ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਜ਼ਿਲੇ ਵਿੱਚ ’ਕ੍ਰਿਸ਼ੀ ਸੰਕਲਪ ਅਭਿਆਨ’ ਰਾਹੀਂ ਨਵੀਂ ਖੇਤੀ ਤਕਨੀਕਾਂ ਦਾ ਪ੍ਰਚਾਰ

Spread the love
ਸ੍ਰੀ ਮੁਕਤਸਰ ਸਾਹਿਬ,  ਜੂਨ ()- ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ’ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ’ ਪਿੰਡ ਪੱਧਰ ’ਤੇ ਨਵੀਂ ਖੇਤੀ ਤਕਨੀਕਾਂ ਦੇ ਪ੍ਰਚਾਰ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਸਾਬਤ ਹੋ ਰਿਹਾ ਹੈ। ਇਸ ਅਭਿਆਨ ਰਾਹੀਂ ਕਿਸਾਨਾਂ ਨੂੰ ਆਧੁਨਿਕ, ਜੈਵਿਕ ਅਤੇ ਸਥਿਰ ਖੇਤੀ ਤਰੀਕਿਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ, ਜੋ ਕਿ ਆਉਣ ਵਾਲੇ ਸਮੇਂ ਵਿੱਚ ਮੌਸਮੀ ਤਬਦੀਲੀਆਂ ਅਤੇ ਪਾਣੀ ਦੀ ਘਾਟ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਸਹਾਇਕ ਸਾਬਤ ਹੋਣਗੇ। ਇਸ ਅਭਿਆਨ ਤਹਿਤ ਪਿਛਲੇ ਕੁਝ ਦਿਨਾਂ ਦੌਰਾਨ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਵਿਗਿਆਨਕ ਸੈਮੀਨਾਰ ਕਰਵਾਏ ਗਏ। ਇਸ ਅਭਿਆਨ ਨੂੰ ਜ਼ਾਰੀ ਰੱਖਦਿਆਂ ਅੱਜ ਪਿੰਡ ਰੰਧਾਵਾ, ਵੰਗਲ, ਲੁਬਾਣਿਆਂਵਾਲੀ, ਖਿਉਵਾਲੀ, ਲੰਬੀ, ਖੁੱਡੀਆਂ ਗੁਲਾਬ ਸਿੰਘ, ਤਾਮਕੋਟ, ਸਾਉਂਕੇ ਅਤੇ ਤਰਖਾਣਵਾਲਾ ਵਿਖੇ ਕਿਸਾਨਾਂ ਨੂੰ ਆਪਣੇ ਬੱਚਿਆਂ ਨੂੰ ਖੇਤੀ ਅਤੇ ਖੇਤੀ ਸਹਾਇਕ ਧੰਦਿਆਂ ਨਾਲ ਜੋੜਣ ਲਈ ਪ੍ਰੇਰਿਤ ਕੀਤਾ। ਕਿਸਾਨਾ ਨੂੰ ਦੱਸਿਆ ਕਿ ਕੇ.ਵੀ.ਕੇ. ਵੱਲੋਂ ਖੇਤੀ ਦੇ ਨਾਲ-ਨਾਲ ਖੇਤੀ ਸਹਾਇਕ ਧੰਦਿਆਂ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ, ਜਿਸ ਨੂੰ ਅਪਣਾ ਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਕਿਸਾਨਾਂ ਨੂੰ ਗਰਮ ਰੁੱਤ ਦੀਆਂ ਦਾਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਆ ਅਤੇ ਸਾਉਣੀ ਰੁੱਤ ਦੀਆਂ ਵੱਖ-ਵੱਖ ਫ਼ਸਲਾਂ ਦੀ ਕਾਸ਼ਤ ਸਬੰਧੀ ਨੁਕਤੇ ਸਾਂਝੇ ਕੀਤੇ।ਪਸ਼ੂਆਂ ਦੇ ਵਾਰ ਵਾਰ ਫ਼ਿਰ ਜਾਣ ਦੀ ਸਮੱਸਿਆ ਬਾਰੇ ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਕਾਂ ਨੂੰ ਹੇਹੇ ਦੇ ਲੱਛਣਾਂ ਬਾਰੇ ਅਤੇ ਟੀਕਾ ਭਰਾਉਣ ਦੇ ਸਹੀ ਸਮੇਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਚਾਰੇ ਦਾ ਅਚਾਰ ਬਣਾਉਣ ਬਾਰੇ ਤਕਨੀਕੀ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈਆ ਜਾ ਰਹੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ, ਤਾਂ ਜੋ ਉਹ ਆਪਣੀ ਆਮਦਨ ਨੂੰ ਵਧਾ ਸਕਣ ਅਤੇ ਖੇਤੀ ਨੂੰ ਲਾਭਕਾਰੀ ਬਣਾ ਸਕਣ। ਅੰਤ ਵਿੱਚ, ਸਭ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ, ਖੁਦ ਵੀ ਨਵੀਆਂ ਤਕਨੀਕਾਂ ਸਿੱਖਣ ਅਤੇ ਹੋਰ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਨ।

  • Related Posts

    *ਸਿਮਰਜੀਤ ਬੈਂਸ ਦੇ ਬਿਆਨ ਨੇ ਕਾਂਗਰਸ ਵਿੱਚ ਐਸ. ਸੀ. ਸਮਾਜ ਦੇ ਆਗੂਆਂ ਦੀ ਕੀ ਹਾਲਤ ਹੈ ਦੱਸ ਦਿੱਤਾ :ਭਾਰਤੀ*   *ਖੁਦ ਦੇ ਅਤੇ ਸਮਾਜ ਦੇ ਆਤਮ ਸਮਾਨ ਨੂੰ ਦੇਖਦੇ ਹੋਏ ਚੰਨੀ ਨੂੰ ਤੁਰੰਤ ਕਾਂਗਰਸ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ* 

    Spread the love

    Spread the loveਖੰਨਾ,07 ਜੁਲਾਈ (ਕੁਲਵਿੰਦਰ ਕੌਰ)  ਕਿਸੇ ਨੇ ਕਾਂਗਰਸ ਆਗੂ ਅਤੇ ਕਾਂਗਰਸੀ ਸੰਸਦ ਮੈਂਬਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਦੇਸੀ ਟੱਟੂ ਆਖਿਆ ਕਿਸੇ ਨੇ ਪੈਰ ਦੀ ਜੁੱਤੀ ਨੂੰ ਸਿਰ…

    ਕੁਲਬੀਰ ਸਿੰਘ ਖੈੜਾ ਕਾਂਗਰਸ ਕਿਸਾਨ ਸੈੱਲ ਦੇ ਜਿਲ੍ਹਾ ਪ੍ਰਧਾਨ ਨਿਯੁਕਤ ਹਾਈਕਮਾਂਡ ਵੱਲੋਂ ਮਿਲੇ ਅਹੁਦੇ ਤੇ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਗਾਂ – ਕੁਲਬੀਰ ਖੈੜਾ

    Spread the love

    Spread the loveਕਪੂਰਥਲਾ, 7 ਜੁਲਾਈ (ਕੌੜਾ )- ਸੀਨੀਅਰ ਕਾਂਗਰਸੀ ਆਗੂ ਕੁਲਬੀਰ ਸਿੰਘ ਖੈੜਾ ਨੂੰ ਆਲ ਇੰਡੀਆ ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ  ਇਸ…

    Leave a Reply

    Your email address will not be published. Required fields are marked *