ਨਥਾਣਾ ਨਗਰ ਪੰਚਾਇਤ ਜਿਮਨੀ ਚੋਣ ਪਈ ਕਾਂਗਰਸ ਦੀ ਝੋਲੀ

Spread the love

 ਆਪ ਹਮਾਇਤੀ ਉਮੀਦਵਾਰ ਨੇ ਵਾਪਿਸ ਲਿਆ ਨਾਮਜ਼ਦਗੀ ਪੱਤਰ

ਬਠਿੰਡਾ, 14 ਦਸੰਬਰ (ਰਾਮ ਸਿੰਘ ਕਲਿਆਣ) ਪੰਜਾਬ ਵਿੱਚ ਹੋਣ ਵਾਲੀਆਂ ਸਥਾਨਕ ਚੋਣਾਂ ਵਿੱਚ ਨਗਰ ਪੰਚਾਇਤ ਨਥਾਣਾ ਦੇ ਵਾਰਡ ਨੰਬਰ ਛੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਨਿਰਵਿਰੋਧ ਐਮਸੀ ਚੁਣੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਜਸਵਿੰਦਰ ਸਿੰਘ ਜੱਸ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਦੇ ਪਿਤਾ ਸੁਖਮੰਦਰ ਸਿੰਘ ਜੋ ਕੁਝ ਸਮਾਂ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ, ਜਿਸ ਕਾਰਨ ਇਹ ਸੀਟ ਖਾਲੀ ਹੋ ਗਈ ਸੀ। ਪੰਜਾਬ ਵਿੱਚ ਕਰਵਾਈਆਂ ਜਾ ਰਹੀਆਂ ਸਥਾਨਕ ਚੋਣਾਂ ਦੌਰਾਨ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੇ ਉੱਦਮ ਸਦਕਾ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਸਿੰਘ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਪ੍ਰੇਰਨਾ ਸਦਕਾ ਕੁਲਵੰਤ ਸਿੰਘ ਨੂੰ ਵਾਰਡ ਨੰਬਰ 6 ਤੋਂ ਉਮੀਦਵਾਰ ਬਣਾਇਆ ਗਿਆ। ਇਸ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਵਾਪਿਸ ਲੈਣ ਕਾਰਨ ਕੁਲਵੰਤ ਸਿੰਘ ਵਾਰਡ ਨੰਬਰ 6 ਤੋਸ਼ ਨਿਰਵਿਰੋਧ ਐਮਸੀ ਚੁਣੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਮਸੀ ਸਰਬਜੀਤ ਸਿੰਘ ਨੇ ਦੱਸਿਆ ਕਿ ਨਥਾਣਾ ਨਗਰ ਪੰਚਾਇਤ ਦੇ ਕੁੱਲ 11 ਮੈਂਬਰ ਚੁਣੇ ਜਾਂਦੇ ਹਨ ਜਿਨਾਂ ਵਿੱਚ ਕਾਂਗਰਸ ਪਾਰਟੀ ਦੇ ਪੰਜ, ਅਕਾਲੀ ਦਲ ਦੇ ਤਿੰਨ ਅਤੇ ਆਮ ਆਦਮੀ ਪਾਰਟੀ ਦੇ ਤਿੰਨ ਐਮਸੀ ਚੁਣੇ ਗਏ ਹਨ। ਇੱਥੇ ਜਿਕਰਯੋਗ ਹੈ ਕਿ ਨਥਾਣਾ ਨਗਰ ਪੰਚਾਇਤ ਵਿੱਚ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਆਪਸੀ ਸਹਿਯੋਗ ਨਾਲ ਪਿਛਲੇ ਸਮੇਂ ਸੁਖਮੰਦਰ ਸਿੰਘ ਨੂੰ ਨਗਰ ਪੰਚਾਇਤ ਨਥਾਣਾ ਦਾ ਪ੍ਰਧਾਨ ਬਣਾਇਆ ਗਿਆ ਸੀ ਅਤੇ ਹੁਣ ਵੀ ਕਾਂਗਰਸ ਅਤੇ ਅਕਾਲੀ ਦਲ ਵੱਲੋ ਆਪਸ ਜੀ ਸਹਿਯੋਗ ਨਾਲ ਪ੍ਰਧਾਨ ਦੀ ਚੋਣ ਦੀ ਸੰਭਵਨਾ ਹੈ। ਇਸ ਜਿੱਤ ਦੀ ਖੁਸ਼ੀ ਵਿੱਚ ਕਾਂਗਰਸੀ ਆਗੂ ਐਡਵੋਕੇਟ ਜਸਵਿੰਦਰ ਸਿੰਘ ਜੱਸ ਕੁਲਵੰਤ ਸਿੰਘ

ਨੂੰ ਵਧਾਈ ਦਿੱਤੀ ਅਤੇ ਉਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਆਗੂ ਹਾਜ਼ਰ ਹੋਏ ਤੇ ਉਹਨਾਂ ਵੱਲੋਂ ਪਾਰਦਰਸ਼ੀ ਨਾਮਜ਼ਦਗੀ ਕਰਵਾਉਣ ਲਈ ਡਿਪਟੀ ਕਮਿਸ਼ਨਰ ਐਸਡੀਐਮ ਬਠਿੰਡਾ ਅਤੇ ਸਮੂਹ  ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ।

  • Related Posts

    ਕਿਸਾਨ ਆਗੂ ਗੋਰਾ ਸਿੰਘ ਢਿੱਲਵਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸਾਮਿਲ ,ਬਾਪੂ ਤਰਸੇਮ ਸਿੰਘ ਵੱਲੋਂ ਕੀਤਾ ਸਵਾਗਤ 

    Spread the love

    Spread the loveਤਪਾ ਮੰਡੀ,14 ਸਤੰਬਰ( ਗੋਲਡੀ ਵਿਆਸ) ਵਿਧਾਨ ਸਭਾ 2027 ਦੀਆਂ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵੱਖ ਵੱਖ ਪਾਰਟੀਆਂ ਵੱਲੋਂ ਸਰਗਰਮੀਆਂ ਨੂੰ ਤੇਜ ਕਰ ਦਿੱਤਾ ਗਿਆ ਹੈ ਇਸੇ…

    ਸ਼੍ਰੋਮਣੀ ਅਕਾਲੀ ਦਲ ਨੇ ਸੱਤਾ ਸੰਧੂ ਨੂੰ ਯੂਥ ਅਕਾਲੀ ਦਲ ਦੇ ਬਲਾਕ ਪ੍ਰਧਾਨ ਅਤੇ ਕਰਨਬੀਰ ਸਿੰਘ ਸਿੱਧੂ ਨੂੰ ਵਾਈਸ ਪ੍ਰਧਾਨ ਕੀਤਾ ਨਿਯੁਕਤ!

    Spread the love

    Spread the loveਮਮਦੋਟ 14ਸੰਤਬਰ (ਸ਼ਰਮਾ ) ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਅੰਦਰ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਮਿਹਨਤੀ ਅਤੇ ਲਗਨ ਵਾਲੇ ਪਾਰਟੀ ਵਰਕਰਾਂ…

    Leave a Reply

    Your email address will not be published. Required fields are marked *