ਹਿਮਾਚਲ ਵਿੱਚ ਪੰਜ ਕਿਲੋਮੀਟਰ ਤੱਕ ਟੈਕਸ ਛੋਟ ਦੇਣ ਦਾ ਕੀਤਾ ਸਵਾਗਤ
ਫਗਵਾੜਾ, 2 ਅਪ੍ਰੈਲ (ਪ੍ਰੀਤੀ) ਸੇਵਾਮੁਕਤ ਆਈਏਐਸ ਅਧਿਕਾਰੀ ਅਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਬੁੱਧਵਾਰ ਨੂੰ ਸ਼ਿਮਲਾ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਮੁਲਾਕਾਤ ਕੀਤੀ। ਨਿੱਜੀ ਮੁਲਾਕਾਤ ਦੌਰਾਨ, ਧਾਲੀਵਾਲ ਨੇ ਹਿਮਾਚਲ ਪ੍ਰਦੇਸ਼ ਨਾਲ ਲੱਗਦੀ ਪੰਜ ਕਿਲੋਮੀਟਰ ਦੀ ਟੈਕਸ-ਮੁਕਤ ਸਰਹੱਦ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਧਾਲੀਵਾਲ ਨੇ ਮੁੱਖ ਮੰਤਰੀ ਸੁੱਖੂ ਤੋਂ ਡਲਹੌਜ਼ੀ ਸ਼ਹਿਰ ਦਾ ਨਾਮ ਬਦਲਣ ਦੀ ਵੀ ਮੰਗ ਕੀਤੀ, ਜਿਸਦਾ ਨਾਮ ਜ਼ਾਲਮ ਬ੍ਰਿਟਿਸ਼ ਸ਼ਾਸਕ ਲਾਰਡ ਡਲਹੌਜ਼ੀ ਦੇ ਨਾਮ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਡਲਹੌਜ਼ੀ ਦਾ ਨਾਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਚਾਚਾ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਦੀ ਅਗਵਾਈ ਕੀਤੀ, ਅਤੇ “ਪੱਗੜੀ ਸੰਭਾਲ ਜੱਟਾ” ਲਹਿਰ ਦੀ ਅਗਵਾਈ ਕਰਨ ਵਾਲੇ ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ ਅਜੀਤ ਸਿੰਘ ਦੇ ਨਾਮ ‘ਤੇ ਰੱਖਿਆ ਜਾਣਾ ਚਾਹੀਦਾ ਹੈ। ਕਿਉਂਕਿ ਅਜੀਤ ਸਿੰਘ ਨੇ ਦੇਸ਼ ਦੀ ਆਜ਼ਾਦੀ ਦੇ ਦਿਨ 15 ਅਗਸਤ 1947 ਨੂੰ ਡਲਹੌਜ਼ੀ ਵਿੱਚ ਆਖਰੀ ਸਾਹ ਲਿਆ ਸੀ।






