ਕਰਜ਼ੇ ਬਦਲੇ ਕਿਸੇ ਵੀ ਗਰੀਬ ਦੇ ਘਰ ਨੂੰ ਜ਼ਿੰਦਾ ਨਹੀਂ ਲੱਗਣ ਦੇਵਾਂਗੇ:ਆਗੂ

Spread the love
ਬਠਿੰਡਾ 16 ਅਪ੍ਰੈਲ(ਐੱਸ ਐੱਸ ਰਾਹੀ):ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਤਿੰਨ ਮਹੀਨੇ ਪਹਿਲਾਂ ਬੈਂਕ ਵੱਲੋਂ ਮਜ਼ਦੂਰ ਦੇ ਘਰ ਨੂੰ ਲਗਾਇਆ ਜ਼ਿੰਦਾ ਤੋੜ ਕੇ ਬੇਘਰ ਹੋਏ ਪਰਿਵਾਰ ਨੂੰ ਘਰੇ ਬਹਾਇਆ ਅਤੇ ਐਲਾਨ ਕੀਤਾ ਕਿ ਕਰਜ਼ੇ ਬਦਲੇ ਕਿਸੇ ਵੀ ਗਰੀਬ ਦੇ ਘਰ ਨੂੰ ਜ਼ਿੰਦਾ ਨਹੀਂ ਲੱਗਣ ਦੇਵਾਂਗੇ।ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ, ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ ਨੇ  ਕਿਹਾ ਕਿ  ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦੇ ਦਲਿਤ ਮਜ਼ਦੂਰ , ਗਰੀਬ ਕਿਸਾਨ, ਅਤੇ ਛੋਟੇ ਦੁਕਾਨਦਾਰ  ਬੇਰੁਜ਼ਗਾਰੀ, ਮਹਿੰਗਾਈ ਕਾਰਨ ਕਰਜ਼ਿਆਂ ਦੇ ਜਾਲ ਵਿੱਚ ਫਸ ਰਹੇ ਹਨ। ਉਨ੍ਹਾਂ ਕਿਹਾ ਕਿ ਕਰਜ਼ੇ ਦੇ ਜਾਲ ਵਿਚ ਫਸੇ ਗਰੀਬਾਂ ਦੇ ਕਰਜ਼ੇ ਮਾਫ ਕਰਨ ਦੀ ਥਾਂ ਕਾਰਪੋਰੇਟ ਕੰਪਨੀਆਂ ਦੇ ਕਰਜ਼ੇ ਮਾਫ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਰਬਾਂ ਰੁਪਏ ਕਰਜ਼ਾ ਲੈਕੇ ਦੇਸ਼ ਚੋਂ ਭੱਜੇ ਅਮੀਰਾਂ ਖਿਲਾਫ ਕਾਰਵਾਈ ਕਰਨ ਦੀ ਥਾਂ ਗਰੀਬਾਂ ਦੇ ਘਰਾਂ ਨੂੰ ਜਿੰਦੇ ਲਾਏ ਜਾ ਰਹੇ ਹਨ।   ਉਨ੍ਹਾਂ ਕਿਹਾ ਕਿ ਆਈ, ਆਈ, ਐਫ਼, ਐਲ ਬੈਂਕ ਗਰੀਬਾਂ ਨੂੰ ਕਰਜ਼ੇ ਵਿੱਚ ਫਸਾਕੇ ਅੱਨੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤ ਮਹੀਨੇ ਪਹਿਲਾਂ ਮਜ਼ਦੂਰ ਪਰਿਵਾਰ ਨੂੰ ਜਬਰੀ ਬਾਹਰ ਕੱਢ ਕੇ ਬਿਨਾਂ ਸਮਾਂਨ ਚੱਕੇ ਘਰ ਨੂੰ ਜ਼ਿੰਦਾ ਲਗਾਂ ਕੇ ਚਾਰ ਮਾਸੂਮ ਬੱਚਿਆਂ ਸਮੇਤ ਘਰੋਂ ਬੇਘਰ ਕਰ ਦਿੱਤਾ ਸੀ। ਪਰ ਜਦੋਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਧਿਆਨ ਵਿੱਚ ਆਇਆ ਤਾਂ ਅੱਜ ਜਨਤਕ ਐਕਸ਼ਨ ਰਾਹੀਂ ਬੈਂਕ ਵੱਲੋਂ ਲਗਾਇਆ ਜ਼ਿੰਦਾ ਤੋੜ ਕੇ ਮਜ਼ਦੂਰ ਪਰਿਵਾਰ ਨੂੰ ਘਰੇ ਬਹਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਮਜ਼ਦੂਰ ਪਰਿਵਾਰ ਦੇ ਘਰ ਨੂੰ ਲਗਾਇਆ ਜ਼ਿੰਦਾ ਤੋੜ ਕੇ ਖਾਲਸਾ ਪੰਥ ਤੇ ਡਾ ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਗਰੀਬਾਂ ਤੇ ਹੁੰਦੇ ਜ਼ੁਲਮ ਨੂੰ ਚੁੱਪਚਾਪ ਬਰਦਾਸ਼ਤ ਨਹੀਂ ਕਰੇਗਾ।ਇਸ ਮੌਕੇ ਪੀੜਤ ਪਰਿਵਾਰ ਸਮੇਤ ਮਜ਼ਦੂਰ ਆਗੂ ਮੌਜੂਦ ਸਨ।
  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *