ਐਸ.ਜੀ.ਪੀ.ਸੀ. ਦੀ ਟਾਸਕਫੋਰਸ ਨੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਕੀਤੀ ਉਲੰਘਨਾ :ਹਰਪਾਲ ਸਿੰਘ ਯੂ.ਕੇ. 

Spread the love
ਅੰਮ੍ਰਿਤਸਰ22 ਅਗਸਤ (ਦਿਨੇਸ਼ ਸੋਨੀ)ਮਾਨਯੋਗ ਹਾਈਕੋਰਟ ਦਾ ਹੁਸ਼ਿਆਰ ਨਗਰ ਦੀ 58 ਕਨਾਲ ਜਮੀਨ ਦਾ ਸੰਨ 2006 ਵਿਚ ਸਟੇਅ ਹੋ ਚੁੱਕਾ ਸੀ। ਪਰ ਐਸ.ਜੀ.ਪੀ.ਸੀ. ਨੇ ਰਾਜਨੀਤਿਕ ਦਬਾਅ ਹੋਣ ਕਰਕੇ ਗਲਤ ਤਰੀਕੇ ਨਾਲ ਮਾਨਯੋਗ ਡਿਪਟੀ ਕਮਿਸ਼ਨਰ  ਕਾਹਨ ਸਿੰਘ ਪੰਨੂ ਕੋਲੋ ਫੈਸਲੇ ਆਪਣੇ ਹੱਕ ਵਿਚ ਕਰਵਾ ਲਏ ਮੁੜ ਫਿਰ ਇਹਨਾਂ ਨੇ ਕਾਨੂੰਨ ਦੀਆ ਧੱਜੀਆ ਉਡਾਈਆ ਹਰਪਾਲ ਸਿੰਘ ਯੂ. ਕੇ ਨੇ ਦੱਸਿਆ ਕਿ  ਮਾਨਯੋਗ ਵੱਖ-ਵੱਖ ਅਦਾਲਤਾਂ ਦੇ ਸਟੇਅ ਹੋਣ ਦੇ ਬਾਵਜੂਦ ਇਹਨਾਂ ਨੇ ਮਿਤੀ 9-7-2022 ਨੂੰ ਐਸ.ਜੀ.ਪੀ.ਸੀ. ਦੇ ਟਾਸਕਫੋਰਸ ਨੇ ਮਾਨਯੋਗ ਅਦਾਲਤ ਦੇ ਸਟੇਅ ਹੋਣ ਦੇ ਬਾਵਜੂਦ ਵੀ ਅਦਾਲਤ ਦੀਆਂ ਡਿਗਰੀਆਂ ਸਾਡੇ ਹੱਕ ਵਿਚ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਜੇ.ਸੀ.ਬੀ. ਮਸ਼ੀਨ ਦੇ ਨਾਲ ਕੰਧਾਂ ਢਾਹੁਣੀਆ ਸ਼ਰੂ ਕਰ ਦਿੱਤੀਆ। ਜਦੋਂਕਿ ਇਹਨਾਂ ਦੇ ਖਿਲਾਫ ਦੋ ਐਫ.ਆਈ.ਆਰ. 297/22 Dated 17-09-2022 ਅਤੇ 298/22 Dated 17-09-2022 ਦਰਜ ਹੋਈਆ ਅਤੇ ਪਰਚੇ ਵੀ ਦਰਜ ਹੋਏ ਅਤੇ ਪਰਚੇ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਅਜੇ ਤੱਕ ਚਾਰ ਸਾਲ ਬਾਅਦ ਵੀ ਨਾ ਹੀ ਚਲਾਣ ਪੇਸ਼ ਕੀਤਾ, ਨਾ ਬੰਦੇ ਹੀ ਗ੍ਰਿਫਤਾਰ ਕੀਤੇ ਅਤੇ ਨਾ ਹੀ ਬੰਦੇ ਨਾਮਜਦ ਕੀਤੇ ਅਤੇ ਫਿਰ ਹਰਪਾਲ ਸਿੰਘ ਯੂ.ਕੇ. ਨੇ Contempt ਦਾਖਲ ਕੀਤੀ ਕਿ ਇਹਨਾਂ ਨੇ ਝੂਠ ਬੋਲ ਕੇ Contempt ਖਾਰਜ ਕਰਨ ਦੀ ਕੌਸ਼ਿਸ਼ ਕੀਤੀ। ਇਹਨਾਂ ਨੇ ਇਹ ਬੋਲਿਆ ਕਿ ਇਹ ਕੰਧਾਂ ਹਰਪਾਲ ਸਿੰਘ ਯੂ.ਕੇ. ਨੇ ਢਾਹੀਆ ਹਨ। ਪਰ ਜਦੋਂ ਅਸੀਂ ਸਬੂਤ ਦੇ ਤੌਰ ਤੇ ਫੋਟੋਆ ਅਤੇ ਵੀਡਿਉ ਦਿਖਾਈਆ ਤਾਂ ਮਾਨਯੋਗ ਜੱਜ ਸਾਹਿਬ ਨੇ ਸਪੱਸ਼ਟ ਆਦੇਸ਼ ਜਾਰੀ ਕੀਤੇ ਕਿ ਤੁਸੀ ਕਹਿੰਦੇ ਹੋ ਕਿ ਜੇਕਰ ਹਰਪਾਲ ਸਿੰਘ ਯੂ.ਕੇ. ਨੇ ਕੰਧਾ ਢਾਹੀਆ ਤਾਂ ਸਬੂਤ ਫੋਟੋਗ੍ਰਾਫ ਦਿਖਾਉ। ਜਦੋਂਕਿ ਫੋਟੋਵਾਂ ਵਿਚ ਅਤੇ ਵੀਡਿਉ ਵਿਚ ਹਰਪਾਲ ਸਿੰਘ ਯੂ.ਕੇ. ਨਹੀ ਸਗੋਂ ਐਸ.ਜੀ.ਪੀ.ਸੀ. ਦੇ ਮੁਲਾਜਮ ਦਿਖਾਈ ਦਿੰਦੇ ਹਨ। ਫਿਰ ਮਾਨਯੋਗ ਜੱਜ ਸਾਹਿਬ ਨੇ ਪੁਛਿਆ ਕਿ ਹਰਪਾਲ ਸਿੰਘ ਇਸ ਫੋਟੋ ਵਿਚ ਕਿਥੇ ਹੈ। ਫਿਰ ਮਾਨਯੋਗ ਜੱਜ ਸਾਹਿਬ ਨੇ ਸਖਤ ਆਰਡਰ ਦਿੱਤੇ ਅਤੇ Contempt ਨੂੰ ਸਵੀਕਾਰ ਕਰਦੇ ਹੋਏ ਮਨਜੂਰ ਕਰਦੇ ਹੋਏ ਮੇਨ ਕੇਸ ਨਾਲ ਜੋੜ ਕੇ ਅਗਲੇ ਹੁਕਮ ਜਾਰੀ ਕਰ ਦਿੱਤੇ ਹਨ।
ਇਸ ਤੋਂ ਸਪੱਸ਼ਟ ਹੈ ਕਿ ਐਸ.ਜੀ.ਪੀ.ਸੀ. ਕਿਸੇ ਵੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀ ਕਰਦੀ ਇਹ ਆਪਣਾ ਤਾਨਾਸ਼ਾਹੀ ਰਾਜ ਚਲਾਉਂਦੇ ਹਨ। ਇਸੇ ਕਰਕੇ ਬਾਬਾ ਮੰਗਲ ਸਿੰਘ ਦੇ ਮਾਨਯੋਗ ਅਦਾਲਤ ਵਲੋਂ ਸੰਨ 1988 ਵਿਚ ਕਰਵਾਏ ਗਏ ਫੈਸਲਿਆ ਨੂੰ ਟਿੱਚ ਜਾਣਦੇ ਹੋਏ ਇਹਨਾਂ ਨੇ ਮਾਨਯੋਗ ਡੀ.ਸੀ. ਕਾਹਨ ਸਿੰਘ ਪੰਨੂ ਕੋਲੋ ਦੁਬਾਰਾ 798 ਦਾ ਇੰਤਕਾਲ ਵੀ ਬਗੈਰ ਕਿਸੇ ਦੇ ਹੁਕਮਾਂ ਦੇ ਹੀ ਖਾਰਜ ਕਰਵਾ ਦਿੱਤਾ ਅਤੇ ਇਹ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਨਾ ਕਰਦੇ ਹਨ। ਇਹ ਧੱਕੇਸ਼ਾਹੀ ਅਤੇ ਦਬਕਿਆ ਨਾਲ ਦਿੱਤੀਆ ਹੋਈਆ ਜਮੀਨਾ ਨੂੰ ਵਾਪਸ ਖੌਂਹਦੇ ਹਨ। ਇਸੇ ਕਰਕੇ ਹੀ ਐਸ.ਜੀ.ਪੀ.ਸੀ. ਨਿਘਾਰ ਵੱਲ ਨੂੰ ਜਾ ਚੁੱਕੀ ਹੈ ਜਦੋਂ ਵੀ ਇਲੈਕਸ਼ਨ ਹੋ ਗਈ ਉਦੋਂ ਹੀ ਪਬਲਿਕ ਨੇ ਇਹਨਾਂ ਨੂੰ ਚਲਦਿਆ ਕਰ ਦੇਣਾ ਹੈ ਸਾਨੂੰ ਮਾਨਯੋਗ ਅਦਾਲਤਾਂ ਤੇ ਪੂਰਾ ਭਰੋਸਾ ਹੈ ਕਿ ਕੇਸ ਪਹਿਲਾਂ ਵੀ ਸਾਡੇ ਹੱਕ ਵਿਚ ਸਨ ਅਤੇ ਹੁਣ ਵੀ ਸਾਡੇ ਹੱਕ ਵਿਚ ਜਾਣਗੇ।
  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *