ਪੰਨੀਵਾਲਾ ਫੱਤਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਪੀਣ ਵਾਲੇ ਪਾਣੀ ਦੀ ਵੱਡੀ ਕਮੀ

Spread the love

ਸ਼੍ਰੀ ਮੁਕਤਸਰ ਸਾਹਿਬ, ਮਲੋਟ, 05 ਅਗਸਤ ()- ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਿੱਖਿਆ ਕ੍ਰਾਂਤੀ ਦੀ ਹਵਾ ੳੋੁਸ ਵੇਲੇ ਨਿਕਲਦੀ ਨਜ਼ਰ ਆਈ ਜਦੋਂ ਸਾਡੇ ਪੱਤਰਕਾਰਾਂ ਦੀ ਟੀਮ ਨੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਕੁਝ ਪਿੰਡਾਂ ਵਿੱਚ ਬਣੇ ਸਰਕਾਰੀ ਸਕੂਲਾਂ ਦਾ ਦੌਰਾਂ ਕੀਤਾ ਗਿਆ। ਇਸੇ ਲੜੀ ਤਹਿਤ ਜਦੋਂ ਸਾਡੀ ਨਿਊਜ਼ ਟੀਮ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਪੰਨੀਵਾਲਾ ਫੱਤਾ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਕਿ ਸੰਨ 1950 ’ਚ ਬਣਾਇਆ ਗਿਆ ਸੀ। ਇੱਥੇ ਪਹਿਲਾ ਪ੍ਰਾਇਮਰੀ ਫਿਰ ਮਿਡਲ ਤੇ ਫਿਰ ਹਾਈ ਅਤੇ ਉਸਤੋਂ ਬਾਅਦ ਸੀਨੀਅਰ ਸੈਕੰਡਰੀ ਸਕੂਲ ਬਣਿਆ। ਪੱਤਰਕਾਰਾਂ ਦੀ ਟੀਮ’ ਵੱਲੋਂ ਜਦ ਸਕੂਲ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਬੱਚਿਆਂ ਦੇ ਪੀਣ ਲਈ ਪਾਣੀ ਦੀ ਵੱਡੀ ਕਮੀ ਹੈ। ਵਾਟਰ ਵਰਕਸ ਦੇ ਪਾਣੀ ਦੀ ਕਮੀ ਹੈ ਤੇ ਪਾਣੀ ਸਟੋਰ ਕਰਨ ਵਾਸਤੇ ਡਿੱਗੀ ਬਣੀ ਹੋਈ ਹੈ ਪਰ ਪਾਣੀ ਪੂਰਾ ਨਹੀਂ ਆ ਰਿਹਾ ਇਸ ਲਈ ਟੀਚਰਾਂ ਨੂੰ ਆਪਣੀ ਜੇਬ ਵਿੱਚੋਂ ਪੈਸੇ ਇਕੱਠੇ ਕਰਕੇ ਪਾਣੀ ਦੇ ਟੈਂਕਰ ਪਵਾਉਣੇ ਪੈਂਦੇ ਹਨ। ਇਸਤੋਂ ਇਲਾਵਾ ਸਕੂਲ ਦਾ ਖੇਡ ਗਰਾਊਂਡ ਬਹੁਤਾ ਵਧੀਆ ਨਹੀਂ ਹੈ ਕਿਉਂਕਿ ਖੇਡ ਗਰਾਊਂਡ ’ਚ ਮਿੱਟੀ ਛੋਰੇ ਵਾਲੀ ਹੈ ਅਤੇ ਜਗ੍ਹਾ ਜਗ੍ਹਾ ’ਤੇ ਖੱਡੇ ਵੀ ਪਏ ਹੋਏ ਹਨ। ਜਦ ਬੱਚੇ ਖੇਡਦੇ ਹਨ ਜਾਂ ਰੇਸਾਂ ਲਗਾਉਂਦੇ ਹਨ ਤਾਂ ਖੱਡਿਆਂ ’ਚ ਪੈਰ ਵੱਜਣ ਕਾਰਨ ਡਿੱਗ ਪੈਂਦੇ ਹਨ। ਸਕੂਲ ਪ੍ਰਿੰਸੀਪਲ ਰਜੇਸ਼ ਕੁਮਾਰ ਅਤੇ ਇੰਗਲਿਸ਼ ਟੀਚਰ ਬਲਦੇਵ ਸਿੰਘ ਸਾਹੀਵਾਲ ਨੇ ਦੱਸਿਆ ਕਿ ਅਸੀਂ ਸਾਰੀ ਮਿੱਟੀ ਪੱਧਰ ਕਰਵਾ ਕੇ ਖੱਡੇ ਭਰ ਦਿੱਤੇ ਸਨ ਪਰ ਮਿੱਟੀ ਛੋਰੇ ਵਾਲੀ ਹੋਣ ਕਾਰਨ ਜੰਮਦੀ ਨਹੀਂ, ਇਸ ਲਈ ਅਸੀਂ ਸਰਪੰਚ ਪੰਨੀਵਾਲਾ ਨੂੰ ਬੇਨਤੀ ਕੀਤੀ ਹੈ ਕਿ ਇਸ ਉੱਤੇ ਚੰਗੀ ਮਿੱਟੀ ਲਿਆ ਕੇ ਪਾਈ ਜਾਵੇ ਤਾਂ ਕਿ ਮਿੱਟੀ ਜੰਮ ਸਕੇ। ਗਰਾਊਂਡ ਨੀਵਾਂ ਹੋਣ ਕਾਰਨ ਥੋੜੇ ਜਿਹੇ ਮੀਂਹ ਨਾਲ ਹੀ ਪਾਣੀ ਖੜ ਜਾਂਦਾ ਹੈ ਅਤੇ ਮਿੱਟੀ ਛੋਰੇ ਵਾਲੀ ਹੋਣ ਕਾਰਨ ਤਿਲਕਣ ਬਣ ਜਾਂਦਾ ਹੈ ਜਿਸ ਕਰਕੇ ਬੱਚੇ ਖੇਡਣ ਤੋਂ ਵਾਂਝੇ ਰਹਿ ਜਾਂਦੇ ਹਨ। ਸਕੂਲ ਦੇ ਕਮਰੇ ਜੋ ਅਣਸੇਫ ਸਨ ਉਹ ਢਾਹ ਕੇ ਨਵੇਂ ਬਣਾ ਦਿੱਤੇ ਹਨ ਪਰ ਕੁਝ ਕਮਰੇ ਜਿਨਾਂ ਦੀਆਂ ਕੰਧਾਂ ਸੀਮਿੰਟ ਅਤੇ ਰੰਗ ਲਹਿ ਜਾਣ ਕਾਰਨ ਖਰਾਬ ਹੋ ਗਈਆਂ ਹਨ ਅਤੇ ਬੂਹੇ ਬਾਰੀਆਂ ਟੁੱਟ ਚੁੱਕੇ ਹਨ। ਪ੍ਰਿੰਸੀਪਲ ਦਾ ਕਹਿਣਾ ਸੀ ਕਿ ਅਸੀਂ ਇਸਦੀ ਜਲਦੀ ਹੀ ਮੁਰੰਮਤ ਕਰਵਾਵਾਂਗੇ ਪਰ ਸਾਰੇ ਕਮਰਿਆਂ ਦੀਆਂ ਛੱਤਾਂ ਠੀਕ ਹਨ। ਸਕੂਲ ਦੀ ਚਾਰਦੀਵਾਰੀ ਨਵੀਂ ਬਣੀ ਹੈ ਅਤੇ ਸਕੂਲ ’ਚ ਵੜਨ ਲਈ ਪੱਕੀ ਸੜਕ ਵੀ ਬਣੀ ਹੋਈ ਹੈ।
ਓਧਰ ਸਕੂਲ ’ਚ ਪਾਣੀ ਦੀ ਕਮੀ, ਖੇਡ ਗਰਾਊਂਡ ਦੇ ਸੁਧਾਰ ਤੇ ਹੋਰ ਸਮੱਸਿਆਵਾਂ ਸਬੰਧੀ ਪ੍ਰਿੰਸੀਪਲ ਰਜੇਸ਼ ਕੁਮਾਰ ਨੇ ਕਿਹਾ ਕਿ ਸਕੂਲ ਦੀਆਂ ਉਕਤ ਸਮੱਸਿਆਵਾਂ ਸਬੰਧੀ ਵਿਭਾਗ ਨੂੰ ਲਿਖ ਕੇ ਭੇਜਿਆ ਹੋਇਆ ਹੈ।

  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    Leave a Reply

    Your email address will not be published. Required fields are marked *