ਵੜਿੰਗ ਟੋਲ ਪਲਾਜਾ ਬੰਦ ਕਰਾਉਣ ਦੀ ਮੰਗ ਨੂੰ ਲੈ ਕੇ ਸ਼ਹਿਰਵਾਸੀਆਂ ਨੇ ਏਡੀਸੀ ਨੂੰ ਸੌਂਪਿਆ ਮੰਗ ਪੱਤਰ

Spread the love

ਸ੍ਰੀ ਮੁਕਤਸਰ ਸਾਹਿਬ, 15 ਜੁਲਾਈ ()- ਭਾਜਪਾ ਦੇ ਸਪੋਕਸਪਰਸਨ ਮਿੰਕਲ ਬਜ਼ਾਜ ਦੀ ਅਗਵਾਈ ਹੇਠ ਸ਼ਹਿਰ ਦੀਆਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਮੰਗਲਵਾਰ ਨੂੰ ਮਿੰਨੀ ਸਕੱਤਰੇਤ ਵਿਖੇ ਪਹੁੰਚ ਕੇ ਏਡੀਸੀ ਗੁਰਪ੍ਰੀਤ ਸਿੰਘ ਥਿੰਦ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਇਸ ਟੋਲ ਪਲਾਜੇ ਨੂੰ ਗੈਰ ਕਾਨੂੰਨੀ ਦੱਸਦਿਆਂ ਪ੍ਰਸ਼ਾਸਨ ਤੋਂ ਇਸਦੇ ਲੀਗਲ ਹੋਣ ਦੇ ਸਬੂਤ ਮੰਗੇ ਗਏ ਨਾਲ ਹੀ ਚਿਤਾਵਨੀ ਦਿੱਤੀ ਗਈ ਕਿ ਜੇਕਰ ਇਹ ਟੋਲ ਪਲਾਜਾ ਨਿਯਮਾਂ ਤੇ ਖਰਾ ਉਤਰਦਾ ਹੈ ਤਾਂ ਠੀਕ, ਨਹੀਂ ਤਾਂ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ। ਮਿੰਕਲ ਬਜ਼ਾਜ ਨੇ ਕਿਹਾ ਕਿ ਕਈ ਸਾਲਾਂ ਮਗਰੋਂ ਇਹ ਟੋਲ ਪਲਾਜਾ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਜਦਕਿ ਇਹ ਟੋਲ ਪਲਾਜਾ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਜਾਰੀ ਸ਼ਰਤਾਂ ਪੂਰੀਆਂ ਨਹੀਂ ਕਰਦਾ। ਪਿੰਡ ਵੜਿੰਗ, ਸਰਾਏਨਾਗਾ, ਖਾਰਾ ਦੇ ਬਸ ਸਟੈਂਡ ਕੋਲ ਥੋੜੀ ਜਿਹੀ ਬਰਸਾਤ ਨਾਲ ਸੜਕਾਂ ’ਤੇ ਬਹੁਤ ਜਿਆਦਾ ਪਾਣੀ ਹੋ ਜਾਂਦਾ ਹੈ ਅਤੇ ਨਾ ਹੀ ਕੋਈ ਨਿਕਾਸੀ ਦਾ ਪ੍ਰਬੰਧ ਹੈ। ਜਿਸ ਕਾਰਣ ਰਾਹਗੀਰਾਂ ਨੂੰ ਟੋਲ ਦੇਣ ਦੇ ਉਪਰੰਤ ਵੀ ਕੋਈ ਟੋਲ ਰੋਡ ਸਹੂਲਤ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਪੁਲ ਦੀ ਉਸਾਰੀ ਕੀਤੀ ਜਾ ਰਹੀ ਹੈ। ਟੋਲ ਪਰਚੀ ਕੱਟਣ ਵੇਲੇ ਵੀ ਰਾਹਗੀਰਾਂ ਨਾਲ ਬਹੁਤ ਜਿਆਦਾ ਬਦਸਲੂਕੀ ਕੀਤੀ ਜਾਂਦੀ ਹੈ। ਇਸ ਲਈ ਇਹ ਟੋਲ ਪਲਾਜਾ ਬੰਦ ਕਰਵਾਇਆ ਜਾਵੇ। ਉਨਾਂ ਕਿਹਾ ਕਿ 9-10 ਸਾਲ ਇਨਾਂ ਇਸ ਟੋਲ ਪਲਾਜੇ ਨੂੰ ਗੈਰ ਕਾਨੂੰਨੀ ਢੰਗ ਨਾਲ ਚਲਾ ਕੇ ਸੌ ਤੋਂ ਸਵਾ ਸੌ ਕਰੋੜ ਰੁਪਏ ਖਾਦਾ ਹੈ। ਉਹ ਇਸ ਮਸਲੇ ਚ ਛੇਤੀ ਹੀ ਹਾਈਕੋਰਟ ਜਾਣਗੇ ਤੇ ਇਸਨੂੰ ਬੰਦ ਕਰਾਉਣ ਲਈ ਪਹਿਲਕਦਮੀ ਕਰਨਗੇ। ਨਾਲ ਹੀ ਇਸ ਟੋਲ ਪਲਾਜਾ ਸੰਚਾਲਕਾਂ ਵੱਲੋਂ ਪਹਿਲਾ ਜੋ ਪੈਸਾ ਇੱਕਠਾ ਕੀਤਾ ਹੈ ਉਸਦੀ ਪੁਖਤਾ ਇੰਕਵਾਅਰੀ ਦੀ ਮੰਗ ਵਾਸਤੇ ਪਟੀਸ਼ਨ ਦਾਇਰ ਕੀਤੀ ਜਾਵੇਗੀ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ, ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ, ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ, ਠੇਕੇਦਾਰ ਪ੍ਰਦੀਪ ਧੂੜੀਆ, ਅਸ਼ੋਕ ਭਾਰਤੀ, ਸੰਜੀਵ ਖੇੜਾ, ਭਾਜਪਾ ਮੰਡਲ 1 ਦੀ ਪ੍ਰਧਾਨ ਪੂਜਾ ਕੱਕੜ, ਭਾਜਪਾ ਮੰਡਲ 2 ਦੇ ਪ੍ਰਧਾਨ ਹਰੀਸ਼ ਵਾਟਸ, ਮੰਡਲ 3 ਦੇ ਪ੍ਰਧਾਨ ਰਾਜਿੰਦਰ ਭੁਜੀਆ ਵਾਲੇ, ਭੰਵਰ ਲਾਲ, ਕਪਿਲ ਧੂੜੀਆ, ਕੌਂਸਲਰ ਜਿੰਮੀ ਫੱਤਣਵਾਲਾ, ਵਿਕ੍ਰਾਂਤ ਤੇਰੀਆ, ਰਵੀ ਗਰਗ, ਐਡਵੋਕੇਟ ਰਣਜੀਤ ਸਿੰਘ ਥਾਂਦੇਵਾਲਾ, ਬਲਵਿੰਦਰ ਸਿੰਘ ਬਰਾੜ, ਰਾਜੇਸ਼ ਮਹੇਸ਼ਵਰੀ, ਬਰਨੇਕ ਸਿੰਘ ਦਿਓਲ, ਬਲਜੀਤ ਕੌਰ, ਸੁਖਦੀਪ ਕੌਰ, ਮਮਤਾ ਸ਼ੁਕਲਾ, ਹਨੀ ਕਾਉਣੀ, ਵਿਸ਼ੂ ਕੁਮਾਰ, ਚਰਨਜੀਤ ਸਿੰਘ ਮਾੰਗਟਕੇਰ, ਕੇਵਲ ਕ੍ਰਿਸ਼ਨ ਗਿਰਧਰ, ਰਘੂਬੀਰ ਗਿੱਲ, ਟੈਕਸੀ ਯੂਨੀਅਨ ਦੇ ਪ੍ਰਧਾਨ ਪੱਪੀ ਕੁਮਾਰ, ਕਾਰ ਯੂਨੀਅਨ ਤੇ ਕੈਂਟਰ ਯੂਨੀਅਨ ਦੇ ਪ੍ਰਧਾਨ ਸਮੇਤ ਹੋਰ ਲੋਕ ਮੌਜੂਦ ਸਨ।

  • Related Posts

    ਕਪੂਰਥਲਾ ਵਿੱਚ ਭਾਜਪਾ ਦੀ ਮਹੱਤਵਪੂਰਨ ਮੀਟਿੰਗ,ਸੰਗਠਨ ਮੰਤਰੀ ਨੇ ਕੀਤੀ ਸ਼ਿਰਕਤ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਵਰਕਰਾਂ ਨੂੰ ਬੂਥ ਪੱਧਰ ਤੇ ਸੰਗਠਨ ਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ-ਸ਼੍ਰੀ ਨਿਵਾਸੁਲੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਵਰਕਰਾਂ ਨੂੰ ਸੇਵਾ,ਸੁਸ਼ਾਸਨ ਅਤੇ ਵਿਕਾਸ ਦਾ ਪ੍ਰਣ ਹਰ ਘਰ ਤੱਕ ਲੈ ਕੇ ਜਾਣਾ ਚਾਹੀਦਾ ਹੈ-ਖੋਜੇਵਾਲ

    Spread the love

    Spread the love ਕਪੂਰਥਲਾ, 12 ਜੁਲਾਈ ( ਕੌੜਾ )- ਵਿਰਾਸਤੀ ਸ਼ਹਿਰ ਦੇ ਪਿੰਡ ਖੋਜੇਵਾਲ ਵਿਖੇ ਭਾਜਪਾ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਮੀਟਿੰਗ।ਇਸ…

    ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਘਰ-ਘਰ ਜਾ ਕੇ ਫਾਰਮ ਭਰਨ ਵਾਲੀਆਂ ਮਹਿਲਾ ਸਖੀਆਂ ਦਾ ਕੀਤਾ ਗਿਆ ਸਨਮਾਨ 

    Spread the love

    Spread the love ਗਿੱਦੜਬਾਹਾ, 12 ਜੁਲਾਈ (ਲਖਵੀਰ ਸਿੰਘ ਧੂਲਕੋਟੀਆ)-ਹਲਕਾ ਗਿੱਦੜਬਾਹਾ ਦੇ ਪਿੰਡ ਭਲਾਈਆਣਾ ਵਿਖੇ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਸ: ਬੇਅੰਤ ਸਿੰਘ ਸੰਧੂ ਅਤੇ ਆਮ ਆਦਮੀ ਪਾਰਟੀ ਦੀ ਟੀਮ ਦੀ…

    Leave a Reply

    Your email address will not be published. Required fields are marked *