ਸ਼੍ਰੋਮਣੀ ਅਕਾਲੀ ਦਲ ਵੱਲੋਂ ਜਗਰਾਓਂ ਹਲਕੇ ਦੇ ਨਵੇਂ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ 

Spread the love
ਬੂਥ ਕਮੇਟੀਆਂ ਬਣਾਉਣ ਦੀ ਮੁਹਿੰਮ 11 ਜੂਨ ਤੋਂ ਸ਼ੁਰੂ- ਕਲੇਰ, ਗਰੇਵਾਲ

ਜਗਰਾਓਂ, 10 ਜੂਨ (ਜਸਵਿੰਦਰ ਸਿੰਘ ਡਾਂਗੀਆ ) : ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਜਗਰਾਓਂ ਵਿਖੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਦੀ ਅਗਵਾਈ ਹੇਠ ਜਗਰਾਓਂ ਹਲਕੇ ਦੇ ਸਰਕਲ ਪ੍ਰਧਾਨਾਂ ਅਤੇ ਪਾਰਟੀ ਆਗੂਆਂ ਦੀ ਇਕ ਅਹਿਮ ਮੀਟਿੰਗ ਹੋਈ। ਇਸ ਮੌਕੇ ਹਲਕੇ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੌਂਪਦਿਆਂ ਸਨਮਾਨਿਤ ਵੀ ਕੀਤਾ ਗਿਆ। ਮੀਟਿੰਗ ਦੌਰਾਨ ਬੀਬੀ ਸਤਪਾਲ ਕੌਰ ਲੀਲਾ ਨੂੰ ਇਸਤਰੀ ਵਿੰਗ ਪ੍ਰਧਾਨ, ਜਸਪ੍ਰੀਤ ਸਿੰਘ ਲੱਖਾ ਨੂੰ ਯੂਥ ਵਿੰਗ ਪ੍ਰਧਾਨ, ਹਰਦੇਵ ਸਿੰਘ ਬੋਬੀ ਨੂੰ ਵਪਾਰੀ ਵਿੰਗ ਪ੍ਰਧਾਨ, ਰੇਸ਼ਮ ਸਿੰਘ ਮਾਣੂੰਕੇ ਨੂੰ ਐੱਸ.ਸੀ. ਵਿੰਗ ਪ੍ਰਧਾਨ, ਪਰਮਿੰਦਰ ਸਿੰਘ ਕੰਬੋ ਨੂੰ ਬੀ.ਸੀ. ਵਿੰਗ ਪ੍ਰਧਾਨ, ਗੁਰਪ੍ਰੀਤ ਸਿੰਘ ਬੱਸੂਵਾਲ ਨੂੰ ਆਈ.ਟੀ. ਵਿੰਗ ਕੋਆਰਡੀਨੇਟਰ ਅਤੇ ਸੁਖਦੇਵ ਸਿੰਘ ਜੱਗਾ ਸੇਖੋਂ ਨੂੰ ਆਈ.ਟੀ. ਵਿੰਗ ਪ੍ਰਧਾਨ ਵਜੋਂ ਹਲਕੇ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਮੀਟਿੰਗ ਦੌਰਾਨ ਹਲਕੇ ਵਿੱਚ ਬੂਥ ਪੱਧਰ ‘ਤੇ ਕਮੇਟੀਆਂ ਦੇ ਗਠਨ ਸਬੰਧੀ ਡਿਊਟੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ਐੱਸ.ਆਰ. ਕਲੇਰ ਨੇ ਕਿਹਾ ਕਿ 11 ਜੂਨ ਤੋਂ ਜਗਰਾਓਂ ਹਲਕੇ ਦੇ ਪਿੰਡਾਂ ਦਾ ਦੌਰਾ ਸ਼ੁਰੂ ਕੀਤਾ ਜਾਵੇਗਾ ਅਤੇ ਬੂਥ ਕਮੇਟੀਆਂ ਦੇ ਗਠਨ ਦਾ ਕੰਮ ਮੁਕੰਮਲ ਕੀਤਾ ਜਾਵੇਗਾ ਤਾਂ ਜੋ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਐੱਸ.ਜੀ.ਪੀ.ਸੀ. ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਪਰਮਿੰਦਰ ਸਿੰਘ ਚੀਮਾ, ਸਰਪ੍ਰੀਤ ਸਿੰਘ ਕਾਉਂਕੇ, ਰਣਧੀਰ ਸਿੰਘ ਚੱਕਰ, ਸ਼ਿਵਰਾਜ ਸਿੰਘ ਸਰਪੰਚ, ਮਨਦੀਪ ਸਿੰਘ ਗਾਲਿਬ, ਚਰਨਜੀਤ ਸਿੰਘ ਚੀਨੂ, ਕੁਲਦੀਪ ਸਿੰਘ ਗਿੱਦੜਵਿੰਡੀ, ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ, ਦੀਪਇੰਦਰ ਸਿੰਘ ਭੰਡਾਰੀ, ਹਰੀ ਸਿੰਘ ਕਾਉਂਕੇ, ਬਲਰਾਜ ਸਿੰਘ ਗਰੇਵਾਲ, ਐਨ.ਆਰ.ਆਈ. ਪਰਮਿੰਦਰ ਸਿੰਘ, ਐਨ.ਆਰ.ਆਈ. ਇੰਦਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਚੀਮਾ ਸਮੇਤ ਹੋਰ ਆਗੂ ਹਾਜ਼ਰ ਸਨ।

  • Related Posts

    ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਰਗਰਮ ਕਰਨ ਲਈ ਡਾ ਚੀਮਾ ਵੱਲੋਂ ਵਰਕਰਾਂ ਨਾਲ ਮੀਟਿੰਗ  ਭਲਕੇ ਤੋਂ ਅਕਾਲੀ ਦਲ ਰੂਪਨਗਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਸ਼ੁਰੂ ਕਰੇਗਾ ਘਰ ਘਰ ਮੁਹਿੰਮ:ਚੀਮਾ 

    Spread the love

    Spread the love ਨੂਰਪੁਰ ਬੇਦੀ, 4 ਅਕਤੂਬਰ ਦਲਜੀਤ ਚਨੋਲੀ=ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਅੱਜ…

    ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਸ਼ਿਰਕਤ ਮੋਜੋਵਾਲ ਵਿਖੇ ਪ੍ਰਭੂ ਚਰਨਾਂ ’ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਕੀਤੀ ਅਰਦਾਸ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਹੂਲਤਾਂ ਹਰ ਨਾਗਰਿਕ ਤੱਕ ਪਹੁੰਚਾਉਣਾ ਸਰਕਾਰ ਦੀ ਮੁੱਖ ਤਰਜੀਹ- ਹਰਜੋਤ ਸਿੰਘ ਬੈਂਸ

    Spread the love

    Spread the love ਕਾਹਨਪੁਰ ਖੂਹੀ  04 ਅਕਤੂਬਰ (ਜਗਤਾਰ ਜੱਗੀ )= ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਮੋਜੋਵਾਲ, ਵਾਰਡ ਨੰਬਰ 15, ਨੰਗਲ ਵਿਖੇ ਕਰਵਾਏ ਗਏ ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ…

    Leave a Reply

    Your email address will not be published. Required fields are marked *