ਸਮਾਰਟ ਸਕੂਲ ਧਮਾਣਾ ਵਿਖੇ 2 IFP ਪੈਨਲਾਂ ਅਤੇ 14 ਕੰਪਿਊਟਰਾਂ ਦਾ ਹਲਕਾ ਵਿਧਾਇਕ ਦਿਨੇਸ਼ ਚੱਢਾ ਦੁਆਰਾ ਉਦਘਾਟਨ

Spread the love
 ਨੂਰਪੁਰਬੇਦੀ, 26 ਮਾਰਚ ( ਦਲਜੀਤ ਚਨੌਲੀ  ) ਅੱਜ ਸਮਾਰਟ ਸਕੂਲ ਧਮਾਣਾ ਵਿਖੇ ਹਲਕਾ ਵਿਧਾਇਕ ਰੂਪਨਗਰ ਸ਼੍ਰੀ ਦਿਨੇਸ਼ ਕੁਮਾਰ ਚੱਢਾ ਨੇ ਆਪਣੀ ਟੀਮ ਸਮੇਤ ਪੁੱਜਕੇ ਸਕੂਲ ਵਿੱਚ ਇੰਸਟਾਲ ਕੀਤੇ 2 ਐੱਲ.ਈ.ਡੀ ਪੈਨਲ ਅਤੇ 14 ਕੰਪਿਊਟਰ ਸੈੱਟ ਦਾ ਉਦਘਾਟਨ ਕੀਤਾ ਤੇ ਮਾਣਯੋਗ ਮੁੱਖਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ਸਿੱਖਿਆ ਕ੍ਰਾਂਤੀ ਦਾ ਹਵਾਲਾ ਦਿੰਦਿਆਂ ਸਿੱਖਿਆ ਵਿਭਾਗ ਦੇ ਕਦਮਾਂ ਦੀ ਸ਼ਲਾਘਾ ਕੀਤੀ,ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡਾ.ਵਿਨੋਦ ਚੰਦਨ ਨੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਕਮ ਬੀ.ਐਨ.ਓ ਜਗਤਾਰ ਸਿੰਘ ਲੈਹੜੀਆਂ ਤੇ ਸਮੁੱਚੀ ਸਕੂਲ ਟੀਮ ਨੇ ਮਿਲਕੇ ਹਲਕਾ ਵਿਧਾਇਕ ਜੀ ਦਾ ਨਿੱਘਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਪੂਰੇ ਸਕੂਲ ਦਾ ਦੌਰਾ ਕਰਵਾਇਆ,ਇਸ ਮੌਕੇ ਬੀ.ਐਨ.ਓ ਜਗਤਾਰ ਸਿੰਘ ਲੈਹੜੀਆਂ ਨੇ ਬਲਾਕ ਤਖਤਗੜ੍ਹ ਅਧੀਨ ਪੈਂਦੇ ਵੱਖ ਵੱਖ ਸਕੂਲਾਂ ਜਿਵੇਂ ਕਿ ਬਜਰੂੜ ਸਕੂਲ ਨੂੰ 10 ਕੰਪਿਊਟਰ,2 ਪੈਨਲ ,ਤਖਤਗੜ੍ਹ ਕੰਨਿਆ ਸਕੂਲ ਨੂੰ 10 ਕੰਪਿਊਟਰ,2 ਪੈਨਲ,ਟਿੱਬਾ ਟੱਪਰੀਆਂ ਸਕੂਲ ਨੂੰ 08 ਕੰਪਿਊਟਰ,2 ਪੈਨਲ,ਚਨੌਲੀ ਸਕੂਲ ਨੂੰ 08 ਕੰਪਿਊਟਰ,2 ਪੈਨਲ, ਕਾਂਗੜ ਸਕੂਲ ਨੂੰ 07 ਕੰਪਿਊਟਰ,02 ਪੈਨਲ, ਕਰਤਾਰਪੁਰ ਸਕੂਲ ਨੂੰ 07 ਕੰਪਿਊਟਰ, 02 ਪੈਨਲ, ਰਾਏਪੁਰ ਸਕੂਲ ਨੂੰ 07 ਕੰਪਿਊਟਰ,02 ਪੈਨਲ,ਬੜਵਾ ਸਕੂਲ ਨੂੰ 07 ਕੰਪਿਊਟਰ,02 ਪੈਨਲ, ਅਬਿਆਣਾ ਸਕੂਲ ਨੂੰ 05 ਕੰਪਿਊਟਰ,02 ਪੈਨਲ,ਬਾਲੇਵਾਲ ਸਕੂਲ ਨੂੰ 05 ਕੰਪਿਊਟਰ,02 ਪੈਨਲ,ਭਾਓਵਾਲ ਸਕੂਲ 05 ਕੰਪਿਊਟਰ,02 ਪੈਨਲ, ਗੜਬਾਗਾ ਸਕੂਲ 05 ਕੰਪਿਊਟਰ,2 ਪੈਨਲ,ਖੱਡ ਬਠਲੋਰ ਨੂੰ 04 ਕੰਪਿਊਟਰ,02 ਪੈਨਲ ਦੇਣ ਤੇ ਧੰਨਵਾਦ ਕਰਦਿਆਂ ਧਮਾਣਾ ਸਕੂਲ ਨੂੰ ਸਭ ਤੋਂ ਵੱਧ 14 ਕੰਪਿਊਟਰ ਦੇਣ ਤੇ ਧੰਨਵਾਦ ਕਰਦਿਆਂ ਆਖਿਆ ਕਿ ਇਸ ਨਾਲ ਸਿੱਖਿਆ ਦੇ ਵਿੱਚ ਹੋਰ ਹੁਲਾਰਾ ਦੇਣ ਨੂੰ ਮਦਦ ਮਿਲੇਗੀlਇਸ ਮੌਕੇ ਸਕੂਲ ਚੇਅਰਮੈਨ ਮੋਹਨ ਸਿੰਘ ਜਟਵਾਹੜ, ਕਮੇਟੀ ਮੈਂਬਰ ਸਰਪੰਚ ਬਲਜੀਤ ਗੋਲੂਮਾਜਰਾ,ਕਮੇਟੀ ਮੈਂਬਰ ਸਰਪੰਚ ਰਾਜਕੁਮਾਰ ਧਮਾਣਾ ਤੋਂ ਇਲਾਵਾ ਹੋਰ ਮੁਹਤਬਰ ਸੱਜਣ ਆਦਿ ਹਾਜਰ ਸਨl
  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *