ਸ਼੍ਰੀ ਮੁਕਤਸਰ ਸਾਹਿਬ, 11 ਜੁਲਾਈ ()- ਹਲਕਾ ਗਿੱਦੜਬਾਹਾ ਦੇ ਉੱਘੇ ਸਮਾਜ ਸੇਵੀ ਅਤੇ ਆਲ ਇੰਡੀਆ ਕਿਸਾਨ ਕਾਂਗਰਸ ਦੇ ਆਗੂ ਅਨੇਕ ਸਿੰਘ ਬਰਾੜ ਮਧੀਰ ਨੂੰ ਆਲ ਇੰਡੀਆ ਕਿਸਾਨ ਕਾਂਗਰਸ ਦੇ ਨੈਸ਼ਨਲ ਕੋਆਡੀਨੇਟਰ ਨਿਯੁਕਤ ਕੀਤਾ ਗਿਆ ਹੈ, ਇਸਦੀ ਖਬਰ ਮਿਲਦਿਆਂ ਹੀ ਹਲਕਾ ਗਿੱਦੜਬਾਹਾ ਦੇ ਵਰਕਰਾਂ ’ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਇਸ ਖੁਸ਼ੀ ’ਚ ਉਨਾਂ ਦੇ ਗ੍ਰਹਿ ਵਿਖੇ ਕੁਝ ਚੋਣਵੇ ਵਰਕਰ ਵਧਾਈ ਦੇਣ ਲਈ ਪਹੰਚੇ ਅਤੇ ਅਨੇਕ ਬਰਾੜ ਮਧੀਰ ਨੇ ਆਏ ਹੋਏ ਪੰਚਾਂ, ਸਰਪੰਚਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਪਿਛਲੇ ਸਾਲਾਂ ਤੋਂ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਹਨ, ਅੱਜ ਜੇਕਰ ਮੈਨੂੰ ਪਾਰਟੀ ’ਚ ਇੰਡੀਆ ਲੈਵਲ ਤੇ ਜੇਕਰ ਥਾਂ ਮਿਲੀ ਹੈ ਤਾਂ ਇਹ ਸਭ ਤੁਹਾਡੀ ਮਿਹਨਤ ਤੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ ਹੈ। ਅਨੇਕ ਬਰਾੜ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗਲਤ ਅਨਸਰਾਂ ਦੀਆਂ ਗੱਲਾਂ ’ਚ ਨਹੀਂ ਆਉਣਾ ਚਾਹੀਦਾ, ਸਗੋਂ ਸਾਨੂੰ ਭਾਈਚਾਰਕ ਸਾਂਝ ਕਾਇਮ ਰੱਖਣੀ ਚਾਹੀਦੀ ਹੈ। ਪਾਰਟੀ ਗਿੱਦੜਬਾਹਾ ਤੋਂ ਜਿਸਨੂੰ ਵੀ ਉਮੀਦਵਾਰ ਬਣਾਏਗੀ ਅਸੀਂ ਦਿਲੋਂ ਸਪੋਟ ਕਰਾਂਗੇ। ਸਾਡਾ ਮਕਸਦ ਪਾਰਟੀ ਲਈ ਕੰਮ ਕਰਨਾ ਹੈ ਜੋ ਅਸੀਂ ਕਿਸੇ ਵੀ ਲਾਲਚ ਤੋਂ ਬਗੈਰ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ 30 ਸਾਲ ਦੀ ਉਮਰ ’ਚ ਹੀ ਵੱਡੀ ਜੁੰਮੇਵਾਰੀ ਮਿਲਣੀ ਸੰਗਤ ਅਤੇ ਵਾਹਿਗੁਰੂ ਦੀ ਦੇਣ ਹੀ ਹੋ ਸਕਦੀ ਹੈ। ਅਖੀਰ ’ਚ ਉਨਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਅਤੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਤੁਹਾਡਾ ਭਰੋਸਾ ਸਦਾ ਹੀ ਕਾਇਮ ਰੱਖਾਂਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ ਮਧੀਰ, ਕੁਲਵੀਰ ਮਧੀਰ, ਨਾਜਮ ਸਿੰਘ, ਜਸਪਾਲ ਸਿੰਘ, ਵਿਸਕੀ ਸਿੰਘ ਸੁਖਨਾ, ਫੂਲਾ ਸਿੰਘ ਦੋਦਾ, ਬੂਟਾ ਸਿੰਘ ਗੁਰੂਸਰ, ਹਰਦੀਪ ਸਿੰਘ ਭੂਦੜ, ਟੀਟੀ ਮੈਂਬਰ ਗੁਰੂਸਰ, ਸੇਵਕ ਸਿੰਘ ਕਰਾਈਆਲਾ, ਗੁਰਮੀਤ ਸਿੰਘ, ਲਾਡੀ ਮੈਂਬਰ ਸੁਖਨਾ, ਉਕਾਂਰ ਸਿੰਘ ਲੁਹਾਰਾ, ਗੁਰਭੈ ਸਿੰਘ ਭਲਾਈਆਣਾ, ਗੋਰਾ ਸਿੰਘ ਭਲਾਈਆਣਾ, ਰਣਜੀਤ ਸਿੰਘ, ਕਰਨ ਕਾਉਣੀ, ਭਿੰਦਰ ਸਿੰਘ ਬੁੱਟਰ, ਅੰਗਰੇਜ ਬੁੱਟਰ, ਸਮਿੰਦਰ ਚੋਟੀਆਂ, ਹਾਕਮ ਸਿੰਘ ਗਿੱਦੜਬਾਹਾ, ਲੱਖਾ ਸਿੰਘ ਐਮਸੀ ਆਦਿ ਵੀ ਹਾਜਰ ਸਨ।
“ਆਪ” ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੰਜੀਵ ਚੌਧਰੀ ਚੇਚੀ, ਹਲਕਾ ਇੰਚਾਰਜ ਰੋਬੀ ਕੰਗ ਤੇ ਵਿਧਾਇਕ ਡਾ. ਸੁੱਖੀ ਨੌਜਵਾਨ ਸਾਥੀਆਂ ਸਮੇਤ ਸ਼ਹੀਦੇ ਆਜ਼ਮ ਦੀ ਜਨਮ ਭੂਮੀ ਖਟਕੜ ਕਲਾਂ ਵਿਖੇ ਨਤਮਸਤਕ ਸ਼ਹੀਦ ਭਗਤ ਸਿੰਘ ਦਾ ਜੀਵਨ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ : ਐਡਵੋਕੇਟ ਸੰਜੀਵ ਚੌਧਰੀ ਚੇਚੀ ਤੇ ਰੋਬੀ ਕੰਗ
Spread the love ਨਵਾਂਸ਼ਹਿਰ /ਬੰਗਾ , 29 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਪਵਿੱਤਰ ਮੌਕੇ ‘ਤੇ ਉਨ੍ਹਾਂ ਦੀ ਜਨਮ ਭੂਮੀ ਖਟਕੜ ਕਲਾਂ…





