ਗੁਰਮੀਤ ਸਿੰਘ ਸੰਧੂ ਦੇ ਬਠਿੰਡਾ ਦਿਹਾਤੀ ਤੋਂ ਕਾਂਗਰਸ ਦੀ ਉਮੀਦਵਾਰੀ ਲਈ ਸਭ ਤੋਂ ਵੱਧ ਮਜ਼ਬੂਤ ਦਾਅਵੇਦਾਰ ਹੋਣ ਦੇ ਚਰਚੇ 

Spread the love
ਬਠਿੰਡਾ 20 ਜੁਲਾਈ (ਪੱਤਰ ਪ੍ਰੇਰਕ): ਵਿਧਾਨ ਸਭਾ ਦੀਆਂ ਚੋਣਾਂ ਜਿਉਂ ਜਿਉਂ ਨੇੜੇ ਆ ਰਹੀਆਂ ਹਨ, ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਕਮਰਕੱਸੇ ਕਰ ਲਏ ਹਨ। ਜੇਕਰ ਗੱਲ ਬਠਿੰਡਾ ਦਿਹਾਤੀ ਤੋਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਹੀ ਲਈ ਸਭ ਤੋਂ ਮਜਬੂਤ ਦਾਅਵੇਦਾਰ ਆਗੂ ਹੋਣ ਗੱਲ ਕਰੀਏ ਤਾਂ ਲੋਕ ਰਾਇ ਮੁਤਾਬਿਕ ਗੁਰਮੀਤ ਸਿੰਘ ਸੰਧੂ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ ਕਿਉਂਕਿ ਜਿਹੜੇ ਹੋਰ ਕਾਂਗਰਸੀ ਨੇਤਾ ਬਠਿੰਡਾ ਦਿਹਾਤੀ ਤੋਂ ਟਿਕਟ ਦੀ ਝਾਕ ਰੱਖ ਰਹੇ ਹਨ,ਉਹਨਾਂ ਵਿੱਚੋਂ ਇੱਕ ਸਾਬਕਾ ਵਿਧਾਇਕ ਜੋ ਦੁਬਾਰਾ ਵਿਧਾਇਕ ਬਣਨਾ ਲੋਚਦੇ ਹਨ ਪਰ ਜਦੋਂ ਉਹ ਐਮਐਲਏ ਬਣੇ ਤਾਂ ਉਹਨਾਂ ਨੇ ਹਲਕਾ ਛੱਡ ਦਿੱਤਾ ਸੀ ਤੇ ਇੱਕ ਵਾਰ ਜਿੱਤ ਕੇ ਵਿਧਾਨ ਸਭਾ ਦੀਆਂ ਪੌੜੀਆਂ ਤਾਂ ਚੜ ਗਏ ਪਰ ਲੋਕਾਂ ਦੀ ਸਾਰ ਲੈਣੀ ਜਰੂਰੀ ਨਹੀਂ ਸਮਝੀ। ਇਸ ਤਰਾਂ ਇੱਕ ਹੋਰ ਪਰਿਵਾਰ ਦਾ ਜੀਅ ਟਿਕਟ ਲੈਣ ਲਈ ਕਾਹਲਾ ਹੈ ਪਰ ਉਹਨਾਂ ਵੱਲੋਂ ਵੀ ਮੁੱਖ ਮੰਤਰੀ ਰਹੇ ਆਗੂ ਦੇ ਖਿਲਾਫ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ, ਜਿਸ ਕਰਕੇ ਉਹਨਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਤੇ ਭਰੋਸੇਯੋਗਤਾ ‘ਤੇ ਕਈ ਤਰ੍ਹਾਂ ਦੇ ਸਵਾਲ ਉਠਦੇ ਹਨ। ਇਸੇ ਤਰ੍ਹਾਂ ਇੱਕ ਹੋਰ ਨੌਜਵਾਨ ਆਗੂ ਵੀ ਬਠਿੰਡਾ ਦਿਹਾਤੀ ਵਿੱਚ ਗੇੜੇ ਮਾਰ ਕੇ ਵਰਕਰਾਂ ਨੂੰ ਕਹਿ ਰਿਹਾ ਕਿ ਉਸ ਨੂੰ ਚੰਨੀ ਸਾਹਬ ਵੱਲੋਂ ਥਾਪੜਾ ਹੈ। ਇੱਕ ਹੋਰ ਨੇਤਾ ਜੀ ਜੋ ਕਾਫੀ ਵਿਵਾਦਾਂ ਵਿੱਚ ਰਹਿੰਦੇ ਹਨ,ਉਹਨਾਂ ਦੀ ਵੀ ਤਮੰਨਾ ਹੈ ਕਿ ਉਹ ਬਠਿੰਡਾ ਦਿਹਾਤੀ ਰਾਹੀਂ ਵਿਧਾਨਸਭਾ ਦਾ ਸਫਰ ਤੈਅ ਕਰਨ। ਜੇਕਰ ਇਹਨਾਂ ਸਾਰਿਆਂ ਵਿੱਚੋਂ ਦੇਖਿਆ ਜਾਵੇ ਤਾਂ ਗੁਰਮੀਤ ਸਿੰਘ ਸੰਧੂ ਸਭ ਤੋਂ ਮਜਬੂਤ ਦਾਅਵੇਦਾਰ ਮੰਨੇ ਜਾ ਸਕਦੇ ਹਨ ਕਿਉਂਕਿ ਉਹ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਵਿੱਚ ਰਹਿ ਕੇ ਸੇਵਾ ਕਰ ਰਹੇ ਹਨ ਅਤੇ ਬਠਿੰਡਾ ਦਿਹਾਤੀ ਵਿਖੇ ਵੀ ਉਹ ਲਗਾਤਾਰ ਸਰਗਰਮ ਹਨ, ਉਹਨਾਂ ਵੱਲੋਂ ਬਠਿੰਡਾ ਦਿਹਾਤੀ ਹਲਕੇ ਤੋਂ ਲੈ ਕੇ ਪੰਜਾਬ ਪੱਧਰ ਤੱਕ ਦੇ ਮਸਲੇ ਚੁੱਕੇ ਜਾ ਰਹੇ ਹਨ। ਕਾਂਗਰਸ ਪਾਰਟੀ ਨੇ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਉਹਨਾਂ ਨੂੰ ਐਸਸੀ ਵਿੰਗ ਦੇ ਜਨਰਲ ਸਕੱਤਰ ਵੀ ਬਣਾਇਆ ਹੈ। ਜਰੂਰੀ ਗੱਲ ਇਹ ਹੈ ਕਿ ਉਹਨਾਂ ਦੇ ਨਾਮ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਜੁੜਿਆ ਸਗੋਂ ਉਹਨਾਂ ਦੀ ਸਾਫ ਤੇ ਇਮਾਨਦਾਰੀ ਵਾਲੀ ਸ਼ਖਸੀਅਤ ਕਰਕੇ ਕਾਂਗਰਸ ਪਾਰਟੀ ਵੱਲੋਂ ਹਲਕੇ ਦੀ ਉਮੀਦਵਾਰ ਦਾ ਗੁਣਾ ਉਹਨਾਂ ‘ਤੇ ਪਾਇਆ ਜਾ ਸਕਦਾ ਹੈ।
  • Related Posts

    ਵੌਕਸਰ ਵੀਰਪਰਤਾਪ ਸਿੰਘ ਸਿੱਧੂ ਨੇ ਨੈਸ਼ਨਲ ਖੇਡਾਂ ਵਿੱਚ ਜਿੱਤੇ 10 ਸੋਨੇ ਦੇ ਤਗਮੇ, ਸਰਕਾਰ ਕੋਲ ਨੌਕਰੀ ਦੀ ਕੀਤੀ ਮੰਗ

    Spread the love

    Spread the loveਬਰਨਾਲਾ, 20 ਜੁਲਾਈ 2026 (ਬਲਵੰਤ ਸਿੰਘ ਸਿੱਧੂ):=ਜ਼ਿਲ੍ਹਾ ਬਰਨਾਲਾ ਦੇ ਪ੍ਰਸਿੱਧ ਖਿਡਾਰੀ ਵੀਰਪਰਤਾਪ ਸਿੰਘ ਸਿੱਧੂ ਨੇ ਨੈਸ਼ਨਲ ਪੱਧਰ ਦੀਆਂ ਖੇਡ ਮੁਕਾਬਲਿਆਂ ਵਿੱਚ ਆਪਣਾ ਲੋਹਾ ਮਨਵਾਉਂਦਿਆਂ 10 ਸੋਨੇ ਦੇ ਤਗਮੇ (ਗੋਲਡ ਮੈਡਲ) ਜਿੱਤੇ ਹਨ।…

    ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਸਮਰਾਲਾ ਨੁਮਾਇੰਦਗੀ ਨੌਜਵਾਨਾਂ ਦੇ ਹੱਥਾਂ ਵਿੱਚ ਦੇਣ ਦੀ ਲੜੀ ਤਹਿਤ ਜਿੰਮੇਵਾਰੀਆਂ ਸੌਂਪੀਆਂ ਹਲਕਾ ਸਮਰਾਲਾ ਦੇ ਵਿਕਾਸ ਕੰਮਾਂ ਵਿੱਚ ਯੋਗਦਾਨ ਪਾਉਣ ਲਈ ਨੌਜਵਾਨਾਂ ਨੂੰ ਵੱਧ ਅਧਿਕਾਰ ਦਿੱਤੇ ਜਾਣਗੇ – ਪਰਮਜੀਤ ਸਿੰਘ ਢਿੱਲੋਂ 

    Spread the love

    Spread the loveਸਮਰਾਲਾ 20 ਜੁਲਾਈ (ਮੁਕੇਸ਼ ਵਰਮਾ) :  ਸ਼੍ਰੋਮਣੀ ਅਕਾਲੀ ਦਲ ਜੋ ਮੁੱਢ ਤੋਂ ਹੀ ਪੰਜਾਬ ਅਤੇ ਪੰਜਾਬੀਅਤ ਨਾਲ ਦਿਲੋਂ ਜੁੜਿਆ ਹੋਇਆ ਹੈ, ਜਿਸ ਨੇ ਹਮੇਸ਼ਾਂ ਪੰਜਾਬ ਦੀ ਭਲਾਈ ਅਤੇ ਵਿਕਾਸ…

    Leave a Reply

    Your email address will not be published. Required fields are marked *