ਖੇਤੀ ਸਮੱਸਿਆ ਦੇ ਹੱਲ ਲਈ ਹੈਲਪ ਡੈਸਕ ਨੰ. 98781-66287 ‘ਤੇ ਕਿਸਾਨ ਕਰਨ ਸੰਪਰਕ

Spread the love

ਸ੍ਰੀ ਮੁਕਤਸਰ ਸਾਹਿਬ, 23 ਜੂਨ ()- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਇੱਕ ਨਵੇਕਲੀ ਪਹਿਲਕਦਮੀ ਤਹਿਤ ਕਿਸਾਨਾਂ ਦੀ ਸਹਾਇਤਾ ਲਈ ਜਿਲ੍ਹਾ ਪੱਧਰ ਤੇ ਇੱਕ “ਕਿਸਾਨ ਹੈਲਪ ਡੈਸਕ” ਸ਼ੁਰੂ ਕੀਤਾ ਗਿਆ ਹੈ, ਜਿਸ ਰਾਹੀਂ ਕਿਸਾਨ ਆਪਣੇ ਖੇਤੀਬਾੜੀ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਸਵਾਲ, ਸੁਝਾਅ ਜਾਂ ਸਮੱਸਿਆ ਬਾਰੇ ਜਾਣਕਾਰੀ ਲੈ ਸਕਦੇ ਹਨ। ਜਿਲ੍ਹੇ ਦੇ ਕਿਸਾਨ ਇਸ ਹੈਲਪ ਡੈਸਕ ਮੋਬ ਨੰ. 98781-66287 ਤੇ ਕੰਮਕਾਜੀ ਵਾਲੇ ਕਿਸੇ ਵੀ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰਕੇ ਕਿਸੇ ਵੀ ਤਕਨੀਕੀ ਜਾਂ ਫਸਲ ਦੇ ਰੋਗ/ਕੀੜਿਆਂ ਸੰਬੰਧੀ ਸਲਾਹ ਲੈ ਸਕਦੇ ਹਨ।ਇਸ “ਕਿਸਾਨ ਹੈਲਪ ਡੈਸਕ”ਰਾਹੀਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵੱਲੋਂ ਉੱਚ-ਮਿਆਰੀ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ, ਅੱਜ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਅਤੇ ਡਾ. ਕਰਨਜੀਤ ਸਿੰਘ, ਪੀ.ਡੀ (ਆਤਮਾ) ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਨਰਮੇ ਦੀ ਫ਼ਸਲ ਦੇ ਖੇਤਰਾਂ ਦਾ ਦੌਰਾ ਕੀਤਾ ਗਿਆ ਅਤੇ ਖੇਤਾਂ ਵਿੱਚ ਜਾ ਕੇ ਫ਼ਸਲ ਦੀ ਹਾਲਤ ਦੀ ਜਾਂਚ ਕੀਤੀ। ਇਸ ਦੌਰੇ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਅਜੇ ਤੱਕ ਚਿੱਟੀ ਮੱਖੀ (whitefly) ਦਾ ਹਮਲਾ ਆਰਥਿਕ ਕਗਾਰ (5“L) ਤੋਂ ਹੇਠਾ ਹੈ ਅਤੇ ਕਿਸੇ ਕਿਸਮ ਦੀ ਕੋਈ ਹੋਰ ਸਮੱਸਿਆ ਨਹੀ ਪਾਈ ਗਈ। ਡਾ. ਕਰਨਜੀਤ ਸਿੰਘ ਗਿੱਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦਾ ਨਿਯਮਤ ਸਰਵੇਖਣ ਕਰਦੇ ਰਹਿਣ, ਤਾਂ ਜੋ ਕਿਸੇ ਵੀ ਹਾਨੀਕਾਰਕ ਕੀੜੇ ਜਾਂ ਬਿਮਾਰੀ ਦੇ ਹਮਲੇ ਦੀ ਸ਼ੁਰੂਆਤੀ ਪਛਾਣ ਕਰਕੇ ਉਸ ਉੱਪਰ ਕਾਬੂ ਪਾਇਆ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਫ਼ਸਲ ਦੀ ਸ਼ੁਰੂਆਤੀ ਅਵਸਥਾ ਵਿੱਚ ਚਿੱਟੀ ਮੱਖੀ ਦਾ ਹਮਲਾ ਹੁੰਦਾ ਹੈ ਤਾਂ, ਕਿਸਾਨ ਇੱਕ ਤੋਂ ਦੋ ਸਪਰੇਆਂ 1 ਲਿਟਰ ਨਿੰਬੀਸੀਡੀਨ ਜਾਂ ਅਚੂਕ ਵਰਗੇ ਨਿੰਮ ਆਧਾਰਤ ਕੀਟਨਾਸ਼ਕਾਂ ਨਾਲ ਛਿੜਕਾਅ ਕਰ ਸਕਦੇ ਹਨ, ਜੋ ਚਿੱਟੀ ਮੱਖੀ ਦੇ ਨਿਯੰਤਰਣ ਲਈ ਪ੍ਰਭਾਵਸ਼ਾਲੀ ਸਾਬਤ ਹੋ ਸਕਦੇ ਹਨ। ਅੰਤ ਫਿਰ ਉਨ੍ਹਾ ਦੱਸਿਆ ਕਿ ਕਿਸਾਨ “ਕਿਸਾਨ ਹੈਲਪ ਡੈਸਕ, ਸ਼੍ਰੀ ਮੁਕਤਸਰ ਸਾਹਿਬ”ਨੰਬਰ 98781-66287 ’ਤੇ ਸੰਪਰਕ ਕਰਕੇ ਮਾਹਿਰ ਅਧਿਕਾਰੀਆਂ ਦੀ ਸਲਾਹ ਲੈ ਸਕਦੇ ਹਨ।

  • Related Posts

    ਬਾਰ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਬਣੇ ਦਰਿਪਣ ਸਾਹਨੀ ਦਾ ਭਾਜਪਾ ਵੱਲੋਂ ਸਨਮਾਨ ਪਾਰਟੀ ਦੇ ਲੀਗਲ ਸੈੱਲ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾ ਰਹੇ ਹਨ ਦਰਿਪਣ ਸਾਹਨੀ: ਡਾ. ਰਾਜਿੰਦਰ ਸ਼ਰਮਾ

    Spread the love

    Spread the love ਜਗਰਾਓਂ 26 ਸਤੰਬਰ (ਜਸਵਿੰਦਰ ਸਿੰਘ ਡਾਂਗੀਆ ) ਜਗਰਾਓਂ ਬਾਰ ਐਸੋਸੀਏਸ਼ਨ ਦੀਆਂ ਪਿਛਲੇ ਦਿਨੀਂ ਹੋਈਆਂ ਚੋਣਾਂ ਵਿੱਚ ਜੁਆਇੰਟ ਸੈਕਟਰੀ ਚੁਣੇ ਜਾਣ ’ਤੇ ਐਡਵੋਕੇਟ ਦਰਿਪਣ ਸਾਹਨੀ ਦਾ ਭਾਜਪਾ ਜ਼ਿਲ੍ਹਾ…

    ਹਲਕਾ ਇੰਚਾਰਜ ਗੋਪਾਲ ਸਿੰਘ ਨੇ ਵੰਡੇ 10 ਲੱਖ ਦੇ ਸਿਹਤ ਬੀਮਾ ਕਾਰਡ 

    Spread the love

    Spread the loveਬਠਿੰਡਾ 26 ਸਤੰਬਰ(ਸੁਰਿੰਦਰਪਾਲ ਸਿੰਘ): ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਹਲਕਾ ਇੰਚਾਰਜ ਦੀ ਸੇਵਾ ਨਿਭਾ ਰਹੇ ਸਾਬਕਾ ਅਧਿਕਾਰੀ ਗੋਪਾਲ ਸਿੰਘ ਵੱਲੋਂ ਦਿਹਾਤੀ ਦੇ ਪਿੰਡ ਕਾਲਝਰਾਣੀ ਵਿਖੇ ਮੁੱਖ…

    Leave a Reply

    Your email address will not be published. Required fields are marked *