ਕੋਟਸ਼ਮੀਰ 12 ਅਗਸਤ (ਪੱਤਰ ਪ੍ਰੇਰਕ): 2027 ਦੀਆਂ ਵਿਧਾਨ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ, ਉਵੇਂ ਉਵੇਂ ਸਾਰੀਆਂ ਹੀ ਪਾਰਟੀਆਂ ਨੇ ਕਮਰ ਕੱਸੇ ਕਰ ਲਏ ਹਨ। ਹੌਲੀ ਹੌਲੀ ਹਲਕਾ ਇੰਚਾਰਜ ਦੀ ਜਿੰਮੇਵਾਰੀ ਦਿੱਤੀ ਜਾ ਰਹੀ ਹੈ। ਉਮੀਦਵਾਰਾਂ ਦੇ ਨਾਮਾਂ ਦੀ ਚਰਚਾ ਵੀ ਹੋਣ ਲੱਗ ਪਈ ਹੈ।ਇਸੇ ਤਹਿਤ ਹੀ ਬਠਿੰਡਾ ਦਿਹਾਤੀ ਦੇ ਵਿੱਚ ਚਾਹੇ ਕਈ ਕਾਂਗਰਸੀ ਟਿਕਟ ਦੀ ਝਾਕ ਵਿੱਚ ਹਲਕੇ ਵਿੱਚ ਵਿਚਰ ਰਹੇ ਹਨ ਪਰ ਜੇਕਰ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਸੀਨੀਅਰ ਗੁਰਜੰਟ ਸਿੰਘ ਕੁੱਤੀਵਾਲ ਹਨ, ਜੋ ਪਹਿਲਾਂ ਪੱਕਾ ਕਲਾਂ ਸੀਟ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ। ਉਹਨਾਂ ਦੀ ਲਿਆਕਤ ਕਰਕੇ ਹਲਕਾ ਬਠਿੰਡਾ ਦਿਹਾਤੀ ਦੇ ਵਿੱਚ ਵੀ ਉਹਨਾਂ ਦਾ ਬਹੁਤ ਮਾਣ ਤੇ ਸਤਿਕਾਰ ਹੈ। ਜੇਕਰ ਦਿਹਾਤੀ ਦੇ ਵਿੱਚ ਵਿਚਰਨ ਵਾਲੇ ਕਾਂਗਰਸ ਦੀ ਗੱਲ ਕਰੀਏ ਤਾਂ ਇੱਕ ਤਾਂ ਅਜਿਹਾ ਆਗੂ ਹੈ,ਜਿਸ ਦੇ ਪਰਿਵਾਰਕ ਮੈਂਬਰ ਬੀਜੇਪੀ ਵਿੱਚੋਂ ਹੋ ਕੇ ਆਏ ਹਨ ਤੇ ਇੱਕ ਆਮ ਆਦਮੀ ਪਾਰਟੀ ਤੋਂ ਕਾਂਗਰਸ ਵਿੱਚ ਆਏ ਹਨ।ਇਸੇ ਤਰ੍ਹਾਂ ਹੀ ਇੱਕ ਹੋਰ ਲੋਕਲ ਪਾਰਟੀ ਚੋਂ ਕਾਂਗਰਸ ਵਿੱਚ ਆਏ ਹਨ, ਇਸ ਤਰ੍ਹਾਂ ਕਈ ਤਰ੍ਹਾਂ ਦੇ ਸਵਾਲ ਇਹਨਾਂ ਆਗੂਆਂ ‘ਤੇ ਉੱਠ ਰਹੇ ਹਨ। ਪਰ ਜੇਕਰ ਗੁਰਜੰਟ ਸਿੰਘ ਕੁੱਤੀਵਾਲ ਦੀ ਗੱਲ ਕਰੀਏ ਤਾਂ ਉਹ ਜਿੱਥੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਮੰਨੇ ਜਾਂਦੇ ਸਨ ਤੇ ਹੁਣ ਉਹ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਨੇੜੇ ਹਨ। ਇਸ ਕਰਕੇ ਕਾਂਗਰਸ ਪਾਰਟੀ ਵੱਲੋਂ ਗੁਰਜੰਟ ਸਿੰਘ ਕੁੱਤੀਵਾਲ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਉਹ ਪੂਰੀ ਟੱਕਰ ਦੇਣਗੇ ਅਤੇ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਉਣਗੇ।






