਆ ਦੌਲਤਪੁਰ, ਰੇਸ਼ਮ ਸਿੰਘ ਕੜਾਲਾ, ਬਲਜਿੰਦਰ ਸਿੰਘ ਪੀਏ ਆਦਿ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।
  • Related Posts

    ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਰਗਰਮ ਕਰਨ ਲਈ ਡਾ ਚੀਮਾ ਵੱਲੋਂ ਵਰਕਰਾਂ ਨਾਲ ਮੀਟਿੰਗ  ਭਲਕੇ ਤੋਂ ਅਕਾਲੀ ਦਲ ਰੂਪਨਗਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਸ਼ੁਰੂ ਕਰੇਗਾ ਘਰ ਘਰ ਮੁਹਿੰਮ:ਚੀਮਾ 

    Spread the love

    Spread the love ਨੂਰਪੁਰ ਬੇਦੀ, 4 ਅਕਤੂਬਰ ਦਲਜੀਤ ਚਨੋਲੀ=ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਅੱਜ…

    ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਸ਼ਿਰਕਤ ਮੋਜੋਵਾਲ ਵਿਖੇ ਪ੍ਰਭੂ ਚਰਨਾਂ ’ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਕੀਤੀ ਅਰਦਾਸ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਹੂਲਤਾਂ ਹਰ ਨਾਗਰਿਕ ਤੱਕ ਪਹੁੰਚਾਉਣਾ ਸਰਕਾਰ ਦੀ ਮੁੱਖ ਤਰਜੀਹ- ਹਰਜੋਤ ਸਿੰਘ ਬੈਂਸ

    Spread the love

    Spread the love ਕਾਹਨਪੁਰ ਖੂਹੀ  04 ਅਕਤੂਬਰ (ਜਗਤਾਰ ਜੱਗੀ )= ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਮੋਜੋਵਾਲ, ਵਾਰਡ ਨੰਬਰ 15, ਨੰਗਲ ਵਿਖੇ ਕਰਵਾਏ ਗਏ ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ…

    Leave a Reply

    Your email address will not be published. Required fields are marked *