ਭਗਤਾ ਭਾਈ ਬਲਾਕ ਖਤਮ ਕਰਨ ਦੀ ਚਰਚਾ , ਜਥੇਬੰਦੀਆ ਵੱਲੇ ਰੋਸ਼ ਧਰਨੇ ਸੁਰੂ।

Spread the love
ਬਠਿੰਡਾ ,4 ਅਗਸਤ ( ਰਾਮ ਸਿੰਘ ਕਲਿਆਣ)ਪਾਤਸ਼ਾਹੀ ਛੇਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਤੇ ਭਾਈ ਬਹਿਲੋ ਦਾ  ਇਤਿਹਾਸਕ ਨਗਰ ਭਗਤਾ ਭਾਈ ਬਠਿੰਡਾ ਜਿੱਲੇ ਦੇ ਬਾਜਾਖਾਨਾ ਬਰਨਾਲਾ ਸਥਿਤ ਆਸ ਪਾਸ ਦੇ ਕਰੀਬ  29 ਪਿੰਡਾ ਨੂੰ ਸਹੂਲਤਾ ਦੇਣ ਲਈ  ਬਲਾਕ ਬਣਾਇਆ ਗਿਆ ਸੀ ।
ਪਰ ਹੁਣ ਭਗਤਾ ਭਾਈਕਾ ਬਲਾਕ ਨੂੰ  ਖਾਰਜ ਕਰਕੇ ਫੂਲ਼ ਬਲਾਕ ਵਿੱਚ ਮਰਜ ਕਰਨ ਦੀ ਚਰਚਾ ਨੇ ਨਵੀ ਚਿੰਤਾ ਸਹੇੜ ਦਿਤੀ ਹੈ । ਬਠਿੰਡਾ ਜ਼ਿਲ੍ਹੇ ਦੇ ਕੁਲ 9 ਬਲਾਕਾਂ ਵਿਚੋਂ ਭਗਤਾ ਭਾਈ ਨੂੰ ਖਾਰਜ ਕਰਕੇ  8 ਬਲਾਕ ਬਣਾਉਣ ਦੀ ਚਰਚਾ ਕਾਰਨ ਵੱਖ-ਵੱਖ ਕਿਸਾਨ, ਰਾਜਨੀਤਿਕ,ਸਮਾਜਿਕ ਅਤੇ ਧਾਰਮਿਕ ਜਥੇਬੰਦੀਆ ਧਰਨਾ ਪ੍ਰਦਰਸ਼ਨ ਕਰਨ ਲਈ ਪ੍ਰੋਗਰਾਮ ਉਲੀਕ ਰਹੀਆ ਹਨ ਪੰਜਾਬ ਕਾਂਗਰਸ ਪਾਰਟੀ  ਦੇ ਸੂਬਾ  ਮੀਤ ਪ੍ਰਧਾਨ ਕਿਸਾਨ ਵਿੰਗ ਜਸਵਿੰਦਰ ਸਿੰਘ ਜੱਸ ਦੀ ਅਗਵਾਈ ਵਿੱਚ ਅੱਜ ਰੋਸ਼ ਪ੍ਰਦਰਸ਼ਨ ਕੀਤਾ ਗਿਆ । ਸ੍ਰੋਮਣੀ ਅਕਾਲੀ ਦਲ ਵੱਲੋ  6 ਅਗਸਤ ਨੂੰ ਧਰਨਾ ਦੇਣ ਦੀ ਜਾਣਕਾਰੀ ਪ੍ਰਾਪਤ ਹੋਈ । ਸੁਖਮੰਦਰ ਸਿੰਘ ਸਿੱਧੂ ਜ਼ਿਲ੍ਹਾ ਪ੍ਰੈਸ ਸਕੱਤਰ ਭਾਕਿਯੂ ਕ੍ਰਾਂਤੀਕਾਰੀ ਨੇ ਦੱਸਿਆ ਕਿ  ਭਗਤਾ ਭਾਈ  ਬਲਾਕ ਨੂੰ ਵਿਭਾਗੀ ਤੌਰ ਤੇ ਖਤਮ ਕਰਨ ਦੇ ਵਿਰੁੱਧ ਅਤੇ ਮੁੜ ਬਹਾਲਗੀ ਲਈ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵੱਲੋਂ ਬਲਾਕ ਅਧੀਨ ਆਉਂਦੇ ਕੁਲ ਕਰੀਬ 29 ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰਕੇ ਆਉਂਦੀ 8 ਅਗਸਤ ਨੂੰ ਸਬ ਤਹਿਸੀਲ ਭਗਤਾ ਭਾਈਕਾ ਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਵਿਚ ਸਮੂਹ ਜਨਤਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਨੂੰ ਨਾਲ ਲੈਕੇ ਵੱਡਾ ਇਕੱਠ ਕੀਤਾ ਜਾਵੇਗਾ।
  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *