ਆਮ ਆਦਮੀ ਪਾਰਟੀ ਦੀ ਚੜਤ ਦੇਖ ਕੇ ਵਿਰੋਧੀਆਂ ਵਿੱਚ ਪੈਦਾ ਹੋਈ ਬੁਖਲਾਹਟ—-ਹਰਚਰਨ ਮਾਨ ਤੇ ਸਾਬਕਾ ਪ੍ਰਧਾਨ ਤੇਜਿੰਦਰ ਢਿੱਲਵਾਂ

Spread the love

 ਤਪਾ ਮੰਡੀ 6 ਜੁਲਾਈ ( ਸ਼ਰਮਾ) ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਅੰਦਰ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਪੰਜਾਬ ਦੇ ਲੋਕ ਬਹੁਤ ਖੁਸ਼ ਨਜ਼ਰ ਆ ਰਹੇ ਹਨ ਪਰ ਸਰਕਾਰ ਦੀ ਚੜ੍ਹਤ ਕਾਰਨ ਵਿਰੋਧੀਆਂ ਵਿੱਚ  ਬੁਖਲਾਹਟ ਪੈਦਾ ਹੋ ਚੁੱਕੀ ਹੈ । ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜੰਡਸਰ ਦੇ ਸਰਪੰਚ ਹਰਚਰਨ ਸਿੰਘ ਮਾਨ ਅਤੇ ਸਾਬਕਾ ਪ੍ਰਧਾਨ ਤੇਜਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਅੱਜ ਨਗਰ ਕੌਂਸਲ ਤਪਾ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਅਤੇ ਮੀਤ ਪ੍ਰਧਾਨ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੀ ਅਗਵਾਈ ਹੇਠ ਕਾਬਜ ਹੋ ਚੁੱਕਿਆ ਹੈ। ਕਿਉਂਕਿ ਆਮ ਆਦਮੀ ਪਾਰਟੀ ਦੇ ਪਹਿਲੇ ਪ੍ਰਧਾਨ ਵੱਲੋਂ ਸ਼ਹਿਰ ਅੰਦਰ ਵਿਕਾਸ ਕਾਰਜ ਵੱਡੀ ਪੱਧਰ ਤੇ ਕਰਵਾਏ ਗਏ ਸਨ ਜੋ ਕਿਸੇ ਵੀ ਹੋਰ ਸਰਕਾਰ ਸਮੇਂ ਨਹੀਂ ਹੋਏ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਭਦੌੜ ਦੇ ਵਿਧਾਇਕ ਹਲਕੇ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਜਿਸ ਕਰਕੇ ਹਲਕੇ ਦਾ ਵਿਕਾਸ ਵੀ ਵੱਡੀ ਪੱਧਰ ਤੇ ਹੋ ਰਿਹਾ ਹੈ। ਉਹਨਾਂ ਕਿਹਾ ਕਿ ਤਪਾ ਸ਼ਹਿਰ ਦਾ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੀ ਅਗਵਾਈ ਵਿੱਚ ਵੱਡਾ ਵਿਕਾਸ ਹੋਵੇਗਾ ਕਿਉਂਕਿ ਲੋਕ ਆਮ ਆਦਮੀ ਪਾਰਟੀ ਨੂੰ ਚਾਹੁੰਦੇ ਹਨ ਅਤੇ 2017 ਅੰਦਰ ਵੀ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਮੁੜ ਤੋਂ ਬਣੇਗੀ, ਕਿਉਂਕਿ ਕਾਂਗਰਸ ,ਸ਼੍ਰੋਮਣੀ ਅਕਾਲੀ ਦਲ, ਭਾਜਪਾ ਕੋਲ ਕੋਈ ਸੂਬੇ ਲਈ ਏਜੰਡਾ ਨਹੀਂ ਹੈ ਜਿਸ ਕਰਕੇ ਸੂਬੇ ਦੀ ਜਨਤਾ ਵੱਲੋਂ ਇਹਨਾਂ ਪਾਰਟੀਆਂ ਨੂੰ ਮੁੱਢ ਤੋਂ ਹੀ ਨਕਾਰ ਦਿੱਤਾ ਗਿਆ ਹੈ ਇਸ ਮੌਕੇ ਪਾਰਟੀ ਦੇ ਵਰਕਰ ਹਾਜ਼ਰ ਸਨ।

  • Related Posts

    ਕਾਨੂੰਨੀ ਸਹਾਇਤਾ ਨੀਤੀ ਦੇ ਵਿਰੋਧ ਵਿੱਚ ਵਕੀਲਾਂ ਕੀਤੀ ਅਣਮਿੱਥੇ ਸਮੇਂ ਲਈ ਹੜਤਾਲ ਪੱਟੀ ਬਾਰ ਐਸੋਸੀਏਸ਼ਨ ਨੇ ਕੀਤਾ ਸਮਰਥਨ,7 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਕੀਤੀ ਹੜਤਾਲ

    Spread the love

    Spread the loveਪੱਟੀ 6 ਜੁਲਾਈ (ਕੰਵਲਦੀਪ ਸਿੰਘ ਸਾਬੀ) ਪੰਜਾਬ ਬਾਰ ਐਸੋਸੀਏਸ਼ਨਾਂ ਦੀ ਸੰਯੁਕਤ ਐਕਸ਼ਨ ਕਮੇਟੀ ਦੇ ਸੱਦੇ ‘ਤੇ ਬਾਰ ਐਸੋਸੀਏਸ਼ਨ, ਪੱਟੀ ਜ਼ਿਲਾ ਤਰਨਤਾਰਨ ਨੇ 7 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਅਦਾਲਤੀ…

    ਪਾਠਾਂ ਦੀ ਸੇਵਾ ਨਾ ਮਿਲਣ ਕਾਰਨ ਪ੍ਰੇਸ਼ਾਨ ਗ੍ਰੰਥੀ ਸਿੰਘ ਨੇ ਮਾਰੀ ਨਹਿਰ ਚ ਛਾਲ ਮੋਟਰਸਾਈਕਲ ਤੇ ਸੁਸਾਈਡ ਨੋਟ ਬਰਾਮਦ, ਪੁਲਿਸ ਨੇ ਸ਼ੁਰੂ ਕੀਤੀ ਗ੍ਰੰਥੀ ਸਿੰਘ ਦੀ ਭਾਲ

    Spread the love

    Spread the loveਪੱਟੀ 6 ਜੁਲਾਈ (ਕੰਵਲਦੀਪ ਸਿੰਘ ਸਾਬੀ) ਪੱਟੀ ਇਲਾਕੇ ਨਾਲ ਸਬੰਧਤ ਇਕ ਗ੍ਰੰਥੀ ਸਿੰਘ ਵੱਲੋਂ ਹਰੀਕੇ ਪੱਤਣ ਨੇੜੇ ਨਹਿਰ ‘ਚ ਛਾਲ ਮਾਰਨ ਦਾ ਸਾਹਮਣੇ ਮਾਮਲਾ ਆਇਆ ਹੈ।ਹਾਲਾਂਕਿ ਉਕਤ ਵਿਅਕਤੀ…

    Leave a Reply

    Your email address will not be published. Required fields are marked *