ਜਨਗਣਨਾ ਜੈਤੋ ਬਲਾਕ ਦਿਹਾਤੀ ਦੇ ਕੰਮ ਵਿੱਚ ਵਧੀਆ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ – ਜਨਗਨਣਾ ਦੇ ਕੰਮ ਨੂੰ ਪੂਰਾ ਕਰਨ ਵਿੱਚ ਜੈਤੋ ਬਲਾਕ ਦਿਹਾਤੀ ਜ਼ਿਲਾ ਫਰੀਦਕੋਟ ਵਿੱਚ ਰਿਹਾ ਮੋਹਰੀ  

Spread the love

ਜੈਤੋ ,10 ਜੂਨ (ਰਘੂਨੰਦਨ ਪਰਾਸ਼ਰ): ਮਾਨਯੋਗ ਮੁੱਖ ਸੈਂਸਜ ਅਫ਼ਸਰ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਰਾਹੁਲ ਚਾਬਾ ਜੀ ਦੀ ਰਹਿਨੁਮਾਈ ਅਤੇ ਮਾਨਯੋਗ ਉਪ ਮੰਡਲ ਮੈਜਿਸਟਰੇਟ ਜੈਤੋ ਸ੍ਰੀ ਵਿਕਰਮਜੀਤ ਬਾਂਸਲ ਜੀ ਦੀ ਅਗਵਾਈ ਵਿੱਚ ਬਲਾਕ ਜੈਤੋ ਦੀ ਚੱਲ ਰਹੀ ਜਨਗਣਨਾ 2027 ਦੇ ਪਹਿਲੇ ਪੜਾਅ ਦੌਰਾਨ ਜੈਤੋ ਬਲਾਕ ਵਿੱਚ ਸਭ ਤੋਂ ਪਹਿਲਾਂ ਆਪਣਾ ਕੰਮ ਵਧੀਆ ਤਰੀਕੇ ਨਾਲ ਸਮੇਂ ਸਿਰ ਪੂਰਾ ਕਰਨ ਵਾਲੇ ਸੁਪਰਵਾਈਜ਼ਰ ਸਾਹਿਬਾਨਾਂ ਸ੍ਰੀ ਗੁਰਮੀਤ ਸਿੰਘ, ਸ੍ਰੀ ਜਗਸੀਰ ਸਿੰਘ, ਸ੍ਰੀ ਗੁਰਪ੍ਰੀਤ ਸਿੰਘ, ਰਣਜੀਤ ਸਿੰਘ ,ਮੈਡਮ ਰੂਬੀ ਰਾਣੀ,  ਉਪ ਮੰਡਲ ਮੈਜਿਸਟਰੇਟ ਦਫ਼ਤਰ ਜੈਤੋ ਬਲਾਕ ਦੀ ਜਨਗਨਣਾ ਟੀਮ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੀ ਟੀਮ ਦੇ ਮੈਂਬਰਾਂ ਸ੍ਰੀ ਪ੍ਰਮੋਦ ਧੀਰ, ਸ੍ਰੀ ਗੋਰੀ ਸ਼ੰਕਰ, ਸ੍ਰੀ ਨਵਦੀਪ ਸਿੰਘ ਅਤੇ ਸ੍ਰੀ ਪੰਕਜ ਕੁਮਾਰ ਨੂੰ ਵਿਸ਼ੇਸ਼ ਤੌਰ ਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਿਹਨਤੀ ਸਟਾਫ਼ ਨੂੰ ਸਨਮਾਨਿਤ ਕਰਦੇ ਹੋਏ ਕਰਦੇ ਹੋਏ ਮਾਨਯੋਗ ਬਲਾਕ ਸੈਂਸਜ਼ ਅਫਸਰ ਕਮ ਤਹਿਸੀਲਦਾਰ ਜੈਤੋ ਸ਼੍ਰੀ ਰਣਜੀਤ ਸਿੰਘ ਖਹਿਰਾ ਜੀ ਨੇ ਕਿਹਾ ਕਿ ਮਿਹਨਤੀ ਵਿਅਕਤੀ ਦੀ ਜੇਕਰ ਮਿਹਨਤ ਦੀ ਕਦਰ ਕੀਤੀ ਜਾਵੇ ਤਾਂ ਇਹ ਉਸਦਾ ਤਾਂ ਮਾਣ ਵਧਾਉਂਦੀ ਹੀ ਹੈ, ਨਾਲ ਹੋਰਨਾਂ ਲਈ ਪ੍ਰੇਰਣਾ ਦਾ ਸਬੱਬ ਵੀ ਬਣਦੀ ਹੈ। ਉਹਨਾਂ ਆਪਣੀ ਸਾਰੀ ਦਫ਼ਤਰੀ ਟੀਮ ਦਾ ਵੀ ਵਿਸ਼ੇਸ ਧੰਨਵਾਦ ਕੀਤਾ ਜਿਨ੍ਹਾਂ ਦੇ ਸਦਕਾ ਬਲਾਕ ਜੈਤੋ (ਦਿਹਾਤੀ) ਪਹਿਲੇ ਪੜਾਅ ਦੇ ਕੰਮ ਵਿੱਚ ਫਰੀਦਕੋਟ ਜਿਲ੍ਹੇ ਵਿੱਚ ਸਭ ਤੋਂ ਮੋਹਰੀ ਰਿਹਾ ਹੈ। ਇਸ ਮੌਕੇ ਤਹਿਸੀਲਦਾਰ ਦਫ਼ਤਰ ਦੇ ਰੀਡਰ ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ ਖਾਰਾ, ਗਗਨਦੀਪ ਸਿੰਘ ਕੰਪਿਊਟਰ ਆਪਰੇਟਰ, ਮੈਡਮ ਮਨਤਾਜ਼ ਪਟਵਾਰੀ ਆਦਿ ਹਾਜ਼ਰ ਸਨ। ਜਨਗਣਨਾ ਜੈਤੋ ਬਲਾਕ ਦਿਹਾਤੀ ਦੇ ਕੰਮ ਵਿੱਚ ਵਧੀਆ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਮਾਨਯੋਗ ਬਲਾਕ ਸੈਂਸਜ਼ ਅਫ਼ਸਰ ਕਮ ਤਹਿਸੀਲਦਾਰ ਜੈਤੋ ਰਣਜੀਤ ਸਿੰਘ ਖਹਿਰਾ।

  • Related Posts

    ਕਾਠਗੜ੍ਹ ਮੋੜ ਤੋਂ ਬੱਲੋਂਵਾਲ ਸੌਂਖੜੀ ਤੱਕ 8 ਕਰੋੜ 90 ਲੱਖ ਦੀ ਲਾਗਤ ਨਾਲ ਬਣਨ ਵਾਲੀ 12 ਕਿਲੋਮੀਟਰ ਸੜਕ ਤੇ ਪੁਲਾਂ ਦੇ ਨਿਰਮਾਣ ਕਾਰਜ ਹੋਏ ਸ਼ੁਰੂ

    Spread the love

    Spread the loveਬਲਾਚੌਰ, 27 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ):=ਕਾਠਗੜ੍ਹ ਮੋੜ ਤੋਂ ਲੈ ਕੇ ਬੱਲੋਂਵਾਲ ਸੌਂਖੜੀ ਕਾਲਜ ਤੇ ਯੂਨੀਵਰਸਿਟੀ ਤੱਕ ਜਾਣ ਵਾਲੀ 18 ਫੁੱਟ ਚੌੜੀ ਅਤੇ 12 ਕਿਲੋਮੀਟਰ ਲੰਬੀ ਅਹਿਮ ਸੜਕ…

    ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ੍ਰੀ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਵਿਖੇ ਟੇਕਿਆ ਮੱਥਾ ਵਾਲਮੀਕਿ ਭਾਈਚਾਰੇ ਨਾਲ ਮੀਟਿੰਗ ਕਰਕੇ ਸੁਣੀਆਂ ਮੁਸ਼ਕਲਾਂ, ਪਹਿਲ ਦੇ ਆਧਾਰ ‘ਤੇ ਹੱਲ ਦਾ ਦਿੱਤਾ ਭਰੋਸਾ

    Spread the love

    Spread the love ਅੰਮ੍ਰਿਤਸਰ, 27 ਜੁਲਾਈ (   ਮਨਜੀਤ ਸਿੰਘ ਸ਼ੇਰਗਿੱਲ )=ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ.ਐੱਚ.ਆਰ.ਸੀ.), ਨਵੀਂ ਦਿੱਲੀ ਦੇ ਮੈਂਬਰ ਸ੍ਰੀ ਪ੍ਰਿਯੰਕ ਕਾਨੂੰਨਗੋ ਨੇ ਅੱਜ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਸ਼ਹਿਰ ਦੇ…

    Leave a Reply

    Your email address will not be published. Required fields are marked *