ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸੇ ਹੀ ਠੇਕੇਦਾਰ ਦਾ ਦੋ ਮਹੀਨੇ ਦਾ ਹੋਰ ਸਮਾ ਵਧਾ ਦਿੱਤਾ ਜੋ ਕਿ ਕਿਸੇ ਵੀ ਤਰ੍ਹਾਂ ਵਾਜਿਬ ਨਹੀ,ਦੱਸ ਦੇਈਏ ਕਿ ਇਸ ਮਸਲੇ ਸਬੰਧੀ ਨਗਰ ਪੰਚਾਇਤ ਸ੍ਰੀ ਗੋਇੰਦਵਾਲ ਸਾਹਿਬ,ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਨੇੜਲੇ ਪਿੰਡਾਂ ਦੇ ਮੋਹਤਬਾਰਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਜਿੰਨਾ ਚ ਗੁਰਬਚਨ ਸਿੰਘ ਕਰਮੂਵਾਲਾ,ਅਮਰਜੀਤ ਸਿੰਘ ਭਲਾਈਪੁਰ,ਬਲਵਿੰਦਰ ਸਿੰਘ ਵੇਈਪੂਈ,ਅਲਵਿੰਦਰਪਾਲ ਸਿੰਘ ਪੱਖੋਕੇ ਸਨ ਨਾਲ ਦੋ ਮੀਟਿੰਗਾਂ ਵੀ ਹੋਈਆਂ ਜਿੱਥੇ ਮੈਂਬਰਾਂ ਨੇ ਸੰਗਤਾਂ ਦੀ ਮੰਗ ਨੂੰ ਜਾਇਜ਼ ਵੀ ਦੱਸਿਆ ਪਰ ਦੋਵੇਂ ਮੀਟਿੰਗਾਂ ਬੇਸਿੱਟਾ ਰਹੀਆਂ,ਉਕਤ ਆਗੂਆਂ ਦਾ ਕਹਿਣਾ ਸੀ ਕਿ ਅਲਵਿੰਦਰਪਾਲ ਸਿੰਘ ਪੱਖੋਕੇ ਸਮੇਤ ਕਿਸੇ ਨੇ ਵੀ ਮੈਂਬਰ ਨੇ ਬਣਦੀ ਭੂਮਿਕਾ ਨਹੀ ਨਿਭਾਈ,ਸੰਗਤਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਗੁਰੂ ਘਰ ਦੇ ਪ੍ਰਬੰਧਾਂ ਚ ਦਖਲ ਅੰਦਾਜ਼ੀ ਨਹੀ ਕਰਨੀ ਚਾਹੀਦੀ,ਉਹਨਾਂ ਕਿਹਾ ਕਿ ਸੰਗਤਾਂ ਦੀਆਂ ਭਾਵਨਾਂਵਾਂ ਨੂੰ ਦਰਕਿਨਾਰ ਕਰਕੇ ਇਸ ਬਰਾਂਡੇ ਦੀ ਮਿਆਦ 2 ਮਹੀਨੇ ਲਈ ਵਧਾਉਣਾ ਮੰਦਭਾਗਾ ਹੈ ,ਉਹਨਾਂ ਕਿਹਾ ਕਿ ਗੁਰੂ ਘਰ ਸੰਗਤ ਵੱਡੀ ਹੁੰਦੀ ਨਾ ਕਿ ਕੋਈ ਵਿਅਕਤੀ ਵਿਸ਼ੇਸ ,ਉੁਹਨਾਂ ਕਿਹਾ ਕੀ ਇਸ ਮਾਮਲੇ ਸਬੰਧੀ ਵੱਖ ਵੱਖ ਪਿੰਡਾਂ ਦੇ ਮੋਹਤਬਾਰਾਂ ਦੀ ਇੱਕ 15 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਮਿਲਕੇ ਇਸ ਬਰਾਂਡੇ ਨੂੰ ਸੰਗਤਾਂ ਦੀ ਸਹੂਲਤ ਲਈ ਵਰਤਣ ਲਈ ਅਪੀਲ ਕੀਤੀ ਜਾਵੇਗੀ,ਉਹਨਾਂ ਕਿਹਾ ਕਿ ਅਗਰ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋੰ ਸੰਗਤਾਂ ਦੀ ਅਪੀਲ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਸਮੂਹ ਪਿੰਡਾਂ ਦੀਆਂ ਸੰਗਤਾਂ ਇਸ ਬਰਾਂਡੇ ਅੱਗੇ ਬੈਠ ਰੋਸ ਪ੍ਰਦਰਸ਼ਨ ਕਰਨਗੀਆਂ ਜਿਸਦੀ ਜਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਵੇਗੀ ,ਬਰਾਂਡੇ ਦੀ ਮਿਆਦ ਵਧਾਉਣ ਸਬੰਧੀ ਜਦ ਮੈਨੇਜਰ ਗੁਰਾ ਸਿੰਘ ਮਾਨ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬਰਾਂਡੇ ਦੀ ਮਿਆਦ ਵਧਾਉਣਾਂ ਜਾਂ ਘਟਾਉਣਾ ਉਹਨਾਂ ਦੇ ਅਧਿਕਾਰ ਖੇਤਰ ਚ ਨਹੀ ਆਉਦਾ,ਇਸ ਸਬੰਧੀ ਮੁੱਖ ਦਫਤਰ ਤੋੰ ਪ੍ਰਾਪਤ ਹੋਏ ਪੱਤਰ ਮੁਤਾਬਿਕ ਹੀ ਮਿਆਦ ਵਧਾਈ ਗਈ ਹੈ,ਇਸ ਸਬੰਧੀ ਜਦ ਪੱਖ ਜਾਣਨ ਲਈ ਅਲਵਿੰਦਰਪਾਲ ਸਿੰਘ ਪੱਖੋਕੇ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਹ ਗੁਰੂ ਘਰ ਦੇ ਪ੍ਰਬੰਧਾਂ ਚ ਦਖਲ ਨਹੀ ਦਿੰਦੇ ,ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਾਂ ਦਾ ਅਧਿਕਾਰ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ,Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…
Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

