ਬਾਲ ਅਤੇ ਕਿਸ਼ੋਰ ਮਜ਼ਦੂਰੀ ਨੂੰ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰ

Spread the love
ਮੋਗਾ, 13 ਜੂਨ –ਹਰਜੀਤ ਸਿੰਘ ਬਹਿਲ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ “ਦੀ ਚਾਈਲਡ ਐਂਡ ਅਡੋਲਸੈਂਟ ਲੇਬਰ (ਪ੍ਰੋਹਿਬਸ਼ਨ ਐਂਡ ਰੈਗੂਲੇਸ਼ਨ) ਐਕਟ 2016” ਅਧੀਨ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੀ ਸੁਚੱਜੀ ਦੇਖ ਰੇਖ ਵਿੱਚ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਦੇ ਹੁਕਮਾਂ ਉੱਤੇ ਜ਼ਿਲ੍ਹਾ ਮੋਗਾ ਵਿੱਚੋਂ ਬਾਲ ਅਤੇ ਕਿਸ਼ੋਰ ਮਜ਼ਦੂਰੀ ਖਤਮ ਕਰਨ ਲਈ ਬਾਲ ਅਤੇ ਕਿਸ਼ੋਰ ਮਜ਼ਦੂਰੀ ਖਾਤਮਾ ਸਪਤਾਹ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸਪਤਾਹ 20 ਜੂਨ ਤੱਕ ਮਨਾਇਆ ਜਾਵੇਗਾ। ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਵੱਲੋਂ ਉਕਤ ਨੂੰ ਲਾਗੂ ਕਰਾਉਣ ਲਈ ਮੋਗਾ ਪੁਲਿਸ, ਸਮੂਹ ਐਸ ਡੀ ਐਮਜ, ਸਿਵਲ ਸਰਜਨ, ਸਹਾਇਕ ਡਾਇਰੈਕਟਰ ਫੈਕਟਰੀ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਸਹਾਇਕ ਕਿਰਤ ਕਮਿਸ਼ਨਰ ਅਤੇ ਲੇਬਰ ਇੰਫੋਰਸਮੈਂਟ ਅਫ਼ਸਰ ਅਤੇ ਕਿਰਤ ਇੰਸਪੈਕਟਰ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸਤੇ ਕਾਰਵਾਈ ਕਰਦੇ ਹੋਏ ਲੇਬਰ ਇੰਫੋਰਸਮੈਂਟ ਅਫ਼ਸਰ ਕਰਨ ਗੋਇਲ ਅਤੇ ਕਿਰਤ ਵਿਭਾਗ, ਪੁਲਿਸ ਵਿਭਾਗ, ਬਾਲ ਸੁਰੱਖਿਆ ਯੁਨਿਟ ਆਦਿ ਦੇ ਨੁਮਾਦਿਆਂ ਵੱਲੋਂ ਮੋਗਾ ਸ਼ਹਿਰ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਲੇਬਰ ਇੰਫੋਰਸਮੈਂਟ ਅਫ਼ਸਰ ਕਰਨ ਗੋਇਲ ਨੇ ਦੱਸਿਆ ਕਿ ਚੈਕਿੰਗ ਦੌਰਾਨ ਇੱਕ ਕਿਸ਼ੋਰ ਕਿਰਤੀ ਕੰਮ ਕਰਦਾ ਪਾਇਆ ਗਿਆ ਅਤੇ ਟੀਮ ਵੱਲੋਂ ਪ੍ਰਬੰਧਕਾਂ ਖਿਲਾਫ ਮੌਕੇ ਉਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ। ਉਹਨਾਂ ਦੱਸਿਆ ਕਿ ਟੀਮ ਵੱਲੋਂ ਜਾਗਰੂਕਤਾ ਵੀ ਫੈਲਾਈ ਜਾਦੀ ਹੈ ਕਿ ਜੇਕਰ ਕੋਈ ਵੀ ਬਾਲ ਜਾਂ ਕਿਸ਼ੋਰ ਕਿਸੇ ਕੋਲ ਕੰਮ ਲਈ ਆਉਂਦਾ ਹੈ, ਤਾਂ ਪ੍ਰਬੰਧਕਾਂ ਵੱਲੋਂ ਉਸਨੂੰ ਕੰਮ ਤੇ ਰੱਖਣ ਦੀ ਬਜਾਇ ਪੜ੍ਹਾਈ ਲਈ ਪ੍ਰੇਰਿਤ ਕੀਤਾ ਜਾਵੇ।  ਉਹਨਾਂ ਕਿਹਾ ਕਿ ਇਸ ਸਪਤਾਹ ਦੌਰਾਨ ਕਾਰੋਬਾਰੀ ਅਦਾਰਿਆਂ ਅਤੇ ਸੰਸਥਾਵਾਂ, ਜਿੱਥੇ ਕਿ ਬਾਲ ਅਤੇ ਕਿਸ਼ੋਰ ਮਜ਼ਦੂਰੀ ਕਰਵਾਈ ਜਾਂਦੀ ਹੈ, ਉੱਤੇ ਅਚਾਨਕ ਛਾਪੇ ਮਾਰੇ ਜਾ ਰਹੇ ਹਨ। ਲੱਭੇ ਗਏ ਬਾਲ ਅਤੇ ਕਿਸ਼ੋਰ ਮਜ਼ਦੂਰਾਂ ਦੇ ਪੁਨਰਵਾਸ ਅਤੇ ਦੋਸ਼ੀਆਂ ਖ਼ਿਲਾਫ਼ ਚਾਈਲਡ ਐਂਡ ਅਡੋਲਸੈਂਟ ਲੇਬਰ (ਪ੍ਰੋਹਿਬਸ਼ਨ ਐਂਡ ਰੈਗੂਲੇਸ਼ਨ) ਐਕਟ 1986 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਮੂਹ ਕਾਰੋਬਾਰੀਆਂ, ਸੰਸਥਾਵਾਂ ਆਦਿ ਨੂੰ ਦੱਸਿਆ ਕਿ ਬਾਲ ਮਜਦੂਰੀ ਕਾਨੂੰਨੀ ਅਪਰਾਧ ਹੈ ਇਸਤੋਂ ਦੂਰ ਰਿਹਾ ਜਾਵੇ ਇਸ ਅਪਰਾਧ ਲਈ ਜੁਰਮਾਨਾ ਅਤੇ ਸਜਾ ਦੋਨੋਂ ਹੋ ਸਕਦੇ ਹਨ।
  • Related Posts

    ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪਿੰਡ ਨਿੱਜਰਪੁਰਾ ਅਤੇ ਅਮਰਕੋਟ ਵਿਖੇ ਲੋਕ ਮਿਲਣੀਆਂ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਸਮੱਸਿਆਵਾਂ ਦੇ ਨਿਪਟਾਰੇ ਲਈ ਦਿੱਤੇ ਨਿਰਦੇਸ਼ ਪੰਜਾਬ ਸਰਕਾਰ ਲੋਕਾਂ ਨੂੰ ਪਾਰਦਰਸ਼ੀ, ਜਵਾਬਦੇਹ ਅਤੇ ਘਰ-ਘਰ ਤੱਕ ਪਹੁੰਚਣ ਵਾਲਾ ਪ੍ਰਸ਼ਾਸਨ ਮੁਹੱਈਆ ਕਰਵਾ ਰਹੀ ਹੈ – ਹਰਭਜਨ ਸਿੰਘ ਈ.ਟੀ.ਓ.

    Spread the love

    Spread the love ਅੰਮ੍ਰਿਤਸਰ, 13 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ…

    ਜੰਡਿਆਲਾ ਗੁਰੂ ਵਿਖੇ 9.31 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਸਾਈਡ ਡਰੇਨ ਦੇ ਕੰਮ ਦਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਜਾਇਜ਼ਾ ਛੇ ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ ਪ੍ਰੋਜੈਕਟ, ਬਰਸਾਤਾਂ ਦੌਰਾਨ ਪਾਣੀ ਖੜ੍ਹਨ ਦੀ ਸਮੱਸਿਆ ਤੋਂ ਮਿਲੇਗੀ ਰਾਹਤ

    Spread the love

    Spread the loveਅੰਮ੍ਰਿਤਸਰ, 13 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਜੰਡਿਆਲਾ ਗੁਰੂ ਸ਼ਹਿਰ ਵਿਖੇ ਨੈਸ਼ਨਲ ਹਾਈਵੇ ਦੇ ਨਾਲ-ਨਾਲ ਪਾਣੀ ਦੇ…

    Leave a Reply

    Your email address will not be published. Required fields are marked *