ਭਾਜਪਾ ਆਗੂ ਸੁਖਵਿੰਦਰ ਲਾਲ ਸ਼ਰਮਾ ਨੂੰ ਮਿਲੀ ਵੱਡੀ ਜਿੰਮੇਵਾਰੀ  ਪੁਲਿਸ ਜ਼ਿਲ੍ਹਾ ਖੰਨਾ ਦਾ ਉਪ ਪ੍ਰਧਾਨ ਨਿਯੁਕਤ ਕੀਤਾ 

Spread the love
ਮਾਛੀਵਾੜਾ ਸਾਹਿਬ, 30 ਸਤੰਬਰ (ਸੁੱਚਾ ਬੰਗੜ) ਭਾਰਤੀ ਜਨਤਾ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਸਮਰਾਲਾ ਦੇ ਸੀਨੀਅਰ ਅਤੇ ਜੁਝਾਰੂ ਆਗੂ ਸੁਖਵਿੰਦਰ ਲਾਲ ਸ਼ਰਮਾ (ਸੁੱਖੀ ਸ਼ਰਮਾ) ਮਾਛੀਵਾੜਾ ਸਾਹਿਬ ਨੂੰ ਅਹਿਮ ਜਿੰਮੇਵਾਰੀ ਸੌਂਪੀ ਗਈ ਹੈ। ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਪੁਲਿਸ ਜ਼ਿਲ੍ਹਾ ਖੰਨਾ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਸੁਖਵਿੰਦਰ ਲਾਲ ਸ਼ਰਮਾ ਪਿਛਲੇ ਲੰਬੇ ਸਮੇਂ ਤੋਂ ਭਾਜਪਾ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਦੇ ਹਰ ਦੁੱਖ-ਸੁੱਖ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ ਹਨ। ਉਹ ਮਾਛੀਵਾੜਾ ਸਾਹਿਬ ਮੰਡਲ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕੇ ਹਨ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਨੀਲੋਂ ਜ਼ੋਨ ਤੋਂ ਲੜ ਕੇ ਸ਼ਾਨਦਾਰ ਪ੍ਰਦਰਸ਼ਨ ਵੀ ਕਰ ਚੁੱਕੇ ਹਨ। ਪਾਰਟੀ ਪ੍ਰਤੀ ਉਨ੍ਹਾਂ ਦੀ ਵਫਾਦਾਰੀ, ਮਿਹਨਤ ਅਤੇ ਜ਼ਮੀਨੀ ਪੱਧਰ ‘ਤੇ ਕੀਤੇ ਗਏ ਕੰਮਾਂ ਨੂੰ ਦੇਖਦੇ ਹੋਏ ਭਾਜਪਾ ਹਾਈਕਮਾਂਡ ਨੇ ਇਹ ਵੱਡਾ ਮਾਣ ਬਖਸ਼ਿਆ ਹੈ। ਇਸ ਨਿਯੁਕਤੀ ਤੋਂ ਬਾਅਦ ਨਵ-ਨਿਯੁਕਤ ਉਪ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਲਾਲ ਸ਼ਰਮਾ ਨੇ ਭਾਜਪਾ ਦੀ ਸਿਖਰਲੀ ਲੀਡਰਸ਼ਿਪ, ਸੂਬਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਜੋ ਵਿਸ਼ਵਾਸ ਉਨ੍ਹਾਂ ‘ਤੇ ਜਤਾਇਆ ਹੈ, ਉਹ ਉਸ ‘ਤੇ ਪੂਰਾ ਖਰਾ ਉਤਰਨਗੇ ਅਤੇ ਪਾਰਟੀ ਨੂੰ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਹੋਰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕਰਨਗੇ। ਉਧਰ, ਸੁਖਵਿੰਦਰ ਲਾਲ ਸ਼ਰਮਾ ਦੇ ਉਪ ਜ਼ਿਲ੍ਹਾ ਪ੍ਰਧਾਨ ਬਣਨ ਦੀ ਖਬਰ ਮਿਲਦਿਆਂ ਹੀ ਪੁਲਿਸ ਜ਼ਿਲ੍ਹਾ ਖੰਨਾ ਦੇ ਭਾਜਪਾ ਵਰਕਰਾਂ ਅਤੇ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਵਰਕਰ ਉਨ੍ਹਾਂ ਨੂੰ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ। ਵਧਾਈਆਂ ਦੇਣ ਵਾਲਿਆਂ ਵਿੱਚ ਸੰਜੀਵ ਲੀਹਲ, ਡਾ. ਪਰਵੀਨ ਗੋਇਲ, ਸਤੀਸ਼ ਸਿੰਗਲਾ, ਮਨੋਜ ਕੁਮਾਰ, ਡਾ. ਸੰਜੀਵ ਗਰਗ, ਰਾਜੇਸ਼ ਲੀਹਲ, ਗੁਰਦੀਪ ਸਿੰਘ ਸਮੇਤ ਹੋਰ ਕਈ ਪਤਵੰਤੇ ਸੱਜਣ ਸ਼ਾਮਲ ਹਨ।
  • Related Posts

    ਲੋਕਾਂ ਦੀ ਸਿਹਤ ਨਾਲ ਖਿਲਵਾੜ ਜਾਂ ਸੱਚਾਈ ਦੀ ਸਜ਼ਾ, ਮਿਲਾਵਟਖੋਰਾਂ ਵਿਰੁੱਧ ਸਖ਼ਤ ‘ਸਿੰਘਮ’ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਮੁਅੱਤਲ।

    Spread the love

    Spread the love​ਫਿਰੋਜ਼ਪੁਰ 1 ਅਕਤੂਬਰ (ਅਸ਼ੋਕ ਭਾਰਦਵਾਜ) ਆਮ ਲੋਕਾਂ ਦੀਆਂ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਕਰਕੇ ਉਨ੍ਹਾਂ ਨੂੰ ਜ਼ਹਿਰ ਪਰੋਸਣ ਵਾਲੇ ਅਨਸਰਾਂ ਵਿਰੁੱਧ ਲੋਹੇ ਦੇ ਹੱਥਾਂ ਨਾਲ ਪੇਸ਼ ਆਉਣ ਵਾਲੇ ਅਤੇ ‘ਸਿੰਘਮ’…

    ਪੰਜ ਮਹੀਨਿਆਂ ਤੋਂ ਪੁੱਟੀ ਪਈ ਲਿੰਕ ਸੜਕ ਨੇ ਰੈਲ ਮਾਜਰਾ ਵਾਸੀਆਂ ਦਾ ਜਿਉਣਾ ਕੀਤਾ ਮੁਹਾਲ, ਪ੍ਰਧਾਨ ਸੁਰਿੰਦਰ ਛਿੰਦਾ ਰੈਲਮਾਜਰਾ ਨੇ ਸਰਕਾਰ ਨੂੰ ਦਿੱਤੀ 10 ਅਕਤੂਬਰ ਤੱਕ ਦੀ ਚੇਤਾਵਨੀ

    Spread the love

    Spread the love ਬਲਾਚੌਰ, 1 ਅਕਤੂਬਰ (ਜਤਿੰਦਰਪਾਲ ਸਿੰਘ ਕਲੇਰ): ਪਿੰਡ ਰੈਲ ਮਾਜਰਾ ਦੀ ਮੁੱਖ ਲਿੰਕ ਸੜਕ ਦਾ ਬਹੁਤ ਹੀ ਬੁਰਾ ਹਾਲ ਹੈ। ਮੰਡੀ ਬੋਰਡ ਵੱਲੋਂ ਪੰਜ ਮਹੀਨੇ ਪਹਿਲਾਂ ਪੁੱਟੀ ਗਈ ਇਸ…

    Leave a Reply

    Your email address will not be published. Required fields are marked *