ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਮਲੋਟ ਵਿਖੇ ਕੀਤੀ ਸਾਂਝੀ ਮੀਟਿੰਗ

Spread the love

ਸ੍ਰੀ ਮੁਕਤਸਰ ਸਾਹਿਬ, 29 ਜੁਲਾਈ ()-ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਮਲੋਟ ਵਿਖੇ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਮਹਿੰਗਾ ਸਿੰਘ ਦੋਦਾ ਨੇ ਕੀਤੀ। ਮੀਟਿੰਗ ਵਿੱਚ ਸ਼ਾਮਿਲ ਜਥੇਬੰਦੀਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਿਹਾਤੀ ਮਜ਼ਦੂਰ ਸਭਾ ਮਨਰੇਗਾ ਵਰਕਰ ਯੂਨੀਅਨ ਪੰਜਾਬ ਖੇਤ ਮਜ਼ਦੂਰ ਸਭਾ ਅਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਨੁਮਾਇੰਦਿਆ ਤੇ ਸਾਥੀਆਂ ਨੇ ਭਾਗ ਲਿਆ। ਇਸ ਮੌਕੇ 4 ਅਗਸਤ ਨੂੰ ਕੈਬਨਟ ਮੰਤਰੀ ਬਲਜੀਤ ਕੌਰ ਦੇ ਘਰ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕਰਨ ਬਾਰੇ ਵਿਚਾਰ ਵਟਾਂਦਰਾ ਕਤਾ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਪ੍ਰਦਰਸ਼ਨ ਤੋਂ ਪਹਿਲਾਂ ਦਾਣਾ ਮੰਡੀ ਮਲੋਟ ਵਿਖੇ ਪ੍ਰਭਾਵਸ਼ਾਲੀ ਇਕੱਠ ਕਰਕੇ ਰੈਲੀ ਕੀਤੀ ਕੀਤੀ ਜਾਵੇਗੀ ਅਤੇ ਮੰਡੀ ਤੋਂ ਬਲਜੀਤ ਕੌਰ ਦੇ ਘਰ ਵੱਲ ਰੋਸ ਮਾਰਚ ਕੀਤਾ ਜਾਵੇਗਾ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਮਜ਼ਦੂਰ ਮੰਗਾਂ ਦਾ ਸਾਂਝਾ ਮੰਗ ਪੱਤਰ ਤਿਆਰ ਕਰਕੇ ਬਲਜੀਤ ਕੌਰ ਮੰਤਰੀ ਨੇ ਸੌਂਪਿਆ ਜਾਵੇਗਾ। ਧਰਨੇ ਵਿੱਚ ਬਠਿੰਡਾ ਅਤੇ ਮੁਕਤਸਰ ਸਾਹਿਬ ਤੋਂ ਮਜ਼ਦੂਰ ਵੱਡੀ ਗਿਣਤੀ ਚ ਸ਼ਾਮਿਲ ਹੋਣਗੇ। ਮੀਟਿੰਗ ਵਿੱਚ ਪੰਜਾਬ ਖੇਤ ਨੂੰ ਮਜ਼ਦੂਰ ਯੂਨੀਅਨ ਵੱਲੋਂ ਕਨਵੀਨਰ ਗੁਰਜੰਟ ਸਿੰਘ ਸਉਂਕੇ ਜਿਲਾ ਕਮੇਟੀ ਮੈਂਬਰ ਤਰਸੇਮ ਸਿੰਘ ਖੁੰਡੇ ਹਲਾਲ, ਦਿਹਾਤੀ ਮਜ਼ਦੂਰ ਸਭਾ ਵੱਲੋਂ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਜੱਸੇਆਣਾ, ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਨਾਨਕ ਚੰਦ ਬਜਾਜ ਅਤੇ ਮਹਿੰਗਾ ਰਾਮ ਦੋਦਾ ਮਨਰੇਗਾ ਵਰਕਰ ਯੂਨੀਅਨ ਵੱਲੋਂ ਜਸਵਿੰਦਰ ਸਿੰਘ ਵੱਟੂ, ਕੁਲ ਹਿੰਦ ਖੇਤ ਮਜਦੂਰ ਯੂਨੀਅਨ ਵੱਲੋਂ ਮੇਜਰ ਸਿੰਘ ਸੀਰਵਾਲੀ ਸ਼ਾਮਲ ਸਨ।

  • Related Posts

    ‘ਸਤਲੁਜ’ ਫ਼ਿਲਮ ਤੱਥਾਂ ’ਤੇ ਆਧਾਰਿਤ, ਪੰਜਾਬ ਦੇ ਦਰਦਨਾਕ ਦੌਰ ਦੀ ਸੱਚਾਈ ਨੂੰ ਦਰਸਾਉਂਦੀ ਹੈ : ਬਲਜਿੰਦਰ ਸਿੰਘ ਠੇਕੇਦਾਰ * ਕਿਹਾ- ਨੌਜਵਾਨ ਪੀੜ੍ਹੀ ਨੂੰ ਇਤਿਹਾਸਕ ਸੱਚ ਜਾਣਨ ਤੋਂ ਰੋਕਣਾ ਗਲਤ

    Spread the love

    Spread the loveਫਗਵਾੜਾ 10 ਜੁਲਾਈ (  ਪ੍ਰੀਤ ਕੌਰ ਪ੍ਰੀਤੀ     ) ਸ਼੍ਰੋਮਣੀ ਅਕਾਲੀ ਦਲ (ਐੱਸ.ਸੀ. ਵਿੰਗ) ਪੰਜਾਬ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਕਿਹਾ ਹੈ ਕਿ ਫ਼ਿਲਮ ‘ਸਤਲੁਜ’ ਕਿਸੇ…

    ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਨ ’ਚ ਪੱਖਪਾਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਹਰਜੋਤ ਸਿੰਘ ਪਾਹਵਾ * ‘ਆਪ’ ਪਾਰਟੀ ਵਰਕਰਾਂ ਤੇ ਸਮਰਥਕਾਂ ਨੂੰ ਪਹਿਲ ਦੇਣ ਦਾ ਲਗਾਇਆ ਦੋਸ਼

    Spread the love

    Spread the loveਫਗਵਾੜਾ 10 ਜੁਲਾਈ (    ਪ੍ਰੀਤ ਕੌਰ ਪ੍ਰੀਤੀ    ) ਸ਼੍ਰੋਮਣੀ ਅਕਾਲੀ ਦਲ (ਬਾਦਲ) ਫਗਵਾੜਾ ਦੇ ਪ੍ਰਧਾਨ ਹਰਜੋਤ ਸਿੰਘ ਪਾਹਵਾ ਨੇ ਪੰਜਾਬ ਸਰਕਾਰ ਦੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ…

    Leave a Reply

    Your email address will not be published. Required fields are marked *