ਪਾਰਾ 45 ਡਿਗਰੀ ਤੋਂ ਪਾਰ ਮਜ਼ਦੂਰਾਂ ਤੇ ਕਿਸਾਨਾਂ ਲਈ ਵਧੀਆ ਮੁਸ਼ਕਲਾਂ ਕੜਕਦੀ ਧੁੱਪ ਚ ਝੋਨਾ ਲਾਉਣ ਹੋਇਆ ਔਖਾ :ਸਵਰਨ, ਜਸਵੰਤ, ਬਲਤੇਜ 

Spread the love
ਭੁੱਚੋ ਮੰਡੀ ਨਥਾਣਾ 10 ਜੂਨ (ਹਰਬੰਸ ਸਿੰਘ ਭੋਲਾ) ਲੋਕਾਂ ਦੀ ਸੋਚ ਤੋ ਵੱਧ ਬੇਤਹਾਸ਼ਾ ਪੈ ਰਹੀ ਗਰਮੀ ਨੇ ਆਪਣੇ ਰੋਜ਼ ਮ੍ਹਹਰਾ ਦੇ ਕੰਮਾ ਤੇ ਜਾਣ  ਤੇ ਘਰਾਂ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਪੱਤਰਕਾਰਾ ਨਾਲ ਕੁੱਝ ਕਿਸਾਨਾ ਨੇ ਝੋਨੇ ਦੀ ਲਵਾਈ ਤੇ ਗਰਮੀ ਵਾਰੇ ਗਲਬਾਤ ਕਰਦਿਆਂ ਹੋਇਆਂ ਕਿਹਾ ਜਿਵੇਂ ਕਿ  ਕਿਸਾਨਾਂ ਮਜ਼ਦੂਰਾਂ ਲਈ ਗਰਮੀ ਦਾ ਪ੍ਰਕੋਪ ਵੱਧਣ ਕਰਕੇ ਕੰਮ ਕਾਜ  ਕਰਨ ਵਿੱਚ ਮੁਸ਼ਕਲਾਂ ਵਿੱਚ ਵਾਧਾ ਹੋ ਗਿਆ ਹੈ, ਕਿਉਂ ਕਿ ਝੋਨੇ ਦੀ ਲਵਾਈ ਸ਼ੁਰੂ ਹੋਣ ਕਰਕੇ ਖੇਤਾ ਵਿੱਚ ਝੋਨਾ ਲਾਉਣ ਲਈ  ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਸਭ ਤੋਂ ਵੱਧ ਮਜ਼ਦੂਰਾਂ ਦੀ ਘਾਟ ਦੀਆਂ ਦਿੱਕਤਾਂ ਆ ਰਹੀਆਂ ਹਨ । ਉਥੇ ਹੀ ਕੁੱਝ ਲਗਦੇ ਬਿਜਲੀ ਦੇ ਕੱਟਾ ਕਰਕੇ ਕਿਸਾਨਾਂ ਨੂੰ ਮਹਿੰਗੇ ਭਾਅ ਦੇ ਡੀਜ਼ਲ ਫੂਕਣ ਪੈ ਰਿਹਾ ਨਾਲ ਬੇਤਹਾਸ਼ਾ ਪੈ ਰਹੀ ਗਰਮੀ ਵਿੱਚ ਮਜਬੂਰ  ਹੋ ਕੇ  ਝੋਨਾ ਲਾਉਣਾ ਬਹੁਤ ਔਖਾ ਹੋ ਕੇ ਰਿਹਾ ਹੈ। ਪਿਛਲੇ ਸਾਲ ਨਾਲੋਂ ਜ਼ਿਆਦਾ ਗਰਮੀ ਪੈਣ ਨਾਲ ਮਜ਼ਦੂਰ ਦੀ ਘਾਟ ਵੀ ਜ਼ਿਆਦਾ ਹੈ। ਪਿਛਲੇ ਦਿਨੀਂ ਪੰਜਾਬ ਦੇ ਵੱਖ -ਵੱਖ। ਹਿਸਿਆਂ ਵਿੱਚ ਪਏ ਤੇਜ ਮੀਂਹ ਕਰਕੇ ਕੁੱਝ ਠੰਡਕ ਆਈਂ,ਪਰ ਉਸ ਤੋਂ ਬਾਅਦ ਗਰਮੀ ਦੀ ਤਪਸ਼ ਕਈ ਗੁਣਾ ਜਿਆਦਾ ਹੋ ਗਈ ਹੈ।ਇਸ ਵਾਰ ਗਰਮੀ ਦੇ ਪਿਛਲੇ ਰਿਕਾਰਡ ਵੀ ਟੁਟਦੇ ਨਜ਼ਰ ਆ ਰਹੇ ਹਨ ਕਿਉਂਕਿ ਪਾਰਾ 45ਡਿਗਰੀ ਪਾਰ ਨਜ਼ਰ ਆ ਰਿਹਾ ਜਿਸ ਕਰਕੇ ਤਿੱਖੀ ਧੁੱਪ ਤੇ ਤਿੱਖੀ ਲੂ ਕਰਕੇ ਜ਼ਿਆਦਾ ਤਰ ਲੋਕਾਂ ਨੂੰ ਘਰਾਂ ਵਿੱਚ ਹੀ ਕੈਦ ਹੋ ਗਈ ਹੈ ਬਜ਼ਾਰਾਂ ਤੇ ਬੱਸ ਅੱਡਿਆਂ ਵਿੱਚ ਵੀ ਜਨਤਾ ਦੀ ਸ਼ਮੂਲੀਅਤ ਘੱਟ ਗਈ ਹੈ ਮੋਸਮ ਵਿਭਾਗ ਵੱਲੋਂ ਪੰਜਾਬ ਦੇ ਮਾਲਵਾ ਇਲਾਕੇ ਸਮੇਤ ਵੱਖ -ਵੱਖ ਹਿਸਿਆਂ ਵਿੱਚ ਯੈਲੋ ਅਤੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਵਾਰੇ ਮੋਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ਵਿੱਚ ਤੇਜ ਧੁੱਪ ਤੇਜ ਲੂ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ,ਇਸ ਵਾਰ ਮੌਨਸੂਨ ਵੀ ਲੇਟ ਨਜ਼ਰ ਆ ਰਿਹਾ। ਦੂਜੇ ਪਾਸੇ ਝੋਨੇ ਦੀ ਬਿਜਾਈ ਸ਼ੁਰੂ ਹੋਣ ਕਰਕੇ ਬਿਜਲੀ ਦੀ ਮੰਗ ਵੀ ਵੱਧ ਗਈ ਹੈ, ਗਰਮੀ ਜ਼ਿਆਦਾ ਵੱਧਣ ਪਿੰਡਾ ਵਿੱਚ ਘਰੇਲੂ ਖਪਤ ਵੀ ਵੱਧ ਚੁੱਕੀ ਹੈ ਕਿਉਂਕਿ ਏ, ਸੀ ਤੇ ਪੱਖਿਆਂ ਦੇ ਜ਼ਿਆਦਾ ਚਲਣ ਕਾਰਨ ਬਿਜਲੀ ਲੋੜ ਜ਼ਿਆਦਾ ਵਧ ਚੁੱਕੀ ਹੈ ਕਿਉਂਕਿ ਕਿ ਹਰ ਇਕ ਗਰੀਬ ਆਦਮੀ ਆਪਣੇ ਪਰਿਵਾਰ ਮੁਤਾਬਕ ਬਿਜਲੀ ਨੂੰ ਵਰਤੋਂ ਵਿੱਚ ਲਿਆ ਰਿਹਾ। ਕਿਉਂ ਕਿ ਬਿਜਲੀ ਦੀ ਖ਼ਪਤ 24ਘੰਟਿਆ ਚੋਂ 22ਘੰਟੇ ਹੋ ਚੁੱਕੀ ਹੈ।
  • Related Posts

    ਕੌਮੀ ਇਨਸਾਫ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਵਿਰੁੱਧ ਕੀਤਾ ਜਾਵੇਗਾ ਰੋਸ ਪ੍ਰਗਟ 

    Spread the love

    Spread the loveਬਠਿੰਡਾ 9 ਜੁਲਾਈ(ਸੁਰਿੰਦਰਪਾਲ ਸਿੰਘ): ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਜਥੇਦਾਰ ਗੁਰਚਰਨ ਸਿੰਘ ਹਵਾਰਾ ਅਤੇ ਮੁੱਖ ਬੁਲਾਰੇ ਭਾਈ ਗੁਰਦੀਪ ਸਿੰਘ ਬਠਿੰਡਾ ਮੋਰਚੇ ਦੇ ਮੁੱਖ ਸਲਾਹਕਾਰ ਡਾਕਟਰ ਦਰਸ਼ਨ ਪਾਲ ਮੋਰਚੇ…

    ਕੁੱਲ ਹਿੰਦ ਕਿਸਾਨ ਸਭਾ ਨੇ ਰਾਜਪਾਲ ਦੇ ਨਾਂਅ ਭੇਜਿਆ ਮੰਗ ਪੱਤਰ    ਬਿਜਲੀ ਸੋਧ ਬਿਲ, ਮੁਕਤ ਵਪਾਰ ਸੰਧੀ ਅਤੇ ਲੈਂਡ ਪੂਲਿੰਗ ਨੀਤੀ ਰੱਦ ਕਰਨ ਦੀ ਮੰਗ  

    Spread the love

    Spread the loveਮਾਛੀਵਾੜਾ ਸਾਹਿਬ, 9 ਜੁਲਾਈ (ਸੁੱਚਾ ਬੰਗੜ)-  ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਵੱਲੋਂ ਅੱਜ ਨਾਇਬ ਤਹਿਸੀਲਦਾਰ ਹਰਕੀਰਤ ਸਿੰਘ ਰਾਹੀਂ ਪੰਜਾਬ ਦੇ ਰਾਜਪਾਲ ਦੇ ਨਾਂਅ ਮੰਗ ਪੱਤਰ ਭੇਜ ਕੇ ਕੇਂਦਰ…

    Leave a Reply

    Your email address will not be published. Required fields are marked *