ਪੱਟੀ ਹਲਕੇ ਨਾਲ ਸੰਬੰਧਿਤ ਆਗੂਆਂ ਨੇ ਮੀਟਿੰਗ ਦੌਰਾਨ ਲਾਲਜੀਤ ਭੁੱਲਰ ਦੇ ਹੱਕ ‘ਚ ਇਕਜੁੱਟਤਾ ਦਾ ਪ੍ਰਗਟਾਵਾ

Spread the love
 ਲਾਲਜੀਤ ਭੁੱਲਰ ਨਿਰਦੋਸ਼ ਹਨ ਅਤੇ ਉਨ੍ਹਾਂ ਨੂੰ ਕਾਨੂੰਨ ‘ਤੇ ਪੂਰਾ ਭਰੋਸਾ ਹੈ ਕਿ ਸੱਚ ਸਾਹਮਣੇ ਆਵੇਗਾ:-ਬੀਬਾ ਸੁਰਿੰਦਰ ਪਾਲ ਕੌਰ ਭੁੱਲਰ
ਪੱਟੀ 26 ਮਾਰਚ ( ਕੰਵਲਦੀਪ ਸਿੰਘ ਸਾਬੀ)  ਪੱਟੀ ਆਪ ਦੇ ਦਫਤਰ ਵਿਖੇ ਇਕ ਵਿਸ਼ਾਲ ਮੀਟਿੰਗ ਦੌਰਾਨ ਪੱਟੀ ਹਲਕੇ ਨਾਲ ਸਬੰਧਤ ਪੰਚ, ਸਰਪੰਚ, ਬਲਾਕ ਪ੍ਰਧਾਨ,ਚੇਅਰਮੈਨ,ਕੌਂਸਲਰਾਂ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਨੇ ਸਾਬਕਾ ਮੰਤਰੀ ਅਤੇ ਵਿਧਾਇਕ ਲਾਲਜੀਤ ਸਿੰਘ ਭੁੱਲਰ ਦੇ ਪਰਿਵਾਰ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ ਗਿਆ। ਇਹ ਮੀਟਿੰਗ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੱਟੀ ਹਲਕੇ ਵਿੱਚ ਪੈਦਾ ਹੋਈ ਸਿਆਸੀ ਸਥਿਤੀ ਦੇ ਮੱਦੇਨਜ਼ਰ ਬੁਲਾਈ ਗਈ ਸੀ। ਮੀਟਿੰਗ ਵਿੱਚ ਪੱਟੀ ਹਲਕੇ ਨਾਲ ਸਬੰਧਤ ਪੰਚ, ਸਰਪੰਚ, ਬਲਾਕ ਪ੍ਰਧਾਨ,ਚੇਅਰਮੈਨ,ਕੌਂਸਲਰਾਂ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਅਤੇ ਹੋਰ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਸਾਰੇ ਆਗੂਆਂ ਨੇ ਇਕਜੁੱਟ ਹੋ ਕੇ ਭੁੱਲਰ ਪਰਿਵਾਰ ਨੂੰ ਹੌਸਲਾ ਦਿੱਤਾ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬਾ ਸੁਰਿੰਦਰ ਪਾਲ ਕੌਰ ਭੁੱਲਰ ਨੂੰ ਯਕੀਨ ਦਵਾਇਆ ਕਿ ਪਾਰਟੀ ਦੀ ਪੂਰੀ ਲੀਡਰਸ਼ਿਪ ਇਸ ਮੁਸ਼ਕਲ ਵੇਲੇ ਵਿੱਚ ਉਨ੍ਹਾਂ ਦੇ ਨਾਲ ਡੱਟ ਕੇ ਖੜੀ ਹੈ। ਬੀਬਾ ਸੁਰਿੰਦਰ ਪਾਲ ਕੌਰ ਭੁੱਲਰ ਨੇ ਕਿਹਾ ਕਿ ਲਾਲਜੀਤ ਸਿੰਘ ਭੁੱਲਰ ਨੇ ਹਮੇਸ਼ਾਂ ਪੱਟੀ ਹਲਕੇ ਦੇ ਵਿਕਾਸ ਲਈ ਵੱਡੇ ਪੱਧਰ ‘ਤੇ ਕੰਮ ਕੀਤਾ ਹੈ ਅਤੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਹੈ। ਇਸ ਲਈ ਹਲਕੇ ਦੇ ਲੋਕ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਅਤੇ ਸਮਰਥਨ ਵਿੱਚ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਪਾਰਟੀ ਹੋਰ ਵੀ ਮਜ਼ਬੂਤ ਬਣ ਕੇ ਉਭਰੇਗੀ। ਬੀਬਾ ਸੁਰਿੰਦਰ ਪਾਲ ਕੌਰ ਭੁੱਲਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਵਿਰੋਧੀ ਸਿਆਸੀ ਪਾਰਟੀਆਂ ਨੇ ਇਕੱਠੇ ਹੋ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਸੱਚ ਦੇ ਨਾਲ ਖੜ੍ਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਲਾਲਜੀਤ ਸਿੰਘ ਭੁੱਲਰ ਬੇਕਸੂਰ ਹਨ ਅਤੇ ਜਲਦੀ ਹੀ ਲੋਕਾਂ ਦੀ ਕਚਹਿਰੀ ਵਿੱਚ ਵਾਪਸ ਆਉਣਗੇ। ਮੀਟਿੰਗ ਦੌਰਾਨ ਪਾਰਟੀ ਦੀ ਮਜ਼ਬੂਤੀ ਅਤੇ ਆਉਣ ਵਾਲੇ ਸਮੇਂ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਵੀ ਵਿਚਾਰ ਸਾਂਝੇ ਕੀਤੇ ਗਏ। ਵਰਕਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਕਜੁੱਟ ਰਹਿ ਕੇ ਪਾਰਟੀ ਦੀ ਨੀਤੀ ਅਤੇ ਸਿਧਾਂਤਾਂ ਨੂੰ ਲੋਕਾਂ ਤੱਕ ਪਹੁੰਚਾਉਣ। ਅੰਤ ਵਿੱਚ ਸਾਰੇ ਆਗੂਆਂ ਨੇ ਇਕ ਸੁਰ ਵਿੱਚ ਕਿਹਾ ਕਿ ਪੱਟੀ ਹਲਕੇ ਦੀ ਲੀਡਰਸ਼ਿਪ ਹਰ ਹਾਲਤ ਵਿੱਚ ਭੁੱਲਰ ਪਰਿਵਾਰ ਦੇ ਨਾਲ ਖੜੀ ਰਹੇਗੀ ਅਤੇ ਪਾਰਟੀ ਦੀ ਇਕਤਾ ਨੂੰ ਕਾਇਮ ਰੱਖਿਆ ਜਾਵੇਗਾ। ਇਸ ਮੌਕੇ ਲੀਗਲ ਐਡਵਾਈਜ਼ਰ ਐਡਵੋਕੇਟ ਜਗਦੀਪ ਮਹਿਤਾ, ਐਡਵੋਕੇਟ ਮਨਦੀਪ ਭੁੱਲਰ ਪ੍ਰਧਾਨ ਲੀਗਲ ਸੈਂਲ, ਚੇਅਰਮੈਨ ਰਜਿੰਦਰ ਸਿੰਘ
ਉਸਮਾ, ਵਰਿੰਦਰਜੀਤ ਸਿੰਘ ਹੀਰਾ ਭੁੱਲਰ, ਚੇਅਰਮੈਨ ਗੁਰਪਰਿੰਦਰ ਸਿੰਘ ਉੱਪਲ,ਜਿਲਾ ਪ੍ਰੀਸ਼ਦ ਮੈਂਬਰ ਗੁਰਦਿਆਲ ਸਿੰਘ ਮਰਹਾਣਾ, ਮੀਡੀਆ ਇੰਚਾਰਜ ਅਵਤਾਰ ਸਿੰਘ ਢਿੱਲੋਂ, ਵਾਈਸ ਮੀਡੀਆ ਇੰਚਾਰਜ ਮੋਹਿਤ ਅਰੋੜਾ, ਸਰਪੰਚ ਗੁਰਪ੍ਰੀਤ ਸਿੰਘ ਪੰਨਗੋਟਾ, ਸਰਪੰਚ ਗੁਰਬਿੰਦਰ ਸਿੰਘ ਕਾਲੇਕੇ,ਸਰਪੰਚ ਅਵਤਾਰ ਸਿੰਘ ਸਭਰਾ, ਸਰਪੰਚ ਅਮਨਦੀਪ ਸਿੰਘ ਸ਼ਾਹ,ਸਰਪੰਚ ਗੁਰ ਪ੍ਰਤਾਪ ਸਿੰਘ ਲਾਡੀ,ਸਰਪੰਚ ਹਰਜਿੰਦਰ ਸਿੰਘ ਢੋਟੀਆਂ,ਸਰਪੰਚ ਜਸਬੀਰ ਸਿੰਘ ਬੋਪਾਰਾਏ,ਸਰਪੰਚ ਪਰਮਜੀਤ ਸਿੰਘ ਚੰਬਲ, ਸਰਪੰਚ ਰਾਜਬੀਰ ਸਿੰਘ ਚੂਸਲੇਵਾਲ, ਸਰਪੰਚ ਇਕਬਾਲ ਸਿੰਘ ਹਰੀਕੇ,ਸਰਪੰਚ ਸੁਖਦੇਵ ਸਿੰਘ ਜੌੜਾ,ਸਰਪੰਚ ਗੁਰਮੀਤ ਸਿੰਘ ਸ਼ਕਰੀ, ਸਰਪੰਚ ਗੁਰਲਾਲ ਸਿੰਘ ਧਾਰੀਵਾਲ, ਸਰਪੰਚ ਗੁਰਲਾਬ ਸਿੰਘ ਸ਼ਾਹਪੁਰ,ਸਰਪੰਚ ਜੁਗਰਾਜ ਸਿੰਘ ਧਗਾਣਾ,ਬਲਾਕ ਪ੍ਰਧਾਨ ਰਾਜਨਪ੍ਰੀਤ ਸਿੰਘ ਸੱਗੂ, ਬਲਾਕ ਪ੍ਰਧਾਨ ਵਿਨੋਦ ਕੁਮਾਰ ਖੰਨਾ,ਕੌਂਸਲਰ ਹਰਜਿੰਦਰ ਸਿੰਘ ਪੱਪੂ, ਕੌਂਸਲਰ ਧਰਮਿੰਦਰ ਸਿੰਘ ਨੰਬਰਦਾਰ,ਕੌਂਸਲਰ ਕਮਲ ਕੁਮਾਰ ਕੌਂਸਲਰ ਸੁਰਜੀਤ ਸਿੰਘ,ਕੌਂਸਲਰ ਲਾਲੀ ਮੰਡ,ਫੂਲਾ ਸਿੰਘ ਸ਼ਹਿਰੀ ਪ੍ਰਧਾਨ,ਜੱਜ ਸਿੰਘ ਮਾਲੜ,ਧਰਮਵੀਰ ਸਿੰਘ ਧਨੋਆ, ਰਣਜੀਤ ਸਿੰਘ ਮਾਹਲਾ, ਸੁਖ ਬਾਠ,ਸੁਖਵੰਤ ਸਿੰਘ ਕਾਲਕੇ ਬਲਾਕ ਪ੍ਰਧਾਨ, ਸਰਪੰਚ ਗੋਰਾ ਜੋਤੀਸਾਹ, ਮਨਜੀਤ ਸਿੰਘ ਪੱਟੀ ਸਮੇਤ ਹੋਰ ਸ਼ਹਿਰ ਦੇ ਅਤੇ ਹਲਕੇ ਦੇ ਪੰਤਵੰਤੇ ਸੱਜਣ ਹਾਜ਼ਰ ਸਨ।
  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *