ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸਹਿਯੋਗੀਆਂ ਦਾ ਕੀਤਾ ਵਿਸੇਸ਼ ਧੰਨਵਾਦ

Spread the love
ਸ੍ਰੀ ਅਨੰਦਪੁਰ ਸਾਹਿਬ 02 ਸਤੰਬਰ  (ਭਾਰਦਵਾਜ) ਇਸ ਇਲਾਕੇ ਵਿੱਚ ਦਰਿਆਵਾ ਨਹਿਰਾਂ ਦੇ ਕੰਢਿਆ ਦੀ ਮਜਬੂਤੀ ਅਤੇ ਪਿੰਡਾਂ ਵਿੱਚ ਪਾਣੀ ਦਾ ਦਾਖਲਾ ਰੋਕਣ ਲਈ ਲਗਾਏ ਡੰਗੇ ਅਤੇ ਠੋਕਰਾਂ ਨੂੰ ਸੁਰੱਖਿਅਤ ਰੱਖਣ ਵਿੱਚ ਲੱਗੇ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਉਨ੍ਹਾਂ ਦਾ ਸਹਿਯੋਗ ਕਰ ਰਹੇ ਯੂਥ ਕਲੱਬਾਂ, ਪੰਚਾਂ, ਸਰਪੰਚਾਂ, ਆਪ ਵਲੰਟੀਅਰਾਂ ਅਤੇ ਸਥਾਨਕ ਲੋਕਾਂ ਦਾ ਵਿਸੇਸ਼ ਧੰਨਵਾਦ ਕੀਤਾ ਹੈ ਜ਼ਿਨ੍ਹਾਂ ਨੇ ਪ੍ਰਸਾਸ਼ਨ ਅਤੇ ਐਨ.ਡੀ.ਆਰ.ਐਫ ਨੂੰ ਆਪਣਾ ਪੂਰਾ ਸਹਿਯੋਗ ਦਿੱਤਾ ਹੈ। ਉਨ੍ਹਾਂ ਨੇ ਲੋੜਵੰਦਾਂ ਤੱਕ ਲੋੜੀਦੀ ਸਮੱਗਰੀ ਅਤੇ ਹੋਰ ਰਾਹਤ ਪਹੁੰਚਾਉਣ ਲਈ ਹੈਲਪ ਲਾਈਨ ਨੰ 87279-62441 ਕੀਤਾ ਹੈ।
   ਹਰਜੋਤ ਸਿੰਘ ਬੈਂਸ ਆਪਣੇ ਹਲਕੇ ਵਿੱਚ ਅੱਜ ਸਵੇਰੇ 6 ਵਜੇ ਤੋ ਹੀ ਦੌਰਾ ਕਰਕੇ ਲੋਕਾਂ ਨਾਲ ਤਾਲਮੇਲ ਕਰ ਰਹੇ ਹਨ। ਉਨ੍ਹਾਂ ਵੱਲੋਂ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਣਾਏ ਰਾਹਤ ਕੈਂਪਾਂ ਵਿਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਉਥੇ ਲੋੜੀਦੀ ਸਮੱਗਰੀ ਉਪਲੱਬਧ ਕਰਵਾ ਦਿੱਤੀ ਹੈ। ਕਿੱਧਰੇ ਕਿਸ਼ਤੀ ਰਾਹੀ ਤੇ ਕਿੱਧਰੇ ਮੋਟਰਸਾਈਕਲ ਰਾਹੀ ਤੇ ਕਿਤੇ ਕਿਤੇ ਟਰੈਕਟਰ ਰਾਹੀ ਸ.ਬੈਂਸ ਹਰ ਉਸ ਇਲਾਕੇ ਵਿੱਚ ਪਹੁੰਚ ਰਹੇ ਹਨ, ਜਿੱਥੇ ਪਾਣੀ ਦੇ ਤੇਜ਼ ਵਹਾਅ ਕਾਰਨ ਰਸਤੇ ਖਰਾਬ ਹੋ ਗਏ ਹਨ ਅਤੇ ਪਹੁੰਚਣਾ ਅਸੰਭਵ ਹੈ। ਉਨ੍ਹਾਂ ਵੱਲੋਂ ਹਰ ਕਿਸੇ ਨੂੰ ਹੋਸਲਾ ਦਿੱਤਾ ਜਾ ਰਿਹਾ ਹੈ ਅਤੇ ਜਿੱਥੇ ਵੀ ਬਚਾਅ ਤੇ ਰਾਹਤ ਦੇ ਕੰਮ ਚੱਲ ਰਹੇ ਹਨ, ਉਥੇ ਕੈਬਨਿਟ ਮੰਤਰੀ ਖੁੱਦ ਉਸ ਕੰਮ ਵਿਚ ਲੱਗ ਕੇ ਕੰਮ ਕਰ ਰਹੀ ਟੀਮ ਦਾ ਹੋਸਲਾ ਵਧਾ ਰਹੇ ਹਨ। ਸ.ਬੈਂਸ ਲੋਕਾਂ ਨੂੰ ਦੱਸ ਰਹੇ ਹਨ ਕਿ ਕੇਵਲ ਇੱਕ ਦੋ ਦਿਨ ਹੀ ਔਖੀ ਘੜੀ ਹੈ, ਪ੍ਰਮਾਤਮਾ ਅੱਗੇ ਅਰਦਾਸ ਕਰੋ ਕਿ ਜਲਦੀ ਹੀ ਹਾਲਾਤ ਸੁਖਾਵੇ ਹੋ ਜਾਣਗੇ। ਪੰਜਾਬ ਸਰਕਾਰ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ, ਕਿਸੇ ਨੂੰ ਵੀ ਬੇਸਹਾਰਾ ਨਹੀ ਛੱਡਿਆ ਜਾ ਰਿਹਾ। ਹਲਕੇ ਦੇ ਹਰ ਕੋਨੇ ਕੋਨੇ ਤੱਕ ਪਹੁੰਚ ਕੀਤੀ ਗਈ ਹੈ।
   ਸ.ਬੈਂਸ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ 3 ਸਤੰਬਰ ਤੱਕ ਭਾਰੀ ਬਰਸਾਤ ਦੀ ਪੇਸ਼ਨਗੋਈ ਹੈ ਅਤੇ ਭਾਖੜਾ ਡੈਮ ਵਿਚ ਵੀ ਵੱਧ ਮਾਤਰਾ ਵਿਚ ਪਾਣੀ ਆ ਰਿਹਾ ਹੈ ਅਤੇ ਇਸੇ ਤਰਾਂ ਅਸੀ ਪਾਣੀ ਛੱਡ ਵੀ ਰਹੇ ਹਾਂ, ਕੱਲ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ 12 ਥਾਵਾਂ ਤੇ ਨਹਿਰਾਂ ਜਾਂ ਦਰਿਆ ਪ੍ਰਭਾਵਿਤ ਹੋਏ, ਪ੍ਰੰਤੂ ਸਾਰਿਆਂ ਨੇ ਮਿਲ ਕੇ ਇਹ ਨੁਕਸਾਨ ਹੋਣ ਤੋ ਬਚਾਅ ਕਰ ਲਿਆ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿਚ ਵੀ ਅਸੀ ਹਰ ਸਥਿਤੀ ਦਾ ਮੁਕਾਬਲਾ ਕਰਨ ਲਈ ਸਮਰੱਥ ਹਾਂ, ਹੋਸਲੇ ਬੁਲੰਦ ਹਨ। ਪ੍ਰਮਾਤਮਾ ਦਾ ਹੀ ਆਸ਼ੀਰਵਾਦ ਚਾਹੀਦਾ ਹੈ। ਉਨ੍ਹਾਂ ਨੇ ਬੁਰਜ ਨੇੜੇ ਸਤਲੁਜ ਦਰਿਆ ਦੇ ਚੱਲ ਰਹੇ ਰਾਹਤ ਦੇ ਕੰਮ ਦਾ ਖੁੱਦ ਜਾਇਜ਼ਾ ਲਿਆ ਅਤੇ ਚੱਲ ਰਹੇ ਕੰਮ ਵਿੱਚ ਆਪ ਡੱਟ ਕੇ ਮਿਹਨਤ ਕੀਤੀ। ਜਿਸ ਤੋ ਉਨ੍ਹਾਂ ਦੇ ਸਾਥੀ ਵੱਲੋਂ ਬਚਾਅ ਕਾਰਜ ਨੂੰ ਹੋਰ ਤੇਜ਼ ਕਰ ਲਿਆ ਗਿਆ। ਇਸ ਮੌਕੇ ਐਸ.ਡੀ.ਐਮ ਜਸਪ੍ਰੀਤ ਸਿੰਘ, ਡੀ.ਐਸ.ਪੀ ਅਜੇ ਸਿੰਘ, ਐਨ.ਡੀ.ਆਰ.ਐਫ ਦੀਆਂ ਟੀਮਾ ਤੋ ਇਲਾਵਾ ਵੱਖ ਵੱਖ ਖੇਤਰਾਂ ਵਿਚ ਉਨ੍ਹਾਂ ਦੇ ਸਮਰਥਕ ਵੱਖ ਵੱਖ ਇਲਾਕਿਆਂ ਵਿਚ ਡਾ.ਸੰਜੀਵ ਗੌਤਮ, ਦੀਪਕ ਸੋਨੀ, ਕਮਿੱਕਰ ਸਿੰਘ ਡਾਢੀ, ਜਸਪ੍ਰੀਤ ਸਿੰਘ ਜੇ.ਪੀ, ਦਲਜੀਤ ਸਿੰਘ ਕਾਕਾ, ਨਿਤਿਨ, ਨਿਸ਼ਾਤ ਗੁਪਤਾ, ਪੱਮੂ ਢਿੱਲੋਂ, ਤਰਲੋਚਨ ਸਿੰਘ ਲੋਚੀ ਹਾਜ਼ਰ ਸਨ।
  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *