ਪੱਛਮੀ ਬੰਗਾਲ ‘ਚ ਹਿੰਸਾ ‘ਤੇ ਕੇਂਦਰ ਸਰਕਾਰ ਦੇਵੇ ਦਖ਼ਲ

Spread the love

ਫਗਵਾੜਾ 18 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ ): ਸ਼ਿਵ ਸੈਨਾ ਅਖੰਡ ਭਾਰਤ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਵਕਫ਼ ਬੋਰਡ ਬਿੱਲ ਵਿਰੁੱਧ ਪੱਛਮੀ ਬੰਗਾਲ ਵਿੱਚ ਲਗਾਤਾਰ ਹੋ ਰਹੀ ਹਿੰਸਾ ਤੇ ਚਿੰਤਾ ਪ੍ਰਗਟਾਈ ਹੈ। ਸ਼ਿਵ ਸੈਨਾ ਅਖੰਡ ਭਾਰਤ ਦੇ ਕੌਮੀ ਪ੍ਰਧਾਨ ਅਜੈ ਮਹਿਤਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਕੇਂਦਰ ਸਰਕਾਰ ਤੋਂ ਪੱਛਮੀ ਬੰਗਾਲ ‘ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਮੰਗ ਕਰਦਿਆਂ ਅਜੈ ਮਹਿਤਾ ਨੇ ਕਿਹਾ ਕਿ ਮਮਤਾ ਬੈਨਰਜੀ ਸੂਬੇ ਵਿੱਚ ਹਿੰਦੂਆਂ ਦੀ ਰਾਖੀ ਕਰਨ ਵਿੱਚ ਅਸਫਲ ਰਹੀ ਹੈ।ਹਿੰਦੂਆਂ ‘ਤੇ ਹੋ ਰਹੇ ਜ਼ੁਲਮਾਂ ਕਾਰਨ ਹਿੰਦੂ ਭਾਈਚਾਰੇ ‘ਚ ਗੁੱਸਾ ਹੈ ਅਤੇ ਲੋਕ ਉੱਥੋਂ ਹਿਜਰਤ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਵਕਫ਼ ਬੋਰਡ ਬਿੱਲ ਦੇ ਵਿਰੋਧ ਦੀ ਆੜ ਵਿਚ ਹਿੰਦੂਆਂ ਦੇ ਘਰ ਸਾੜੇ ਜਾ ਰਹੇ ਹਨ ਤੇ ਹਿੰਦੂਆਂ ਦਾ ਸ਼ਰੇਆਮ ਕਤਲ ਕੀਤਾ ਜਾ ਰਿਹਾ ਹੈ ਜਦੋਂ ਕਿ ਮਮਤਾ ਬੈਨਰਜੀ ਦੀ ਸਰਕਾਰ ਇਸ ਤੇ ਚੁੱਪੀ ਧਾਰ ਕੇ ਬੈਠੀ ਹੈ। ਹਿੰਦੂ ਪੱਛਮੀ ਬੰਗਾਲ ਤੋਂ ਪਰਵਾਸ ਕਰ ਰਹੇ ਹਨ ਅਤੇ ਦੂਜੇ ਰਾਜਾਂ ਵਿੱਚ ਸ਼ਰਨ ਲੈ ਰਹੇ ਹਨ। ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉੱਥੇ ਹਾਲਾਤ ਕਿੰਨੇ ਮਾੜੇ ਹਨ। ਇਸ ਮੌਕੇ ਸੂਬਾ ਇੰਚਾਰਜ ਸਤਪਾਲ ਰਾਲ ਅਤੇ ਵਿਸ਼ਵ ਹਿੰਦੂ ਸੰਘ ਦੇ ਦਿਹਾਤੀ ਪ੍ਰਧਾਨ ਜਤਿੰਦਰ ਕੌਸ਼ਲ ਬੱਬੀ ਵੀ ਮੌਜੂਦ ਸਨ।

  • Related Posts

    ਚਰਨਜੀਤ ਸਿੰਘ ਕਾਲੇਵਾਲ ਤੇ ਪਿੰਡ ਸਹੌੜਾਂ ਵਾਸੀਆਂ ਵੱਲੋਂ ਦਿੱਲੀ ਦੇ ਕੈਬਨਿਟ ਮੰਤਰੀ ਆਸ਼ੀਸ਼ ਸੂਦ ਦਾ ਸਨਮਾਨ

    Spread the love

    Spread the loveਕੁਰਾਲੀ 24 ਸਤੰਬਰ (ਜਗਦੇਵ ਸਿੰਘ )ਦਿੱਲੀ ਦੇ ਕੈਬਨਿਟ ਮੰਤਰੀ ਆਸ਼ੀਸ਼ ਸੂਦ ਦੇ ਪਿੰਡ ਸਹੌੜਾਂ ਵਿਖੇ ਪੁੱਜਣ ’ਤੇ ਭਾਜਪਾ ਆਗੂ ਚਰਨਜੀਤ ਸਿੰਘ ਕਾਲੇਵਾਲ ਅਤੇ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ…

    ਬਠਿੰਡਾ ਦਿਹਾਤੀ ਤੋਂ ਅਕਾਲੀ ਦਲ ਬਾਦਲ ਲਈ ਸਭ ਤੋਂ ਮਜਬੂਤ ਦਾਅਵੇਦਾਰ ਹੈ ਚਰਨਜੀਤ ਕੌਰ ਬਰਾੜ 

    Spread the love

    Spread the loveਬਠਿੰਡਾ 24 ਸਤੰਬਰ(ਪੱਤਰ ਪ੍ਰੇਰਕ): ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਤਿਆਰੀਆਂ ਖਿੱਚ ਲਈਆਂ ਹਨ। ਜੇਕਰ ਗੱਲ ਬਠਿੰਡਾ ਦਿਹਾਤੀ…

    Leave a Reply

    Your email address will not be published. Required fields are marked *