ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਇਤਿਹਾਸ ਦੇ ਪੰਨਿਆਂ ਚ ਸੁਨਿਹਰੀ ਅੱਖਰਾਂ ਚ ਲਿਖੀ ਜਾਵੇਗੀ:-ਚੱਢਾ

Spread the love

ਨੂਰਪੁਰ ਬੇਦੀ 09 ਅਪ੍ਰੈਲ (ਦਲਜੀਤ ਚਨੌਲੀ) ਮੁੱਖ ਮੰਤਰੀ ਸ:ਭਗਵੰਤ ਸਿੰਘ ਮਾਨ ਦੀ ਦੂਰੰਦੇਸ਼ੀ ਦੇ ਚੱਲਦਿਆਂ ਸ਼ੁਰੂ ਕੀਤੀ ਗਈ ਪੰਜਾਬ ਸਿੱਖਿਆ ਕ੍ਰਾਂਤੀ ਲਹਿਰ ਦੇ ਮੁਹਿੰਮ ਦੇ ਤਹਿਤ ਪੰਜਾਬ ਦੇ 350 ਸਰਕਾਰੀ ਸਕੂਲ ਚ ਇਤਿਹਾਸਕਿ ਬਦਲਾਵ ਦੀ ਸ਼ੂਰਆਤ ਹੋ ਚੁੱਕੀ ਹੈ ਤੇ ਭਵਿੱਖ ਚ ਮਾਨ ਸਰਕਾਰ ਦੀ ਇਹ ਨਵੀਂ ਸਿੱਖਿਆ ਕ੍ਰਾਂਤੀ ਇਤਿਹਾਸ ਦੇ ਪੰਨਿਆ ਚ ਸੁਨਿਹਰੀ ਅੱਖਰਾਂ ਚ ਲਿਖੀ ਜਾਵੇਗੀ,ਜਿਸ ਨੂੰ ਰਹਿੰਦੀ ਦੁਨੀਆਂ ਤੱਕ ਲੋਕ ਸਦੀਵੀਂ ਯਾਦ ਰੱਖਣਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਖੇਤਰ ਦੇ ਸਰਕਾਰੀ ਹਾਈ ਸਕੂਲ ਸਸਕੌਰ ਚ ਲੱਗਭਗ  21 ਲੱਖ  ਰੁਪਏ ਦੀ ਲਾਗਤ ਨਾਲ ਕੀਤੇ ਗਏ ਵੱਖ-ਵੱਖ ਵੱਡੇ ਵਿਕਾਸ ਕਾਰਜਾਂ ਦੇ ਉਦਘਾਟਨ ਮੌਕੇ ਪੇਸ਼ ਕੀਤੇ।ਉਨ੍ਹਾਂ ਨੇ ਕਿਹਾ ਕਿ ਇੰਨੇ ਸਾਲਾਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਸਾਡੇ ਪੰਜਾਬ ਦੇ ਸਰਕਾਰੀ ਸਕੂਲਾਂ ਚ ਸਰਕਾਰ ਵਲੋਂ ਇੰਨੀ ਵੱਡੀ  ਤਾਦਾਤ ਵਿਚਪੈਸਾ ਖਰਚ ਕੀਤਾ ਗਿਆ ਹੈ,ਜਦਕਿ ਪਹਿਲੀਆਂ ਸਰਕਾਰਾਂ ਦੇ ਸਮੇਂ ਚ ਸਰਕਾਰੀ ਸਕੂਲਾਂ ਨੂੰ ਸਿਰਫ ਸਰਕਾਰੀ ਸਮਾਗਮਾਂ ਵਾਸਤੇ ਹੀ ਇਸਤੇਮਾਲ ਕੀਤਾ ਗਿਆ।ਪਰੰਤੂ ਇਸਦੀ ਹਾਲਤ ਸੁਧਾਰਨ ਨੂੰ ਲੈਕੇ ਕਦੇ ਵੀ ਕੋਈ ਸਾਰਥਕ ਉਪਰਾਲਾ ਨਹੀਂ ਕੀਤਾ ਗਿਆ।ਪਰੰਤੂ ਅੱਜ ਮਾਨ ਸਰਕਾਰ ਵਲੋਂ ਕੀਤੇ ਗਏ ਹੈਰਾਨੀਜਨਕ ਸੁਧਾਰਾਂ ਦੇ ਮੱਦੇਨਜ਼ਰ ਮੁੱੜ ਤੋਂ ਮਾਪਿਆਂ ਦਾ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਪੜਾਉਣ ਲਈ ਰੁਝਾਨ ਵੱਧ ਰਿਹਾ ਹੈ। ਇਸ ਮੌਕੇ ੳਨ੍ਹਾਂ ਨੇ ਸਕੂਲ ਵਿੱਚ 9 ਲੱਖ 65 ਹਜ਼ਾਰ ਦੀ ਲਾਗਤ ਨਾਲ ਤਿਆਰ ਕੀਤੀ ਲਾਈਬ੍ਰੇਰੀ, 1 ਲੱਖ 13 ਹਜਾਰ ਨਾਲ ਤਿਆਰ ਪਖਾਨਿਆਂ, 2 ਲੱਖ 50 ਹਜਾਰ ਦੀ ਲਾਗਤ ਨਾਲ ਬਣਾਈ ਗਈ ਸਕੂਲ ਦੀ ਚਾਰਦਿਵਾਰੀ ਅਤੇ ਬੈਸਟ ਸਕੂਲ ਵਜੋਂ  ਚੁਣੇ ਜਾਣ ਤੇ ਮਿਲੀ 7 ਲੱਖ 50 ਹਜ਼ਾਰ ਦੇ ਨਾਲ ਕੀਤੇ ਵਿਕਾਸ ਕਾਰਜਾਂ ਦਾ  ਉਦਘਾਟਨ ਕਰਨ ਦੇ ਨਾਲ ਨਾਲ ਜਿੱਥੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ੳਨ੍ਹਾਂ ਨੂੰ ਮਨ ਲਗਾਕੇ ਪੜਾਈ ਕਰਨ ਦੀ ਪ੍ਰੇਰਨਾ ਦਿੱਤੀ,ਉੱਥੇ ਹੀ ਸਕੂਲ ਸਟਾਫ ਕੋਲੋਂ ਵੀ ਹੋਰ ਲੋੜਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ੳਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਚ 13.50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਸਕੂਲ ਦੀ ਚਾਰਦਿਵਾਰੀ ਦਾ ਉਦਘਾਟਨ ਕੀਤਾ। ਇਸ ਮੌਕੇ ਕੋਆਰਡੀਨੇਟਰ ਰਾਜ ਕੁਮਾਰ ਖੋਂਸਲਾ, ਜਸਪ੍ਰੀਤ ਸਿੰਘ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ, ਸੁਮਿਤ ਸਿੰਘ ਢਿੱਲੋ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ, ਰੰਜਨਾ ਕਟਿਆਲ ਉਪ ਜਿਲ੍ਹਾ ਸਿੱਖਿਆ ਅਫਸਰ, ਬਲਾਕ ਨੋਡਲ ਅਫਸਰ ਪ੍ਰਿੰ:ਅਨਿਲ ਜੋਸ਼ੀ, ਸਰਪੰਚ ਅਵਤਾਰ ਸਿੰਘ ਕੂਨਰ, ਸੀਐਚਟੀ ਸੰਗੀਤਾ ਭੰਡਾਰੀ, ਸਕੂਲ ਮੁੱਖੀ ਲਵਪ੍ਰੀਤ ਕੌਰ, ਵਿਸ਼ਵ ਕੋਂਡਲ, ਤਜਿੰਦਰ ਸਿੰਘ, ਇੰਦਰਜੀਤ ਸਿੰਘ, ਰਮਨਦੀਪ ਕੌਰ, ਮੋਨਿਕਾ ਸ਼ਰਮਾ, ਚੈਅਰਮੇਨ ਸੰਦੀਪ ਕੁਮਾਰ, ਸਰਪੰਚ ਮਹਿੰਦਰ ਸਿੰਘ, ਅਤੁੱਲ ਬਾਂਸਲ, ਨਿਸ਼ੀ ਸੈਣੀ, ਅਭਿਸ਼ੇਕ ਹੱਲਣ, ਸਰਪੰਚ ਰਾਮ ਸਰੂਪ, ਸਕੂਲ ਮੁੱਖੀ ਮੈਡਮ ਪੂਨਮ ਸ਼ਰਮਾ, ਸਾਬਕਾ ਕਾਨੂੰਗੋ ਬਲਰਾਜ ਸਿੰਘ, ਡਾਇਰੈਕਟਰ ਜਸਵੀਰ ਸਿੰਘ, ਯੂਥ ਆਗੂ ਰਮਨ ਕੁਮਾਰ, ਗੁਰਦੀਪ ਸਿੰਘ ਮਾਣਕ, ਜਗਜੀਤ ਸਿੰਘ, ਅਜਮੇਰ ਸਿੰਘ, ਸੋਹਣ ਲਾਲ, ਮੈਡਮ ਅਮਰਿੰਦਰ ਕੌਰ, ਸੰਜੀਵ ਕੁਮਾਰ, ਸਰਪੰਚ ਸ਼ਸ਼ਮਾ ਰਾਣੀ, ਚੈਅਰਮੇਨ ਸਰਬਜੀਤ ਸਿੰਘ, ਨੰਬਰਦਾਰ ਨਿਰੰਜਣ ਸਿੰਘ,ਗੁਰਦਿਆਲ ਚੰਦ ਸਾਬਕਾ ਸਰਪੰਚ, ਹੁਸਨ ਚੰਦ ਤੇ ਹੋਰ ਦੋਵੇਂ ਪਿੰਡਾਂ ਤੇ ਪੰਚਾਇਤ ਮੈਂਬਰ, ਵਿਿਦਆਰਥੀ, ਸਕੂਲ ਸਟਾਫ ਤੇ ਪਿੰਡ ਵਾਸੀ ਵੱਡੀ ਗਿਣਤੀ ਚ ਹਾਜ਼ਰ ਸਨ।

  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *