ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਸਮੂੱਚੇ ਮੁਲਾਜ਼ਮਾਂ ਦੀ ਇੱਕ ਰੋਜ਼ਾ ਹੜਤਾਲ ਕਾਰਨ ਸਿਹਤ ਸੇਵਾਵਾਂ ਬੂਰੀ ਤਰ੍ਹਾਂ ਪ੍ਰਭਾਵਿਤ

Spread the love

ਸ਼੍ਰੀ ਮੁਕਤਸਰ ਸਾਹਿਬ, 13 ਜੂਨ ()- ਪਿਛਲੇ ਲੰਮੇ ਸਮੇਂ ਤੋਂ ਸਿਹਤ ਵਿਭਾਗ ਚ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ ਸਟੇਟ ਯੂਨੀਅਨ ਵੱਲੋਂ ਉਲੀਕੇ ਰੋਸ ਪ੍ਰੋਗਰਾਮ ਤਹਿਤ ਆਪਣੀਆਂ ਹੱਕੀ ਮੰਗਾਂ ਨੂੰ ਸਰਕਾਰ ਤੱਕ ਪਹੁੰਚਦਾ ਕਰਨ ਲਈ ਅਤੇ ਪੰਜਾਬ ਸਰਕਾਰ ਨੂੰ ਕੁੰਭਕਰਨੀ ਨੀਂਦ ਚੋਂ ਜਗਾਉਣ ਲਈ ਪੰਜਾਬ ਦੇ ਸਮੂਹ ਐਨ ਐਚ ਐਮ ਕਰਮਚਾਰੀਆਂ ਵੱਲੋਂ ਕੀਤੀ ਗਈ ਇੱਕ ਰੋਜ਼ਾ ਹੜਤਾਲ ਕਾਰਨ ਸਿਹਤ ਸੇਵਾਵਾਂ ਬੂਰੀ ਤਰ੍ਹਾ ਨਾਲ ਪ੍ਰਭਾਵਿਤ ਰਹੀਆਂ। ਪੂਰੇ ਪੰਜਾਬ ਭਰ ਦੇ ਹਰ ਇੱਕ ਜ਼ਿਲੇ ਤੋਂ ਇਸ ਸੂਬਾ ਪੱਧਰੀ ਹੜਤਾਲ ਸਬੰਧੀ ਭਰਪੂਰ ਜੋਸ਼ ਦੇਖਣ ਨੂੰ ਮਿਲਿਆ। ਇਸ ਸਬੰਧੀ ਗੱਲ ਕਰਦਿਆਂ ਬਲਾਕ ਲੰਬੀ ਤੋਂ ਬਲਕਰਨ ਸਿੰਘ, ਮੇਜਰ ਸਿੰਘ, ਗੁਰਮੀਤ ਸਿੰਘ, ਤਰਸੇਵਕ ਸਿੰਘ, ਸੰਜੀਵ ਕੁਮਾਰ, ਨੈਨਸੀ, ਰਜਨਪ੍ਰੀਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਕੌਮੀ ਸਿਹਤ ਮਿਸ਼ਨ (ਐਨਐਚਐਮ) ਤਹਿਤ ਕੰਮ ਕਰਦੇ ਸਮੂਹ ਕੱਚੇ ਮੁਲਾਜਮਾਂ ਨੂੰ ਸਰਕਾਰ ਬਨਣ ‘ਤੇ ਰੈਗੂਲਰ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਸਰਕਾਰ ਬਣਿਆ ਤਿੰਨ ਸਾਲ ਦਾ ਸਮਾਂ ਪੂਰਾ ਹੋ ਗਿਆ ਹੈ ਲੇਕਿਨ ਐਨਐਚਐਮ ਤਹਿਤ ਕੰਮ ਕਰਨ ਵਾਲਾ ਸਿਹਤ ਵਿਭਾਗ ਦਾ ਇੱਕ ਵੀ ਕਰਮਚਾਰੀ ਰੈਗੂਲਰ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਹੀ ਕਿਸੇ ਕਰਮਚਾਰੀ ਦੀ ਤਨਖ਼ਾਹ ਚ ਕੋਈ ਸਨਮਾਨਜਨਕ ਵਾਧਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਐਨ ਐਚ ਐਮ ਮੁਲਾਜਮ ਆਪਣੀ ਅਸਾਮੀ ਦੇ ਹਿਸਾਬ ਨਾਲ ਯੋਗਤਾ ਪੂਰੀ ਕਰਦੇ ਹਨ ਤੇ ਐਨਐਚਐਮ ਦੀਆਂ ਭਰਤੀਆਂ ਯੋਗ ਪ੍ਰਕਿਰਆ ਰਾਹੀਂ ਹੋਈਆਂ ਹਨ, ਲੇਕਿਨ ਫਿਰ ਵੀ ਕੱਚੇ ਸਿਹਤ ਮੁਲਾਜ਼ਮਾਂ ਦੀ ਠੇਕਾ ਪ੍ਰਥਾ ਤਹਿਤ ਪਿਛਲੇ ਪੰਦਰ੍ਹਾਂ ਸਾਲਾਂ ਤੋਂ ਆਰਥਿਕ, ਮਾਨਸਿਕ ਲੁੱਟ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਬੀਤੇ ਤਿੰਨ ਸਾਲਾ ਚ ਯੂਨੀਅਨ ਨਾਲ ਲਗਪਗ 31 ਮੀਟਿੰਗਾ ਕਰਨ ਤੋਂ ਬਾਅਦ ਵੀ ਯੂਨੀਅਨ ਦੀ ਇੱਕ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਅਤੇ ਲਾਰੇ ਲੱਪੇ ਲਗਾ ਕੇ ਸਮਾਂ ਲੰਘਾਇਆ ਜਾ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਐਨ ਐਚ ਐਮ ਯੂਨੀਅਨ ਵੱਲੋਂ ਇੱਕ ਰੋਜ਼ਾ ਹੜਤਾਲ ਕਰਨ ਦਾ ਐਲਾਨ ਕੀਤਾ ਸੀ ਅਤੇ 15 ਜੂਨ ਨੂੰ ਲੁਧਿਆਣਾ ਵਿਖੇ ਇੱਕ ਵੱਡੀ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਰੋਸ ਰੈਲੀ ਦੋਰਾਨ ਪੰਜਾਬ ਸਰਕਾਰ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਪ੍ਰਤੀ ਮਤਰੇਈ ਮਾਂ ਵਾਲੇ ਰੱਵਈਏ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ। ਰੈਲੀ ਤੋਂ ਲੁਧਿਆਣਾ ਸਹਿਰ ਦੀਆਂ ਗਲੀਆਂ ਵਿੱਚ ਮਾਰਚ ਕਰਦੇ ਹੋਏ ਐਨ ਐਚ ਐਮ ਕਰਮਚਾਰੀਆਂ ਦੁਬਾਰਾ ਪੰਜਾਬ ਸਰਕਾਰ ਵਿਰੁੱਧ ਲਗਪਗ 10000 ਪਰਚੇ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਸਿਹਤ ਮੁਲਾਜ਼ਮਾਂ ਦੇ ਹੜਤਾਲ ‘ਤੇ ਜਾਣ ਕਾਰਨ ਲੋਕਾਂ ਦੀ ਹੋਣ ਵਾਲੀ ਖੱਜਲ ਖੁਆਰੀ ਲਈ ਸੂਬਾ ਸਰਕਾਰ ਜਿੰਮੇਵਾਰ ਹੋਵੇਗੀ ਕਿਉਂਕਿ ਹੱਕੀ ਮੰਗਾਂ ਖਾਤਰ ਹੜਤਾਲ ‘ਤੇ ਜਾਣਾ ਸਿਹਤ ਮੁਲਾਜਮਾਂ ਦੀ ਮਜਬੂਰੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸੂਬਾ ਆਗੂਆਂ ਨੇ ਸਾਂਝੀ ਅਵਾਜ਼ ’ਚ ਕਿਹਾ ਕਿ ਨੈਸਨਲ ਹੈਲਥ ਮਿਸ਼ਨ ਦੇ ਸਮੁੱਚੇ ਕਰਮਚਾਰੀਆਂ ਦੁਬਾਰਾ ਲੁਧਿਆਣਾ ਜ਼ਿਮਨੀ ਚੋਣਾ ਦੋਰਾਨ ਪੰਜਾਬ ਸਰਕਾਰ ਹਰ ਮੋੜ ਤੇ ਘੇਰਾਓ ਕੀਤਾ ਜਾਵੇਗਾ। ਓਹਨਾ ਨੇ ਕਿਹਾ ਕਿ ਜੇਕਰ ਇਸ ਇੱਕ ਰੋਜ਼ਾ ਹੜਤਾਲ ਤੋਂ ਬਾਅਦ ਵੀ ਜਾਇਜ਼ ਮੰਗਾਂ ਨੂੰ ਜਲਦੀ ਸਰਕਾਰ ਨੇ ਨਾ ਮੰਨੀਆਂ ਤਾਂ ਜਲਦੀ ਹੀ ਯੂਨੀਅਨ ਵੱਲੋਂ ਇਸ ਤੋਂ ਹੋਰ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਸੰਜੇ ਸੋਲੰਕੀ, ਅਮਿਤ ਵਰਮਾ, ਸਤਪਾਲ ਸਿੰਘ, ਗੁਰਜੀਤ ਕੌਰ, ਡਾ. ਹਰਪ੍ਰੀਤ ਕੌਰ ਅਤੇ ਹੋਰ ਕਰਮਚਾਰੀ ਮੌਜੂਦ ਸਨ।

  • Related Posts

    *ਭਾਰਤੀ ਯੁਵਾ ਸੰਗਠਨ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ, ਸਮਾਜ ਸੇਵੀ ਅਰਵਿੰਦ ਪੁਰੀ ਦਾ ਕੀਤਾ ਸਨਮਾਨ*

    Spread the love

    Spread the loveਕੁਰਾਲੀ 27ਸਤੰਬਰ (ਜਗਦੇਵ ਸਿੰਘ )ਭਾਰਤੀ ਯੁਵਾ ਸੰਗਠਨ ਵੱਲੋਂ “ਲੋਕਾਂ ਦੀ ਸੁਣਾਂਗੇ – ਲੋਕਾਂ ਲਈ ਲੜਾਂਗੇ” ਦੇ ਨਾਅਰੇ ਹੇਠ ਇੱਕ ਵਿਸ਼ੇਸ਼ ਜਨ-ਜਾਗਰੂਕਤਾ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ…

    ਨਸ਼ਾ ਮੁਕਤ ਪੰਜਾਬ ਯਾਤਰਾ ਦਾ ਜਗਰਾਉਂ ’ਚ ਭਰਵਾਂ ਸਵਾਗਤ; ਭਾਜਪਾ ਸਰਕਾਰ ਬਣਨ ’ਤੇ ਨਸ਼ੇ ਦੇ ਖ਼ਾਤਮੇ ਦਾ ਕੀਤਾ ਐਲਾਨ ਕਾਉਂਕੇ ਕਲਾਂ ’ਚ ਨਸ਼ੇ ਨਾਲ 16 ਨੌਜਵਾਨਾਂ ਦੀ ਮੌਤ ਦਾ ਮੁੱਦਾ ਗੂੰਜਿਆ, ਅਜੈ ਟਮਟਾ ਵੱਲੋਂ ਪੰਜਾਬ ਸਰਕਾਰ ’ਤੇ ਤਿੱਖੇ ਨਿਸ਼ਾਨੇ

    Spread the love

    Spread the love ਜਗਰਾਉਂ, 27 ਸਤੰਬਰ(ਜਸਵਿੰਦਰ ਸਿੰਘ ਡਾਂਗੀਆ): ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਐਤਵਾਰ ਨੂੰ ਪਿੰਡ…

    Leave a Reply

    Your email address will not be published. Required fields are marked *