*ਸਿਮਰਜੀਤ ਬੈਂਸ ਦੇ ਬਿਆਨ ਨੇ ਕਾਂਗਰਸ ਵਿੱਚ ਐਸ. ਸੀ. ਸਮਾਜ ਦੇ ਆਗੂਆਂ ਦੀ ਕੀ ਹਾਲਤ ਹੈ ਦੱਸ ਦਿੱਤਾ :ਭਾਰਤੀ*   *ਖੁਦ ਦੇ ਅਤੇ ਸਮਾਜ ਦੇ ਆਤਮ ਸਮਾਨ ਨੂੰ ਦੇਖਦੇ ਹੋਏ ਚੰਨੀ ਨੂੰ ਤੁਰੰਤ ਕਾਂਗਰਸ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ* 

Spread the love

ਖੰਨਾ,07 ਜੁਲਾਈ (ਕੁਲਵਿੰਦਰ ਕੌਰ)  ਕਿਸੇ ਨੇ ਕਾਂਗਰਸ ਆਗੂ ਅਤੇ ਕਾਂਗਰਸੀ ਸੰਸਦ ਮੈਂਬਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਦੇਸੀ ਟੱਟੂ ਆਖਿਆ ਕਿਸੇ ਨੇ ਪੈਰ ਦੀ ਜੁੱਤੀ ਨੂੰ ਸਿਰ ਤੇ ਰੱਖ ਲਈ ਆਖਿਆ ਤੇ ਹੁਣ ਤਾਜ਼ਾ ਬਿਆਨ ਵਿੱਚ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਸਾਬਕਾ ਵਿਧਾਇਕ ਨੇ ਚਰਨਜੀਤ ਸਿੰਘ ਚੰਨੀ ਤੇ ਬਿਆਨ ਦਿੱਤਾ ਕਿ ਪਿਛਲੀ ਵਾਰੀ ਮੁੱਖ ਮੰਤਰੀ ਬਣਨ ਦੀ ਵਾਰੀ ਨਵਜੋਤ ਸਿੰਘ ਸਿੱਧੂ ਦੀ ਸੀ ਲੇਕਿਨ ਆਪਸੀ ਕਾਟੋ ਕਲੇਸ਼ ਨੂੰ ਦੇਖਦਿਆਂ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਅਗਰ ਮੈਨੂੰ ਮੁੱਖ ਮੰਤਰੀ ਨਹੀਂ ਬਣਾਉਣਾ ਤਾਂ ਕੋਈ ਦਲਿਤ ਹੀ ਬਣਾ ਦਿਓ ਅਗਰ ਸਿੱਧੂ ਨਾ ਕਹਿੰਦੇ ਤਾਂ ਚੰਨੀ ਮੁੱਖ ਮੰਤਰੀ ਨਾ ਬਣਦਾ ਚੰਨੀ ਨੇ ਕਿਹੜਾ ਕੋਈ ਕਾਰਗਿਲ ਦੀ ਜੰਗ ਲੜੀ ਸੀ ਅਜਿਹੇ ਬਿਆਨਾਂ ਤੋਂ ਕਾਂਗਰਸ ਵਿੱਚ ਬੈਠੇ ਐਸ. ਸੀ. ਸਮਾਜ ਦੇ ਆਗੂਆਂ ਦੀ ਕਿਸ ਤਰ੍ਹਾਂ ਦੀ ਹਾਲਤ ਹੈ ਉਹ ਜੱਗ ਜਾਹਰ ਹੋ ਚੁੱਕਿਆ ਹੈ ਹੁਣ ਕਾਂਗਰਸ ਵਿੱਚ ਬੈਠੇ ਇਸ ਸਮਾਜ ਦੇ ਲੋਕਾਂ ਨੂੰ ਚਾਹੇ ਉਹ ਆਗੂ ਹੈ ਚਾਹੇ ਉਹ ਵਰਕਰ ਹੈ ਨੈਤਿਕਤਾ ਦੇ ਆਧਾਰ ਤੇ ਕਾਂਗਰਸ ਪਾਰਟੀ ਨੂੰ ਛੱਡ ਦੇਣਾ ਚਾਹੀਦਾ ਹੈ ਜਿਵੇਂ ਬਾਬਾ ਸਾਹਿਬ ਅੰਬੇਡਕਰ ਨੇ ਆਖਿਆ ਸੀ ਕਿ ਕਾਂਗਰਸ ਇੱਕ ਜਲਦਾ ਹੋਇਆ ਮਹਿਲ ਹੈ ਜੋ ਵੀ ਇਸ ਅੰਦਰ ਜਾਏਗਾ ਮਚ ਜਾਏਗਾ,ਭਾਰਤੀ ਨੇ ਆਖਿਆ ਕਿ ਚੰਨੀ ਏਨਾ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਅਨੇਕਾਂ ਵਾਰ ਵਿਧਾਇਕ ਰਹਿਣ ਤੇ ਮੁੱਖ ਮੰਤਰੀ ਵੀ ਰਹਿ ਚੁੱਕਿਆ ਤੇ ਹੁਣ ਮੌਜੂਦਾ ਸਮੇਂ ਭਾਰੀ ਵੋਟਾਂ ਨਾਲ ਜਿੱਤਿਆ ਹੋਇਆ ਸੰਸਦ ਮੈਂਬਰ ਵੀ ਹੈ ਦੇ ਬਾਵਜੂਦ ਵਾਰ-ਵਾਰ ਕਾਂਗਰਸ ਪਾਰਟੀ ਵਿੱਚ ਜਲੀਲ ਹੋ ਰਿਹਾ ਹੈ ਇਦਾਂ ਲੱਗ ਰਿਹਾ ਹੈ ਕਿ ਜਿੱਦਾਂ ਕਾਂਗਰਸ ਪਾਰਟੀ ਪੰਜਾਬ ਦੇ ਨਾਲ ਨਾਲ ਪੂਰੇ ਦੇਸ਼ ਵਿੱਚੋਂ ਨਿਘਾਰ ਵੱਲ ਜਾਣ ਦੇ ਬਾਵਜੂਦ ਆਪਣੇ ਅੰਦਰਲੇ ਜਾਤੀਵਾਦ ਨੂੰ ਬਦਲ ਨਹੀਂ ਸਕੀ। ਚਰਨਜੀਤ ਸਿੰਘ ਚੰਨੀ ਨੂੰ ਅਨੇਕਾਂ ਵਾਰ ਕਾਂਗਰਸ ਦੇ ਵੱਡੇ ਆਗੂਆਂ ਵੱਲੋਂ ਵੱਖ-ਵੱਖ ਬਿਆਨ ਦੇ ਕੇ ਜਲੀਲ ਕੀਤਾ ਜਾ ਚੁੱਕਾ ਹੈ ਜਿਨਾਂ ਵਿੱਚ ਜਾਖੜ ਤੇ ਬਾਜਵਾ ਵੀ ਘੱਟ ਨਹੀਂ ਰਹੇ। ਭਾਰਤੀ ਨੇ ਆਖਿਆ ਕਿ ਚਰਨਜੀਤ ਚੰਨੀ ਨੂੰ ਆਪਣੇ ਅਤੇ ਸਮਾਜ ਦੇ ਆਤਮ ਸਮਾਨ ਨੂੰ ਦੇਖਦੇ ਹੋਏ ਤੁਰੰਤ ਕਾਂਗਰਸ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਤੇ ਐਸ. ਸੀ. ਸਮਾਜ ਦੇ ਨੂੰ ਵਾਰ ਵਾਰ ਜਲੀਲ ਨਾ ਹੋਣਾ ਪਵੇ। ਭਾਰਤੀ ਨੇ ਕਿਹਾ ਕਿ ਜਦੋਂ ਇਡੇ ਕੱਦ ਦੇ ਲੀਡਰ ਨਾਲ ਇਹ ਕੁਝ ਹੋ ਰਿਹਾ ਹੈ ਤਾਂ ਬਾਕੀ ਸਮਾਜ ਨਾਲ ਕਾਂਗਰਸ ਵਿੱਚ ਕੀ ਹੁੰਦਾ ਹੋਏਗਾ? ਭਾਰਤੀ ਨੇ ਕਿਹਾ ਕਿ ਜੋ ਕੁਝ ਲੋਕ ਚੰਨੀ ਦੀ ਹਮਾਇਤ ਕਰ ਰਹੇ ਹਨ ਉਹਨਾਂ ਨੂੰ ਪਤਾ ਹੈ ਕਿ ਕਾਂਗਰਸ ਦਾ ਗਰਾਫ ਗਿਰ ਚੁੱਕਾ ਹੈ ਅਗਰ ਉਹਨਾਂ ਨੇ ਪੰਜਾਬ ਵਿੱਚ ਦੁਬਾਰਾ ਵਿਧਾਇਕ ਜਾਂ ਸਰਕਾਰ ਬਣਾਉਣੀ ਹੈ ਤਾਂ ਚੰਨੀ ਨਾਲ ਰਲ ਕੇ ਐਸ. ਸੀ. ਕਾਰਡ ਖੇਡ ਕੇ ਇਹ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ ਭਾਰਤੀ ਨੇ ਆਖਿਆ ਹਾਲਾਂਕਿ ਇਸ ਨਾਲ ਸਮਾਜ ਦਾ ਕੋਈ ਭਲਾ ਨਹੀਂ ਹੋਏਗਾ ਬਲਕਿ ਇਹਨਾਂ ਮੌਕਾ ਪ੍ਰਸਤ ਲੀਡਰਾਂ ਨੂੰ ਸਿਆਸੀ ਖੇਡਾਂ ਜਿੱਤਣ ਦਾ ਮੌਕਾ ਮਿਲ ਜਾਏਗਾ। ਭਾਰਤੀ ਨੇ ਆਖਿਆ ਕਿ ਕਾਂਗਰਸ ਤੇ ਹੋਰ ਬਾਕੀ ਮਨੂਵਾਦੀ ਪਾਰਟੀਆਂ ਨੇ ਦਲਿਤਾਂ ਨੂੰ ਪਛੜਿਆਂ ਨੂੰ ਹਮੇਸ਼ਾ ਵੋਟ ਬੈਂਕ ਬਣਾ ਕੇ ਵਰਤਿਆ ਹੈ ਸਰਕਾਰਾਂ ਬਣਾਉਣ ਮਗਰੋਂ ਇਹ ਪਾਰਟੀਆਂ ਦਲਿਤਾਂ ਦੇ ਹਿੱਤਾਂ ਦੀ ਗੱਲ ਕਰਨਾ ਛੱਡ ਜਾਂਦੀਆਂ ਹਨ।

  • Related Posts

    ਪਿੰਡ ਰੈਲਮਾਜਰਾ ਦੇ ਉੱਘੇ ਸਮਾਜ ਸੇਵੀ ਅਤੇ ਗਰੀਬਾਂ ਦੇ ਮਸੀਹਾ ਗੱਜਣ ਸਿੰਘ ਚੌਹਾਨ ਬਣੇ ‘ਪੰਜਾਬ ਬਾਜ਼ੀਗਰ ਸਭਾ’ ਦੇ ਪ੍ਰਧਾਨ, ਇਲਾਕੇ ਵਿੱਚ ਖੁਸ਼ੀ ਦੀ ਲਹਿਰ

    Spread the love

    Spread the loveਨਵਾਂਸ਼ਹਿਰ , 8 ਜੁਲਾਈ (ਜਤਿੰਦਰਪਾਲ ਸਿੰਘ ਕਲੇਰ): ਪਿੰਡ ਰੈਲਮਾਜਰਾ ਦੇ ਉੱਘੇ ਸਮਾਜ ਸੇਵੀ, ਗਰੀਬਾਂ ਅਤੇ ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਰਮਨ ਪਿਆਰੇ ਸਿਆਸੀ ਤੇ ਸਮਾਜਿਕ ਆਗੂ ਗੱਜਣ…

    10 ਜੁਲਾਈ ਨੂੰ ਚੰਡੀਗੜ੍ਹ ਵਿਖੇ ਮੁਜ਼ਾਹਰੇ ਦੀ ਤਿਆਰੀ ਲਈ ਪਿੰਡ ਗਿੱਦੜੀ ਕੀਤੀ ਮੀਟਿੰਗ- ਘੁਡਾਣੀ 

    Spread the love

    Spread the loveਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਗਿਦੜੀ ਦੀ ਮੀਟਿੰਗ ਕਮਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ  ਜਿਸ ਵਿੱਚ ਜਿਲਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਹਰਜੀਤ ਸਿੰਘ ਘਲੋਟੀ ਨੇ…

    Leave a Reply

    Your email address will not be published. Required fields are marked *