ਸ. ਰਣਜੀਤ ਸਿੰਘ ਖੁਰਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਕੀਤਾ ਸਨਮਾਨ * ਗਗਨਦੀਪ ਸਿੰਘ ਨਵੀ ਤੇ ਅਲਤਾਫ ਸ਼ੇਖ ਨੂੰ ਵੀ ਮਿਲੀ ਜੁਮੇਵਾਰੀ

Spread the love
ਫਗਵਾੜਾ 7 ਜੁਲਾਈ ( ਪ੍ਰੀਤ ਕੌਰ ਪ੍ਰੀਤੀ  ) ਸ਼੍ਰੋਮਣੀ ਅਕਾਲੀ ਦਲ ਫਗਵਾੜਾ (ਸ਼ਹਿਰੀ) ਦੇ ਹਲਕਾ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ (ਸੂਬਾ ਕੋਰ ਕਮੇਟੀ ਮੈਂਬਰ ਇੰਡਸਟਰੀ ਅਤੇ ਵਪਾਰ ਵਿੰਗ) ਵਲੋਂ ਸੁਖਦੀਪ ਸਿੰਘ ਵਾਲੀਆ ਨੂੰ ਹਲਕਾ ਸ਼ਹਿਰੀ ਯੂਥ ਪ੍ਰਧਾਨ ਅਤੇ ਗੁਰਸਿਮਰ ਸਿੰਘ ਨੂੰ ਵਿਦਿਆਰਥੀ ਵਿੰਗ ਐਸ.ਓ.ਆਈ. ਦਾ ਜਿਲਾ ਪ੍ਰਧਾਨ ਬਣਨ ‘ਤੇ ਸਨਮਾਨਤ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਗਗਨਦੀਪ ਸਿੰਘ ਨਵੀ  ਨੂੰ ਐਸ.ਸੀ. ਵਿੰਗ ਦਾ ਸਰਕਲ ਪ੍ਰਧਾਨ ਸਤਨਾਮਪੁਰਾ ਅਤੇ ਅਲਤਾਫ ਸ਼ੇਖ ਨੂੰ ਮੁਸਲਿਮ ਵਿੰਗ ਦਾ ਸ਼ਹਿਰੀ ਯੂਥ ਪ੍ਰਧਾਨ ਵੀ ਐਲਾਨਿਆ। ਸ. ਰਣਜੀਤ ਸਿੰਘ ਖੁਰਾਣਾ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਲੋਕ-ਪੱਖੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ, ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਲਗਾਤਾਰ ਯਤਨ ਕਰਨ। ਨਵ-ਨਿਯੁਕਤ ਅਹੁਦੇਦਾਰਾਂ ਨੇ ਪਾਰਟੀ ਹਾਈਕਮਾਨ ਅਤੇ ਸ. ਰਣਜੀਤ ਸਿੰਘ ਖੁਰਾਣਾ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕਰਨਗੇ। ਇਸ ਮੌਕੇ ਹਰਵਿੰਦਰ ਸਿੰਘ ਵਾਲੀਆਂ, ਸਰੂਪ ਸਿੰਘ ਖਲਵਾੜਾ ਅਵਤਾਰ ਸਿੰਘ ਭੁੰਗਰਨੀ, ਬਹਾਦਰ ਸਿੰਘ ਸੰਗਤਪੁਰ, ਬਲਜਿੰਦਰ ਸਿੰਘ ਠੇਕੇਦਾਰ, ਸੁਖਬੀਰ ਸਿੰਘ ਕਿੰਨੜਾ, ਕੁਲਵਿੰਦਰ ਸਿੰਘ ਕਿੰਦਾ, ਪਰਮਿੰਦਰ ਸਿੰਘ ਜੰਡੂ, ਸਰਬਜੀਤ ਸਿੰਘ  ਕਾਕਾ, ਗੁਰਮੁੱਖ ਸਿੰਘ ਚਾਨਾ, ਡਾ. ਵਸੀਮ ਅਹਮਦ, ਸੁਰਿੰਦਰਪਾਲ ਰਾਵਲਪਿੰਡੀ, ਗਿਆਨ ਸਿੰਘ ਚਾਨਾ, ਸਤਨਾਮ ਸਿੰਘ, ਜਸਵਿੰਦਰ ਸਿੰਘ ਬਸਰਾ, ਜਸਵਿੰਦਰ ਸਿੰਘ ਭਗਤਪੁਰਾ, ਰੋਹਿਤ ਪਾਲ, ਗੁਰਪ੍ਰੀਤ ਸਿੰਘ  ,  ਪਰਮਜੀਤ ਸਿੰਘ ਆਜ਼ਾਦ, ਰਵਨੀਤ ਸਿੰਘ  ਭੰਮਰਾ, ਪ੍ਰਦੀਪ ਸਿੰਘ, ਬਵਨੀਤ ਸਿੰਘ, ਵਿਸੂ ਘਈ ਅਤੇ ਹੋਰ ਆਗੂ  ਅਤੇ ਵਰਕਰ ਹਾਜ਼ਰ ਸਨ।
ਤਸਵੀਰ ਕੈਪਸਨ- ਸ੍ਰੋਮਣੀ ਅਕਾਲੀ ਦਲ ਫਗਵਾੜਾ ਸ਼ਹਿਰੀ ਦੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਤ ਕਰਦੇ ਹੋਏ ਹਲਕਾ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ ਨਾਲ ਖੜੇ ਹਰਵਿੰਦਰ ਸਿੰਘ ਵਾਲੀਆਂ, ਸਰੂਪ ਸਿੰਘ ਖਲਵਾੜਾ, ਅਵਤਾਰ ਸਿੰਘ ਭੁੰਗਰਨੀ,  ਬਹਾਦਰ ਸਿੰਘ ਸੰਗਤਪੁਰ, ਬਲਜਿੰਦਰ ਸਿੰਘ ਠੇਕੇਦਾਰ, ਸੁਖਬੀਰ ਸਿੰਘ ਕਿੰਨੜਾ , ਪਰਮਿੰਦਰ ਸਿੰਘ ਜੰਡੂ ਅਤੇ ਹੋਰ।
  • Related Posts

    ਪਿੰਡ ਰੈਲਮਾਜਰਾ ਦੇ ਉੱਘੇ ਸਮਾਜ ਸੇਵੀ ਅਤੇ ਗਰੀਬਾਂ ਦੇ ਮਸੀਹਾ ਗੱਜਣ ਸਿੰਘ ਚੌਹਾਨ ਬਣੇ ‘ਪੰਜਾਬ ਬਾਜ਼ੀਗਰ ਸਭਾ’ ਦੇ ਪ੍ਰਧਾਨ, ਇਲਾਕੇ ਵਿੱਚ ਖੁਸ਼ੀ ਦੀ ਲਹਿਰ

    Spread the love

    Spread the loveਨਵਾਂਸ਼ਹਿਰ , 8 ਜੁਲਾਈ (ਜਤਿੰਦਰਪਾਲ ਸਿੰਘ ਕਲੇਰ): ਪਿੰਡ ਰੈਲਮਾਜਰਾ ਦੇ ਉੱਘੇ ਸਮਾਜ ਸੇਵੀ, ਗਰੀਬਾਂ ਅਤੇ ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਰਮਨ ਪਿਆਰੇ ਸਿਆਸੀ ਤੇ ਸਮਾਜਿਕ ਆਗੂ ਗੱਜਣ…

    10 ਜੁਲਾਈ ਨੂੰ ਚੰਡੀਗੜ੍ਹ ਵਿਖੇ ਮੁਜ਼ਾਹਰੇ ਦੀ ਤਿਆਰੀ ਲਈ ਪਿੰਡ ਗਿੱਦੜੀ ਕੀਤੀ ਮੀਟਿੰਗ- ਘੁਡਾਣੀ 

    Spread the love

    Spread the loveਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਗਿਦੜੀ ਦੀ ਮੀਟਿੰਗ ਕਮਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ  ਜਿਸ ਵਿੱਚ ਜਿਲਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਹਰਜੀਤ ਸਿੰਘ ਘਲੋਟੀ ਨੇ…

    Leave a Reply

    Your email address will not be published. Required fields are marked *