ਜਗਰਾਓਂ 27 ਜੁਲਾਈ (ਜਸਵਿੰਦਰ ਸਿੰਘ ਡਾਂਗੀਆ) ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਪੋਲਿਸੀ ਦਾ ਸ਼ੁਰੂ ਤੋਂ ਹੀ ਪੰਜਾਬ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ । ਪਰ ਸਰਕਾਰ ਇਸ ਦੇ ਉਲਟ ਇਸ ਪੋਲਿਸੀ ਦੇ ਫਾਇਦੇ ਦੱਸਕੇ ਪੰਜਾਬ ਦੇ ਕਿਸਾਨਾਂ ਕੋਲੋਂ ਉਨ੍ਹਾ ਦੀ ਜ਼ਮੀਨ ਉਨ੍ਹਾ ਕੋਲੋਂ ਲੈਣਾ ਚਾਹੁੰਦੇ ਹਨ , ਪਰ ਪੰਜਾਬ ਦੇ ਕਿਸਾਨ ਆਪਣੀ ਜ਼ਾਮੀਨ ਨਹੀਂ ਦੇਣਾ ਚਾਹੁੰਦੇ । ਇਸ ਦਾ ਅਸਰ ਸਾਰੇ ਪੰਜਾਬ ਵਿੱਚ ਦੇਖਣ ਨੂੰ ਮਿਲ ਰਿਹਾ ਹੈ । ਅੱਜ ਜਗਰਾਓਂ ਵਿੱਚ ਪੈਂਦੇ ਪਿੰਡ ਅਲੀਗੜ੍ਹ, ਪੋਨਾ ਵਿਖੇ ਓਥੋ ਦੇ ਲੋਕਾਂ ਵੱਲੋਂ ਸਰਕਾਰ ਦੀ ਇਸ ਲੈਂਡ ਪੁਲਿੰਗ ਪੋਲਿਸੀ ਦਾ ਵਿਰੋਧ ਕਰਦੇ ਹੋਏ ਅਲੀਗੜ੍ਹ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਦੀ ਪਿੰਡ ਵਿੱਚ ਆਉਣ ਤੇ ਰੋਕ ਲਗਾ ਦਿੱਤੀ ਗਈ ਹੈ । ਇਸ ਤਰ੍ਹਾਂ ਦਾ ਕਦਮ ਸਿਰਫ਼ ਅਲੀਗੜ੍ਹ ਪਿੰਡ ਵੱਲੋਂ ਨਹੀ ਸਗੋਂ ਦੀ ਅਲੀਗੜ੍ਹ ਦੇ ਨਾਲ ਲੱਗਦੇ ਪਿੰਡ ਜਿਵੇਂ ਮਲਕ ,ਪੌਨਾ ਵੱਲੋਂ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਆਉਣ ਤੇ ਰੋਕ ਲਗਾਈ ਗਈ ਹੈ । ਉਨ੍ਹਾ ਵੱਲੋਂ ਇਸ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਜਦੋਂ ਤੱਕ ਪੰਜਾਬ ਸਰਕਾਰ ਇਸ ਪੋਲਿਸੀ ਨੂੰ ਰੱਦ ਨਹੀ ਕਰਦੀ ਓਦੋਂ ਤੱਕ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਨੂੰ ਪਿੰਡ ਵਿੱਚ ਨਹੀ ਵੜਨ ਦਿੱਤਾ ਜਾਏਗਾ ।






