ਐਡਵੋਕੇਟ ਸੰਜੀਵ ਚੌਧਰੀ ਚੇਚੀ ਦੇ ਜਨ ਸੰਪਰਕ ਅਭਿਆਨ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਆਸਰੋਂ ਵਿਖੇ ਨੁੱਕੜ ਮੀਟਿੰਗ ਰੈਲੀ ਵਿੱਚ ਤਬਦੀਲ ਹਲਕੇ ਦੇ ਨੌਜਵਾਨ ਆਗੂ ਦੀ ਲੋਕਪ੍ਰਿਯਤਾ ਕਾਰਨ ਮੀਟਿੰਗਾਂ ‘ਚ ਉਮੜ ਰਿਹਾ ਲੋਕਾਂ ਦਾ ਠਾਠਾਂ ਮਾਰਦਾ ਇਕੱਠ

Spread the love
ਬਲਾਚੌਰ, 6 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ): ਵਿਧਾਨ ਸਭਾ ਹਲਕਾ ਬਲਾਚੌਰ ਦੇ ਨੌਜਵਾਨ ਆਗੂ ਐਡਵੋਕੇਟ ਸੰਜੀਵ ਚੌਧਰੀ ਚੇਚੀ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਚਲਾਇਆ ਜਾ ਰਿਹਾ ਜਨ ਸੰਪਰਕ ਅਭਿਆਨ ਲਗਾਤਾਰ ਸਫ਼ਲਤਾ ਦੀਆਂ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ। ਇਸੇ ਲੜੀ ਤਹਿਤ ਪਿੰਡ ਆਸਰੋਂ ਵਿਖੇ ਕੀਤੀ ਗਈ ਇੱਕ ਨੁੱਕੜ ਮੀਟਿੰਗ ਨੇ ਉਸ ਸਮੇਂ ਵੱਡੀ ਰੈਲੀ ਦਾ ਰੂਪ ਧਾਰਨ ਕਰ ਲਿਆ, ਜਦੋਂ ਇਲਾਕੇ ਦੇ ਲੋਕ ਭਾਰੀ ਗਿਣਤੀ ਵਿੱਚ ਇਕੱਠੇ ਹੋ ਗਏ। ਆਸਰੋਂ ਵਿਖੇ ਉਮੜਿਆ ਇਹ ਠਾਠਾਂ ਮਾਰਦਾ ਇਕੱਠ ਐਡਵੋਕੇਟ ਚੌਧਰੀ ਦੀ ਇਲਾਕੇ ਵਿੱਚ ਵਧ ਰਹੀ ਲੋਕਪ੍ਰਿਯਤਾ ਦਾ ਸਪੱਸ਼ਟ ਸਬੂਤ ਪੇਸ਼ ਕਰਦਾ ਹੈ। ਐਡਵੋਕੇਟ ਸੰਜੀਵ ਚੌਧਰੀ ਚੇਚੀ ਦੇ ਹਲਕੇ ਵਿੱਚ ਆਉਣ ਨਾਲ ਨੌਜਵਾਨਾਂ ਅਤੇ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਦੇ ਉੱਚੇ ਸਿਆਸੀ ਆਗੂਆਂ ਨਾਲ ਮਜ਼ਬੂਤ ਰਾਬਤੇ ਅਤੇ ਇਲਾਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਸਦਕਾ ਉਹ ਹਰ ਵਰਗ ਦੇ ਹਰਮਨਪਿਆਰੇ ਬਣ ਚੁੱਕੇ ਹਨ। ਚਾਹੇ ਇਲਾਕੇ ਦੇ ਡੇਅਰੀ ਫਾਰਮਰਾਂ ਨਾਲ ਸਬੰਧਤ ਮਸਲੇ ਹੋਣ, ਖੇਤੀਬਾੜੀ ਲਈ ਟਿਊਬਵੈੱਲਾਂ ਦੇ ਕੰਮ ਹੋਣ ਜਾਂ ਹੋਰ ਅਨੇਕਾਂ ਸਥਾਨਕ ਸਮੱਸਿਆਵਾਂ, ਐਡਵੋਕੇਟ ਚੌਧਰੀ ਨੇ ਹਮੇਸ਼ਾ ਅੱਗੇ ਹੋ ਕੇ ਇਹਨਾਂ ਦਾ ਹੱਲ ਕਰਵਾਇਆ ਹੈ, ਜਿਸ ਕਾਰਨ ਲੋਕਾਂ ਦਾ ਉਹਨਾਂ ਉੱਪਰ ਵਿਸ਼ਵਾਸ ਲਗਾਤਾਰ ਪੱਕਾ ਹੁੰਦਾ ਜਾ ਰਿਹਾ ਹੈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਸੰਜੀਵ ਚੌਧਰੀ ਚੇਚੀ ਨੇ ਦੱਸਿਆ ਕਿ ਉਹ ਹਲਕੇ ਦੇ ਹਰ ਪਿੰਡ ਵਿੱਚ ਜਾ ਕੇ ਲੋਕਾਂ ਦੀਆਂ ਦਿੱਕਤਾਂ ਅਤੇ ਮੁਸ਼ਕਿਲਾਂ ਨੂੰ ਨਿੱਜੀ ਤੌਰ ‘ਤੇ ਸੁਣ ਰਹੇ ਹਨ। ਉਹਨਾਂ ਕਿਹਾ ਕਿ ਇਸ ਜਨ ਸੰਪਰਕ ਅਭਿਆਨ ਦਾ ਮੁੱਖ ਮਕਸਦ ਲੋਕਾਂ ਨਾਲ ਵਿਚਾਰ ਸਾਂਝੇ ਕਰਨਾ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਮੌਕੇ ‘ਤੇ ਹੀ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨਾ ਹੈ। ਉਹਨਾਂ ਸਪੱਸ਼ਟ ਕੀਤਾ ਕਿ ਹਲਕੇ ਦੇ ਲੋਕਾਂ ਵੱਲੋਂ ਮਿਲ ਰਿਹਾ ਇਹ ਪਿਆਰ ਅਤੇ ਸਹਿਯੋਗ ਉਹਨਾਂ ਨੂੰ ਲੋਕਾਂ ਦੀ ਸੇਵਾ ਲਈ ਹੋਰ ਵੀ ਤਤਪਰ ਹੋ ਕੇ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਹੈ।
  • Related Posts

    ਪਾਠਾਂ ਦੀ ਸੇਵਾ ਨਾ ਮਿਲਣ ਕਾਰਨ ਪ੍ਰੇਸ਼ਾਨ ਗ੍ਰੰਥੀ ਸਿੰਘ ਨੇ ਮਾਰੀ ਨਹਿਰ ਚ ਛਾਲ ਮੋਟਰਸਾਈਕਲ ਤੇ ਸੁਸਾਈਡ ਨੋਟ ਬਰਾਮਦ, ਪੁਲਿਸ ਨੇ ਸ਼ੁਰੂ ਕੀਤੀ ਗ੍ਰੰਥੀ ਸਿੰਘ ਦੀ ਭਾਲ

    Spread the love

    Spread the loveਪੱਟੀ 6 ਜੁਲਾਈ (ਕੰਵਲਦੀਪ ਸਿੰਘ ਸਾਬੀ) ਪੱਟੀ ਇਲਾਕੇ ਨਾਲ ਸਬੰਧਤ ਇਕ ਗ੍ਰੰਥੀ ਸਿੰਘ ਵੱਲੋਂ ਹਰੀਕੇ ਪੱਤਣ ਨੇੜੇ ਨਹਿਰ ‘ਚ ਛਾਲ ਮਾਰਨ ਦਾ ਸਾਹਮਣੇ ਮਾਮਲਾ ਆਇਆ ਹੈ।ਹਾਲਾਂਕਿ ਉਕਤ ਵਿਅਕਤੀ…

    ਵਿਜੇ ਸ਼ਰਮਾ ਟਿੰਕੂ ਨੇ ਸ਼ਹੀਦ ਸੁਰਿੰਦਰ ਸਿੰਘ ਨਗਲੀਆਂ ਦੇ ਪਰਿਵਾਰ ਨਾਲ ਕੀਤਾ ਦੁੱਖ ਪ੍ਰਗਟ

    Spread the love

    Spread the loveਨਿਊ ਚੰਡੀਗੜ੍ਹ, 6 ਜੁਲਾਈ (ਬਜੀਦਪੁਰ)- ਦੇਸ਼ ਦੇ ਸਰਹੱਦੀ ਇਲਾਕਿਆਂ ਵਿੱਚ ਦੇਸ਼ ਦੀ ਰਾਖੀ ਕਰਨ ਵਾਲੇ ਸੂਬੇਦਾਰ ਮੇਜਰ ਸ਼ਹੀਦ ਸੁਰਿੰਦਰ ਸਿੰਘ ਨਗਲੀਆਂ ਜੋ ਕਿ ਪਿਛਲੇ ਦਿਨੀਂ ਇੱਕ ਹਾਦਸੇ ਵਿੱਚ…

    Leave a Reply

    Your email address will not be published. Required fields are marked *