ਅੰਮ੍ਰਿਤਸਰ ਜੂਨ( ਦਿਨੇਸ਼ ਸੋਨੀ )ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ (ਪੰਜਾਬ) ਦੇ ਅਮ੍ਰਿਤਸਰ ਜੋਨ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਇੰਜੀ. ਦਲਜੀਤ ਸਿੰਘ ਕੋਹਲੀ ਸੂਬਾ ਪ੍ਰਧਾਨ ਵਲੋਂ ਕੀਤੀ ਗਈ। ਇਸ ਮੌਕੇ ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ (ਪੰਜਾਬ) ਦੇ ਅਮ੍ਰਿਤਸਰ ਜੋਨ ਦੇ ਇੰਜੀ. ਕੁਲਦੀਪ ਸਿੰਘ ਬੋਪਾਰਾਏ ਨੇ ਸਾਰੇ ਵਿਭਾਗਾਂ ਦੇ ਸਮੂਹ ਮੈਂਬਰਾਂ ਅਤੇ ਜ਼ੋਨਲ ਕਮੇਟੀ ਦੇ ਅਹੁਦੇਦਾਰਾਂ ਦੇ ਸਹਿਯੋਗ ਨਾਲ ਸ਼ਲਾਘਾਯੋਗ ਪ੍ਰਬੰਧ ਕੀਤੇ। ਮੀਟਿੰਗ ਵਿੱਚ ਪਹੁੰਚੇ ਜ਼ੋਨਲ ਕਨਵੀਨਰ, ਕੋ-ਕਨਵੀਨਰ ਅਤੇ ਹੋਰ ਮੁਅਜਿਜ਼ ਮਹਿਮਾਨਾਂ ਨੂੰ ਚਾਹ-ਪਕੌੜੇ ਪਰੋਸੇ ਅਤੇ ਆਏ ਸਮੂਹ ਸਾਥੀਆਂ ਦਾ ਸਵਾਗਤ ਕੀਤਾ।ਇੰਜੀ. ਦਲਜੀਤ ਸਿੰਘ ਕੋਹਲੀ ਨੇ ਫੋਰਮ ਦੇ ਅਕਤੂਬਰ 2024 ਤੋਂ ਆਗਾਜ਼ ਤੋਂ ਲੈਕੇ ਹੁਣ ਤੱਕ ਦੇ ਸਫ਼ਰ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਅਤੇ ਪ੍ਰੋਤਸਾਹਿਤ ਕਰਨ ਉਪਰੰਤ ਸਾਥੀਆਂ ਨੂੰ ਸਵੈ ਇੱਛਾ ਦੇ ਨਾਲ ਫੋਰਮ ਦੇ ਪਲੇਟਫਾਰਮ ਉੱਤੇ ਸੇਵਾ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਤਾਕਿ ਸੰਗਠਨ ਦੀ ਬਦੌਲਤ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਪੈਨਸ਼ਨਰਜ਼ ਦੀਆਂ ਜਾਇਜ ਅਤੇ ਹੱਕੀ ਮੰਗਾਂ ਮਨਵਾਉਣ ਦੇ ਉਪਰਾਲੇ ਕੀਤੇ ਜਾ ਸਕਣ। ਇਸ ਤੋਂ ਬਾਦ ਸਾਥੀਆਂ ਵਲੋਂ ਵਿਚਾਰ ਚਰਚਾ ਕਰਦਿਆਂ ਫੋਰਮ ਦੇ ਸੀਨੀਅਰ ਮੀਤ ਪ੍ਰਧਾਨ ਇੰਜੀ. ਰਮੇਸ਼ ਜੇਤਲੀ ਨੇ ਕੋਰਟ ਕੇਸਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਸੰਗਠਨ ਨੂੰ ਮਜ਼ਬੂਤ ਬਣਾਉਣ ਵਾਸਤੇ ਸਾਰਿਆਂ ਨੂੰ ਇਕੱਠੇ ਬੈਠ ਕੇ ਮਤਭੇਦਾਂ ਨੂੰ ਦੂਰ ਕਰ ਕੇ ਫੋਰਮ ਦੀ ਕਾਰਜ ਸ਼ੈਲੀ ਨੂੰ ਵਧੀਆ ਢੰਗ ਨਾਲ ਚਲਾਉਣ ਸਬੰਧੀ ਸੁਝਾਅ ਪੇਸ਼ ਕੀਤੇ। ਇੰਜੀ. ਕੁਲਦੀਪ ਸਿੰਘ ਨੇ ਸਾਇਲ ਕੰਜ਼ਰਵੇਸ਼ਨ ਵਿਭਾਗ ਦੇ ਨਾਲ ਚਲ ਰਹੇ ਪੇ ਪੈਰਿਟੀ ਵਾਲੇ ਕੇਸ ਸਬੰਧੀ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਅਤੇ ਭਵਿੱਖ ਵਿੱਚ ਇਸ ਕੇਸ ਦੀ ਪੈਰਵੀ ਕਰਨ ਸਬੰਧੀ ਰਣਨੀਤੀ ਬਾਰੇ ਵਿਚਾਰ ਚਰਚਾ ਕੀਤੀ। ਬਾਦ ਦਲਜੀਤ ਸਿੰਘ ਕੋਹਲੀ ਨੇ ਫੋਰਮ ਦੀ ਬੇਹਤਰੀ ਅਤੇ ਵਿਸਤਾਰ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਫੋਰਮ ਦੇ ਇਸ ਪਲੇਟਫਾਰਮ ਰਾਹੀਂ ਰਿਟਾਇਰਡ ਡਿਪਲੋਮਾ ਇੰਜੀਨੀਅਰਜ ਦੀਆਂ ਹੱਕੀ ਤੇ ਜਾਇਜ ਮੰਗਾਂ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਮਨਵਾਉਣ ਲਈ ਉਪਰਾਲੇ ਕਰਨ ਸਬੰਧੀ ਵਿਚਾਰ ਪੇਸ਼ ਕੀਤੇ। ਸੀਨੀਅਰ ਮੀਤ ਪ੍ਰਧਾਨ ਵੀ ਇੰਜੀ. ਹਰਜਿੰਦਰ ਸਿੰਘ ਸਰਾਏ ਨੇ ਫੋਰਮ ਦੇ ਪਲੇਟਫਾਰਮ ਨੂੰ ਮਜ਼ਬੂਤ ਕਰਨ ਦੇ ਉਪਰਾਲੇ ਕਰਨ ਦੀ ਤਜਵੀਜ਼ ਪੇਸ਼ ਕੀਤੀ। ਸੂਬਾ ਪ੍ਰਧਾਨ ਇੰਜੀ. ਦਲਜੀਤ ਸਿੰਘ ਕੋਹਲੀ ਨੇ ਆਪਣੇ ਸੰਬੋਧਨ ਵਿੱਚ ਹਾਊਸ ਵਿੱਚ ਮੌਜੂਦ ਸਮੂਹ ਮੈਂਬਰਾਂ ਪਾਸੋਂ ਇਹ ਕਹਿ ਕੇ ਧੰਨਵਾਦ ਕੀਤਾ ਕਿ ਫੋਰਮ ਦੀਆਂ ਮੀਟਿੰਗਾਂ ਵਿੱਚ ਭਰਪੂਰ ਹਾਜ਼ਰੀ ਦਾ ਧਿਆਨ ਜਰੂਰ ਨਾਲ ਰੱਖਿਆ ਜਾਵੇ ਗਾ ਇਸ ਅਹਿਮ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਇੰਜ ਰਮੇਸ਼ ਜੇਤਲੀ,ਇੰਜੀ. ਹਰਜੀਤ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ, ਨਵਤੇਜ ਸਿੰਘ ਬਲਦੇਵ ਸਿੰਘ, ਹਰਜਿੰਦਰ ਸਿੰਘ ਸਰਾਏ, ਗੂਰਬਚਨ ਸਿੰਘ ਚਾਵਲਾ, ਇੰਜ ਦਲਬੀਰ ਸਿੰਘ, ਇੰਜ ਪ੍ਰਮਜੀਤ ਪੱਮੀ ਇੰਜੀ. ਹਰਜੀਤ ਸਿੰਘ ਨੇ ਜੋਨ ਦੇ ਸਮੂਹ ਮੈਂਬਰਾਂ ਅਤੇ ਅਤੇ ਇੰਤਜ਼ਾਮ ਕਰਨ ਲਈ ਇੰਜ ਕੁਲਦੀਪ ਸਿੰਘ ਬੋਪਾਰਾਏ ਜੀ ਦਾ ਵਧੀਆ ਆਯੋਜਨ ਕਰਨ ਲਈ ਸ਼ਲਾਘਾ ਅਤੇ ਸਮੂਹ ਅਹੁਦੇਦਾਰ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਕਾਮਯਾਬ ਮੀਟਿੰਗ ਨੂੰ ਸਮਾਪਤ ਕਰਨ ਦੀ ਘੋਸ਼ਣਾ ਕੀਤੀ।






