ਪ੍ਰਿੰਸੀਪਲਜ਼  ਐਸੋਸੀਏਸ਼ਨ ਆਫ਼ ਐਡ ਐਫੀਲੀਏਟਿਡ ਕਾਲਜਿਜ਼ ਪੰਜਾਬ ਦੇ ਵਫਦ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮੰਗ ਪੱਤਰ ਸੌਂਪਿਆ

Spread the love
ਫਗਵਾੜਾ 27 ਅਗਸਤ (ਪ੍ਰੀਤ ਕੌਰ ਪ੍ਰੀਤੀ)ਪ੍ਰਿੰਸੀਪਲ ਐਸੋਸੀਏਸ਼ਨ ਆਫ਼ ਏਡਿਡ ਐਂਡ ਐਫੀਲੀਏਟਿਡ ਕਾਲਜਿਜ਼ ਪੰਜਾਬ ਦਾ ਇੱਕ ਵਫ਼ਦ ਜਿਸ ਵਿੱਚ ਡਾ. ਗੁਰਦੇਵ ਸਿੰਘ ਰੰਧਾਵਾ – ਪ੍ਰਧਾਨ, ਡਾ. ਜਸਵੀਰ ਸਿੰਘ – ਜਨਰਲ ਸਕੱਤਰ, ਡਾ. ਪਰਵਿੰਦਰ ਸਿੰਘ – ਸੀਨੀਅਰ ਉਪ-ਪ੍ਰਧਾਨ, ਡਾ. ਤਰਸੇਮ ਸਿੰਘ ਭਿੰਡਰ – ਸਕੱਤਰ ਸ਼ਾਮਲ ਸਨ, ਨੇ ਨੰਗਲ ਵਿਖੇ ਸਿੱਖਿਆ ਮੰਤਰੀ ਪੰਜਾਬ, ਸ. ਹਰਜੋਤ ਸਿੰਘ ਬੈਂਸ ਹੁਰਾਂ ਨੂੰ ਉਨ੍ਹਾਂ ਦੇ ਸਥਾਨਿਕ ਦਫ਼ਤਰ ਵਿਖੇ ਇੱਕ ਮੰਗ ਪੱਤਰ ਸੌਂਪਿਆ। ਵਫ਼ਦ ਵਲੋਂ ਮਾਣਯੋਗ ਮੰਤਰੀ ਸਾਹਿਬ ਨੂੰ ਕਾਲਜਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਅਤੇ ਮੰਗਾਂ ਤੋਂ ਜਾਣੂ ਕਰਵਾਇਆ ਗਿਆ, ਜਿਨ੍ਹਾਂ ਵਿਚ ਪੰਜਾਬ ਦੀ ਆਪਣੀ ਉੱਚ-ਸਿੱਖਿਆ ਰੈਗੂਲੇਟਰੀ ਬਾਡੀ ਗਠਿਤ ਕਰਨਾ, ਤਨਖ਼ਾਹ ਦੀ ਗ੍ਰਾਂਟ ਨਿਯਮਤ ਕਰਨਾ, ਨਾਨ-ਟੀਚਿੰਗ ਸਟਾਫ਼ ਲਈ ਛੇਵੇਂ ਪੇਅ ਕਮਿਸ਼ਨ ਨੂੰ ਜਲਦ ਲਾਗੂ ਕਰਨਾ, ਖਾਲੀ ਪਈਆਂ ਅਸਾਮੀਆਂ ਦੀ ਜਲਦ ਭਰਤੀ, ਗ੍ਰਾਂਟ-ਇਨ-ਏਡ ਸਕੀਮ ਅਧੀਨ ਕੰਮ ਕਰਦੇ ਪ੍ਰਿੰਸੀਪਲਾਂ ਦੀ ਰਿਟਾਇਰਮੈਂਟ ਉਮਰ 60 ਸਾਲ ਕਰਨਾ, ਪਹਿਲੇ ਸਮੈਸਟਰ ਵਿਚ ਰਜਿਸਟਰ ਹੋ ਚੁੱਕੇ ਵਿਦਿਆਰਥੀਆਂ ਦੀ ਤੀਜੇ ਅਤੇ ਪੰਜਵੇਂ ਸਮੈਸਟਰ ਦੀ ਮੁੜ ਸਰਕਾਰੀ ਪੋਰਟਲ ‘ਤੇ ਰੇਜਿਸਟ੍ਰੇਸ਼ਨ ਅਤੇ ਫ਼ੀਸ ਦੀ ਸ਼ਰਤ ਨੂੰ ਖ਼ਤਮ ਕਰਨਾ, ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀਆਂ ਮਿਤੀਆਂ ਨੂੰ ਦਾਖ਼ਲਾ ਮਿਤੀਆਂ ਨਾਲ ਮੇਲਣਾ, ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਫ਼ੀਸਾਂ ਦੀ ਕੈਪਿੰਗ ਨੂੰ ਸੋਧਣ ਦੇ ਨਾਲ ਇਸ ਸਬੰਧਿਤ ਵਿਚਾਰ-ਵਟਾਂਦਰੇ ਲਈ ਏਡਿਡ ਐਂਡ ਐਫੀਲੀਏਟਿਡ ਕਾਲਜਿਜ਼ ਨੂੰ ਉਚਿਤ ਪ੍ਰਤੀਨਿਧਤਾ ਦੇਣਾ ਸ਼ਾਮਿਲ ਸਨ। ਮਾਣਯੋਗ ਮੰਤਰੀ ਸਾਹਿਬ ਨੇ ਵਫ਼ਦ ਨੂੰ ਸਕੱਤਰ ਉੱਚ-ਸਿੱਖਿਆ ਅਤੇ ਡਾਇਰੈਕਟਰ ਉੱਚ-ਸਿੱਖਿਆ ਨਾਲ ਮੀਟਿੰਗ ਦਾ ਪ੍ਰਬੰਧ ਕਰਕੇ ਸਭ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।
  • Related Posts

    ‘ਸਤਲੁਜ’ ਫ਼ਿਲਮ ਤੱਥਾਂ ’ਤੇ ਆਧਾਰਿਤ, ਪੰਜਾਬ ਦੇ ਦਰਦਨਾਕ ਦੌਰ ਦੀ ਸੱਚਾਈ ਨੂੰ ਦਰਸਾਉਂਦੀ ਹੈ : ਬਲਜਿੰਦਰ ਸਿੰਘ ਠੇਕੇਦਾਰ * ਕਿਹਾ- ਨੌਜਵਾਨ ਪੀੜ੍ਹੀ ਨੂੰ ਇਤਿਹਾਸਕ ਸੱਚ ਜਾਣਨ ਤੋਂ ਰੋਕਣਾ ਗਲਤ

    Spread the love

    Spread the loveਫਗਵਾੜਾ 10 ਜੁਲਾਈ (  ਪ੍ਰੀਤ ਕੌਰ ਪ੍ਰੀਤੀ     ) ਸ਼੍ਰੋਮਣੀ ਅਕਾਲੀ ਦਲ (ਐੱਸ.ਸੀ. ਵਿੰਗ) ਪੰਜਾਬ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਕਿਹਾ ਹੈ ਕਿ ਫ਼ਿਲਮ ‘ਸਤਲੁਜ’ ਕਿਸੇ…

    ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਨ ’ਚ ਪੱਖਪਾਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਹਰਜੋਤ ਸਿੰਘ ਪਾਹਵਾ * ‘ਆਪ’ ਪਾਰਟੀ ਵਰਕਰਾਂ ਤੇ ਸਮਰਥਕਾਂ ਨੂੰ ਪਹਿਲ ਦੇਣ ਦਾ ਲਗਾਇਆ ਦੋਸ਼

    Spread the love

    Spread the loveਫਗਵਾੜਾ 10 ਜੁਲਾਈ (    ਪ੍ਰੀਤ ਕੌਰ ਪ੍ਰੀਤੀ    ) ਸ਼੍ਰੋਮਣੀ ਅਕਾਲੀ ਦਲ (ਬਾਦਲ) ਫਗਵਾੜਾ ਦੇ ਪ੍ਰਧਾਨ ਹਰਜੋਤ ਸਿੰਘ ਪਾਹਵਾ ਨੇ ਪੰਜਾਬ ਸਰਕਾਰ ਦੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ…

    Leave a Reply

    Your email address will not be published. Required fields are marked *