ਚੇਅਰਮੈਨ ਜੱਸੀ ਸੋਹੀਆ ਵਾਲਾ ਦੇ ਨਿਵਾਸ ਵਿੱਚ ਵਲੰਟੀਅਰ ਮਿਲਣੀ ਦੌਰਾਨ ਉਮੜਿਆ ਭਾਰੀ ਜਨਸੈਲਾਬ,2027 ਦੀ ਤਿਆਰੀ ਦਾ ਦਿੱਤਾ ਸੰਕੇਤ

Spread the love
ਭਾਦਸੋਂ,20 ਜੁਲਾਈ ( ਜਗਜੀਤ ਸਿੰਘ ਕੈਂਥ ) :-  ਨਾਭਾ ਦੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਦੇ ਨਿਵਾਸ ਵਿਖੇ ਕਰਵਾਈ ਗਈ ਵਲੰਟੀਅਰ ਮਿਲਣੀ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਸਾਥੀਆਂ ਅਤੇ ਸਮਰਥਕਾਂ ਨਾਲ ਮੀਟਿੰਗ ਕੀਤੀ ਗਈ।ਜਿਸ ਵਿਚ ਪਾਰਟੀ ਦੀਆ ਨੀਤੀਆ ਨੂੰ ਘਰ ਘਰ ਪਹਿਚਾਉਣ ਲਈ ਚੇਅਰਮੈਨ ਵਲੋ ਵਲੰਟੀਅਰਾਂ ਦੀਆਂ ਵੱਖ ਵੱਖ ਡਿਊਟੀਆਂ ਲਗਾਈਆਂ ਗਈਆਂ । ਇਸ ਮੌਕੇ ਇਲਾਕੇ ਦੇ ਹਰ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਆਪਣਾ ਪਿਆਰ, ਸਤਿਕਾਰ ਅਤੇ ਪੂਰਾ ਸਮਰਥਨ ਪ੍ਰਗਟਾਇਆ। ਮਿਲਣੀ ਦੌਰਾਨ ਸਾਥੀਆਂ ਨੇ ਇਲਾਕੇ ਦੇ ਵਿਕਾਸ, ਲੋਕ ਭਲਾਈ ਅਤੇ ਭਵਿੱਖ ਦੀਆਂ ਯੋਜਨਾਵਾਂ ਸਬੰਧੀ ਆਪਣੇ ਵਿਚਾਰ ਵੀ ਸਾਂਝੇ ਕੀਤੇ।ਇਸ ਮੌਕੇ ਜੱਸੀ ਸੋਹੀਆ ਵਾਲੇ ਨੇ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਨਾਭਾ ਦੇ ਲੋਕਾਂ ਵੱਲੋਂ ਮਿਲ ਰਿਹਾ ਅਥਾਹ ਪਿਆਰ ਅਤੇ ਵਿਸ਼ਵਾਸ ਸਾਡੀ ਸਭ ਤੋਂ ਵੱਡੀ ਤਾਕਤ ਹੈ। ਲੋਕਾਂ ਦਾ ਇਹ ਸਾਥ ਸਾਨੂੰ ਹੋਰ ਵੱਧ ਮਿਹਨਤ, ਇਮਾਨਦਾਰੀ ਅਤੇ ਸਮਰਪਣ ਨਾਲ ਜਨਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ। ਜੱਸੀ ਨੇ ਹਰ ਇੱਕ ਸਾਥੀ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਮਿਲਣੀ ਨੂੰ ਸਫਲ ਬਣਾਇਆ।ਚੈਅਰਮੈਨ ਨੇ ਕਿਹਾ ਕਿ ਨਾਭਾ ਦੇ ਲੋਕਾਂ ਦਾ ਉਤਸ਼ਾਹ, ਭਰੋਸਾ ਅਤੇ ਵੱਡੀ ਗਿਣਤੀ ਵਿੱਚ ਮਿਲਿਆ ਸਮਰਥਨ ਇਹ ਸਪੱਸ਼ਟ ਕਰਦਾ ਹੈ ਕਿ ਇਲਾਕੇ ਵਿੱਚ ਬਦਲਾਅ ਦੀ ਲਹਿਰ ਮਜ਼ਬੂਤ ਹੋ ਰਹੀ ਹੈ। ਲੋਕਾਂ ਦਾ ਇਹ ਜੋਸ਼ ਇਸ ਗੱਲ ਦਾ ਸੰਕੇਤ ਹੈ ਕਿ 2027 ਦੀਆਂ ਚੋਣਾਂ ਲਈ ਨਾਭਾ ਪੂਰੀ ਤਰ੍ਹਾਂ ਤਿਆਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਸਹਿਯੋਗ ਨਾਲ ਵਿਕਾਸ ਅਤੇ ਜਨਸੇਵਾ ਦੀ ਇਹ ਯਾਤਰਾ ਹੋਰ ਤੇਜ਼ੀ ਨਾਲ ਅੱਗੇ ਵਧੇਗੀ।
  • Related Posts

    ਵੌਕਸਰ ਵੀਰਪਰਤਾਪ ਸਿੰਘ ਸਿੱਧੂ ਨੇ ਨੈਸ਼ਨਲ ਖੇਡਾਂ ਵਿੱਚ ਜਿੱਤੇ 10 ਸੋਨੇ ਦੇ ਤਗਮੇ, ਸਰਕਾਰ ਕੋਲ ਨੌਕਰੀ ਦੀ ਕੀਤੀ ਮੰਗ

    Spread the love

    Spread the loveਬਰਨਾਲਾ, 20 ਜੁਲਾਈ 2026 (ਬਲਵੰਤ ਸਿੰਘ ਸਿੱਧੂ):=ਜ਼ਿਲ੍ਹਾ ਬਰਨਾਲਾ ਦੇ ਪ੍ਰਸਿੱਧ ਖਿਡਾਰੀ ਵੀਰਪਰਤਾਪ ਸਿੰਘ ਸਿੱਧੂ ਨੇ ਨੈਸ਼ਨਲ ਪੱਧਰ ਦੀਆਂ ਖੇਡ ਮੁਕਾਬਲਿਆਂ ਵਿੱਚ ਆਪਣਾ ਲੋਹਾ ਮਨਵਾਉਂਦਿਆਂ 10 ਸੋਨੇ ਦੇ ਤਗਮੇ (ਗੋਲਡ ਮੈਡਲ) ਜਿੱਤੇ ਹਨ।…

    ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਸਮਰਾਲਾ ਨੁਮਾਇੰਦਗੀ ਨੌਜਵਾਨਾਂ ਦੇ ਹੱਥਾਂ ਵਿੱਚ ਦੇਣ ਦੀ ਲੜੀ ਤਹਿਤ ਜਿੰਮੇਵਾਰੀਆਂ ਸੌਂਪੀਆਂ ਹਲਕਾ ਸਮਰਾਲਾ ਦੇ ਵਿਕਾਸ ਕੰਮਾਂ ਵਿੱਚ ਯੋਗਦਾਨ ਪਾਉਣ ਲਈ ਨੌਜਵਾਨਾਂ ਨੂੰ ਵੱਧ ਅਧਿਕਾਰ ਦਿੱਤੇ ਜਾਣਗੇ – ਪਰਮਜੀਤ ਸਿੰਘ ਢਿੱਲੋਂ 

    Spread the love

    Spread the loveਸਮਰਾਲਾ 20 ਜੁਲਾਈ (ਮੁਕੇਸ਼ ਵਰਮਾ) :  ਸ਼੍ਰੋਮਣੀ ਅਕਾਲੀ ਦਲ ਜੋ ਮੁੱਢ ਤੋਂ ਹੀ ਪੰਜਾਬ ਅਤੇ ਪੰਜਾਬੀਅਤ ਨਾਲ ਦਿਲੋਂ ਜੁੜਿਆ ਹੋਇਆ ਹੈ, ਜਿਸ ਨੇ ਹਮੇਸ਼ਾਂ ਪੰਜਾਬ ਦੀ ਭਲਾਈ ਅਤੇ ਵਿਕਾਸ…

    Leave a Reply

    Your email address will not be published. Required fields are marked *