ਕਣਕ ਦੇ ਸੀਜਨ ਨੂੰ ਲੈ ਕੇ ਆੜ੍ਹਤੀਏ ਭਾਈਚਾਰੇ ਦੀ ਹੋਈ ਵਿਸ਼ੇਸ਼ ਮੀਟਿੰਗ

Spread the love

ਮਾਛੀਵਾੜਾ ਸਾਹਿਬ 7 ਅਪ੍ਰੈਲ (ਸੁੱਚਾ ਬੰਗੜ)ਸਥਾਨਿਕ ਦਾਣਾ ਮੰਡੀ ਵਿਖੇ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾਂ ਦੀ ਪ੍ਰਧਾਨਗੀ  ਹੇਠ ਆੜ੍ਹਤੀ  ਭਾਈਚਾਰੇ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਅੱਜ ਜੋ ਆੜ੍ਹਤੀ ਭਾਈਚਾਰੇ ਦੀ ਵਿਸ਼ੇਸ਼ ਮੀਟਿੰਗ ਬੁਲਾਈ ਗਈ ਹੈ , ਉਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਕਣਕ ਦੀ ਖ੍ਰੀਦ ਸਬੰਧੀ  ਲੋੜੀਦੇ ਪ੍ਰਬੰਧਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਕਿਉਂ ਕਿ ਕੁਝ ਦਿਨਾਂ ਵਿੱਚ ਕਣਕ ਦੀ ਵਾਢੀ ਸ਼ੁਰੂ ਹੋ ਜਾਵੇਗੀ ਅਤੇ ਕਣਕ ਮੰਡੀਆਂ ਵਿੱਚ ਆਉਣੀ ਵੀ ਸ਼ੁਰੂ ਹੋ ਜਾਵੇਗੀ ।ਸਰਕਾਰ ਵੱਲੋ ਸਰਕਾਰੀ ਖਰੀਦ ਵੀ ਸ਼ੁਰੂ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਮੰਡੀ ਵਿੱਚ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ। ਪ੍ਰਧਾਨ ਕੁੰਦਰਾ ਨੇ ਕਿਹਾ ਕਿ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਬਾਰਦਾਨੇ ਦੀ ਕਿਸੇ ਕਿਸਮ ਦੀ ਵੀ ਕੋਈ ਕਮੀ ਨਹੀਂ ਆਵੇਗੀ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਕਿਸਾਨ ਫਸਲ ਲੈ ਕੇ ਆਉਣ ਵਿੱਚ ਤੇਜ਼ੀ ਨਾ ਕਰੇ। ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣਾ ਨਹੀਂ ਪਵੇਗਾ ਉਹਨਾਂ ਦੀ ਫਸਲ ਦਾ ਨਾਲ ਦੀ ਨਾਲ  ਮੁੱਲ ਲਗਾਇਆ ਜਾਵੇਗਾ ਅਤੇ ਅਤੇ ਭਰਾਈ ਵੀ ਨਾਲ ਦੀ ਨਾਲ ਹੀ ਹੋ ਜਾਵੇਗੀ। ਉਹਨਾਂ ਨੇ ਕਿਹਾ ਕਿ ਸਰਕਾਰ ਤੁਹਾਡੀ ਫਸਲ ਖਰੀਦਣ ਲਈ ਪੂਰੀ ਵਚਨ ਬੱਧ ਹੈ, ਉਹ ਆਪਣੀ ਕਣਕ ਨੂੰ ਚੰਗੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਕਿ ਤੁਹਾਨੂੰ ਮੰਡੀਆਂ ਵਿੱਚ ਬੈਠਣਾ ਨਾ ਪਵੇ। ਸਰਕਾਰ ਦੇ ਨੁਮਾਇੰਦਿਆਂ ਨਾਲ ਵੀ ਇਸ ਸੀਜਨ ਨੂੰ ਲੈ ਕੇ ਗੱਲਬਾਤ ਹੋ ਚੁੱਕੀ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਕਿਸੇ ਕਿਸਮ ਦੀ ਵੀ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਜੈਦੀਪ ਕਾਹਲੋ, ਗੁਰਨਾਮ ਸਿੰਘ ਨਾਗਰਾ,ਗੁਰਮੀਤ ਸਿੰਘ ਕਾਹਲੋ, ਗੁਰਮੀਤ ਸਿੰਘ ਗਰੇਵਾਲ, ਬਲਵਿੰਦਰ ਸਿੰਘ ਮਾਨ, ਸ਼ਸੀ ਭਾਟੀਆ, ਸੁਰਿੰਦਰ ਸਿੰਘ ਸ਼ਿੰਦਾ, ਰਾਕੇਸ਼ ਕੁਮਾਰ ਨਹਿਰਾ, ਪ੍ਰਿੰਸ ਮਿੱਠੇਵਾਲ, ਸ਼ਨੀ ਸੂਦ, ਗੁਰਨਾਮ ਸਿੰਘ ਨਾਗਰਾ, ਹੁਸਨ ਲਾਲ ਮੜਕਣ, ਕੁਲਵਿੰਦਰ ਸਿੰਘ ਮਾਨ, ਹਰਜਿੰਦਰ ਸਿੰਘ ਸ਼ੇਰੀਆਂ, ਬੰਟੂ ਖੋਸਲਾ, ਬੌਬੀ ਖੋਸਲਾ ਸਮੇਤ ਸਮੂਹ ਆੜ੍ਹਤੀ ਭਾਈਚਾਰਾ ਮੌਜੂਦ ਸੀ।

  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 

    Spread the love

    Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

    Leave a Reply

    Your email address will not be published. Required fields are marked *