ਬਾਜਵਾ ਦੇ ਉੱਪਰ ਦਰਜ ਕੀਤਾ ਗਿਆ ਮਾਮਲਾ ਮਾਨ ਸਰਕਾਰ ਦੇ ਕਫਨ ਵਿੱਚ ਆਖਰੀ ਕਿਲ ਸਾਬਤ ਹੋਵੇਗਾ: ਢੀਂਗਰਾ

Spread the love

ਅੰਮ੍ਰਿਤਸਰ (            ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਜਰਨਲ ਸਕੱਤਰ ਅਤੇ ਸੀਨੀਅਰ ਕਾਂਗਰਸੀ ਨੇਤਾ ਜੋਗਿੰਦਰ ਪਾਲ ਢੀਂਗਰਾ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਉੱਪਰ ਦਰਜ ਕੀਤੇ ਗਏ ਝੂਠੇ ਮਾਮਲੇ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਹੋਇਆ ਕਿਹਾ ਕਿ ਇਹ ਭਗਵਤ ਮਾਨ ਦੇ ਕਫਨ ਵਿੱਚ ਆਖਰੀ ਕਿਲ ਸਾਬਤ ਹੋਵੇਗਾ। ਪ੍ਰਤਾਪ ਬਾਜਵਾ ਇਕ ਲੀਡਰ ਅਤੇ ਸਾਹਸੀ ਰਾਜ ਨੇਤਾ ਹਨ। ਜਿਨਾਂ ਨੇ ਪੰਜਾਬ ਅਤੇ ਸਮਾਜ ਦੀ ਖੁਸ਼ਹਾਲੀ ਅਤੇ ਸਿਮਰਦੀ ਲਈ ਹਮੇਸ਼ਾ ਯਤਨ ਕੀਤੇ ਹਨ। ਵਿਰੋਧੀ ਧਿਰ ਦੇ ਨੇਤਾ ਵਜੋਂ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਸੰਵੇਦਨਸ਼ੀਲ ਮੁੱਦਿਆਂ ਨੂੰ ਉਠਾਇਆ ਅਤੇ ਭਗਵੰਤ ਮਾਨ ਸਰਕਾਰ ਦੇ ਖਿਲਾਫ ਆਵਾਜ਼ ਉਠਾਈ। ਉਹ ਹਮੇਸ਼ਾ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਅਤੇ ਨਕਾਮੀਆਂ ਦਾ ਵਿਰੋਧ ਕਰਦੇ ਰਹੇ ਹਨ। ਢੀਂਗਰਾ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਇੱਕ ਇੱਕ ਵਰਕਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਚਟਾਨ ਦੀ ਤਰਹਾਂ ਖੜਾ ਹੈ। ਮਾਨ ਸਰਕਾਰ ਜਿਸ ਬਿਆਨ ਨੂੰ ਆਧਾਰ ਬਣਾ ਕੇ ਇਨਾ ਤੂਲ ਦੇ ਰਹੀ ਹੈ ਉਹ ਬਿਆਨ ਪਹਿਲਾਂ ਹੀ ਅਖਬਾਰਾਂ ਵਿੱਚ ਛਪ ਚੁੱਕਾ ਹੈ। ਆਪ ਸਰਕਾਰ ਨੇ ਬਾਜਵਾ ਨੂੰ ਨਿਸ਼ਾਨਾ ਬਣਾਇਆ ਇਹ ਉਹਨਾਂ ਦੀ ਹਤਾਸ਼ਾ ਹੈ ਜੋ ਮੰਦਭਾਗੀ ਹੈ। ਮਾਨ ਸਰਕਾਰ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾ ਕੇ ਜਨਤਾ ਦਾ ਧਿਆਨ ਭਟਕਾਣਾ ਚਾਹੁੰਦੀ ਹੈ ਅਤੇ ਆਪਣੀ ਨਕਾਮੀਆ ਨੂੰ ਛੁਪਾਣ ਦੀ ਕੋਸ਼ਿਸ਼ ਕਰ ਰਹੀ ਹੈ। ਆਪ ਸਰਕਾਰ ਨੇ ਸੱਚ ਬੋਲਣ ਤੇ ਪ੍ਰਤਾਪ ਬਾਜਲਾ ਬਾਜਵਾ ਉੱਪਰ ਬਦਲੇ ਦੀ ਭਾਵਨਾ ਨਾਲ ਝੂਠਾ ਮਾਮਲਾ ਦਰਜ ਕਰਕੇ ਆਪਣੀ ਹਤਾਸ਼ਾ ਦਾ ਪਰਿਚ ਦਿੱਤਾ ਹੈ। ਢੀਂਗਰਾ ਨੇ ਕਿਹਾ ਕੀ ਕਾਂਗਰਸ ਪਾਰਟੀ ਪੰਜਾਬ ਵਿੱਚ ਪੂਰੀ ਤਰਾਂ ਮਜਬੂਤ ਹੈ। ਇਹੋ ਜਿਹੀਆਂ ਹੋਸ਼ੀਆ ਹਰਕਤਾਂ ਨਾਲ ਪੰਜਾਬ ਕਾਂਗਰਸ ਦਾ ਵਰਕਰ ਡਰਨ ਵਾਲਾ ਨਹੀਂ। ਉਹਨਾਂ ਕਿਹਾ ਕਿ 2027 ਵਿੱਚ ਕਾਂਗਰਸ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਇਸ ਬੁਖਲਾਹਟ ਵਿੱਚ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਕਾਂਗਰਸੀਆਂ ਉੱਪਰ ਝੂਠੇ ਮਾਮਲੇ ਦਰਜ ਕਰ ਰਹੇ ਹਨ।

  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *