ਬੜੇ ਪਾਰਦਰਸ਼ੀ ਤਰੀਕੇ ਨਾਲ ਹੋਈ ਬਲਾਕ ਸੰਮਤੀ ਦੇ ਚੇਅਰਮੈਨ ਤੇ ਵਾਇਸ ਚੇਅਰਮੈਨ ਦੀ ਚੋਣ

Spread the love
 ਸਰਬਸੰਮਤੀ ਨਾਲ ਦਿਲਬਾਗ ਸਿੰਘ ਦੇ ਸਿਰ ਚੇਅਰਮੈਨ ਤੇ ਜਸਬੀਰ ਕੋਰ ਦੇ ਸਿਰ ਵਾਇਸ ਚੇਅਰਮੈਨ ਦਾ ਸਜਿਆ ਤਾਜ।
ਫਿਰੋਜ਼ਪੁਰ, 25 ਮਾਰਚ () ਪਿਛਲੇ ਦਿਨਾਂ ਚ ਸਾਰੇ ਹੀ ਪੰਜਾਬ ਚ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਸਨ ਜਿਸ ਚ ਅਲੱਗ ਅਲੱਗ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਇਸ ਤਹਿਤ ਹਲਕਾ ਫਿਰੋਜ਼ਪੁਰ ਸ਼ਹਿਰੀ ਚ ਵੀ ਆਪ ਪਾਰਟੀ ਦੇ 7 ਉਮੀਦਵਾਰ ਜੇਤੂ ਕਰਾਰ ਰਹੇ ਉਹਨਾਂ ਦੀ ਜਿੱਤ ਦੀ ਪ੍ਰਕਿਰਿਆ ਨੂੰ ਅੱਗੇ ਤੋਰਦਿਆ  ਸਰਬਸੰਮਤੀ ਨਾਲ ਹੋਰ ਬਹੁਮਤ ਲੈ ਕੇ ਬਲਾਕ ਫਿਰੋਜ਼ਪੁਰ ਦੇ ਬੀ ਡੀ ਪੀ ਉ ਦਫਤਰ ਚ ਪਾਰਦਰਸ਼ੀ ਤਰੀਕੇ ਨਾਲ ਚੇਅਰਮੈਨ ਤੇ ਵਾਇਸ ਚੇਅਰਮੈਨ ਦੀ ਚੋਣ ਕੀਤੀ ਗਈ। ਇਸ ਚੋਣ ਪ੍ਰਕਿਰਿਆ ਚ ਬਲਾਕ ਸੰਮਤੀ ਵਿਧਾਨ ਸਭਾ ਫਿਰੋਜਪੁਰ ਸ਼ਹਿਰੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਐੱਸ ਡੀ ਐੱਮ ਅਭਿਸ਼ੇਕ ਸ਼ਰਮਾ ਅਤੇ ਬੀ ਡੀ ਪੀ ਓ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਅਤੇ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਦੀ ਹਾਜ਼ਰੀ ਵਿਚ ਹੋਈ | ਜਿਸ ਵਿਚ ਸਰਬਸੰਮਤੀ ਨਾਲ ਆਮ ਪਾਰਟੀ ਦੇ ਨੌਜਵਾਨ ਆਗੂ ਤੇ ਬਲਾਕ ਸੰਮਤੀ ਮੈਂਬਰ ਦਿਲਬਾਗ ਸਿੰਘ ਪੁੱਤਰ ਨੰਬਰਦਾਰ ਸੁਖਦੇਵ ਸਿੰਘ ਵਾਸੀ ਦੁਲਚੀ ਕੇ ਨੂੰ ਚੇਅਰਮੈਂਨ ਅਤੇ ਬਲਾਕ ਸੰਮਤੀ ਮੈਂਬਰ ਜਸਬੀਰ ਕੌਰ ਵਾਸੀ ਪਿੰਡ ਬੱਗੇ ਕੇ ਪਿੱਪਲ ਨੂੰ ਉਪ ਚੇਅਰਮੈਨ ਬਣਾਇਆ ਗਿਆ | ਚੋਣ ਦੌਰਾਨ ਹਾਜਿਰ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਜਾਣਕਰੀ ਸਾਂਝੀ ਕੀਤੀ ਕਿ ਸ਼ਹਿਰੀ ਬਲਾਕ ਦੇ ਸਮੂਹ ਪਿੰਡਾਂ ਵਿਚ ਬਿਨਾਂ ਕਿਸੇ ਭੇਦ-ਭਾਵ ਦੇ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਹਰ ਪਿੰਡ ਵਿਚ ਵੱਡੇ ਪੱਧਰ ਤੇ ਵਿਕਾਸ ਕਾਰਜ ਚੱਲ ਰਹੇ ਹਨ l ਓਹਨਾ ਕਿਹਾਕਿ ਲੋਕ ਸਾਲ 2027 ਵਿਚ ਵੀ ਆਪ ਦੀਆਂ ਨੀਤੀਆਂ ਕਰਕੇ ਫਤਵਾ ਦੇਣਗੇ ਅਤੇ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਇਕ ਵਾਰ ਫਿਰ ਲੋਕਾਂ ਦੀ ਸੇਵਾ ਲਈ ਹਾਜਿਰ ਹੋਵੇਗੀ l ਇਸ ਮੌਕੇ ਚੈਅਰਮੈਨ ਬਲਰਾਜ ਸਿੰਘ ਕਟੋਰਾ,ਕਿੱਕਰ ਸਿੰਘ ਕੁਤਬੇ ਵਾਲਾ ਆਪ ਦੇ ਸੀਨੀਅਰ ਆਗੂ ਨੇਕ ਪ੍ਰਤਾਪ ਸਿੰ ,ਨਿੱਜੀ ਸਕੱਤਰ ਹਿਮਾਂਸ਼ੂ ਠੱਕਰ,ਬਲਾਕ ਪ੍ਰਧਾਨ ਗਗਨਦੀਪ ਸਿੰਘ ਗੋਬਿੰਦ ਨਗਰ , ਗੁਰਮੀਤ ਸਿੰਘ ਸੋਡੇ ਵਾਲਾ,ਕੁਲਵਿੰਦਰ ਸਿੰਘ ਸ਼ਾਹਦੀਨ ਵਾਲਾ,ਮਨਦੀਪ ਸਿੰਘ ਭੁੱਲਰ, ਸੁਖਦੇਵ ਸਿੰਘ ਨੰਬਰਦਾਰ, ਸਰਪੰਚ ਸੁਖਦੇਵ ਸਿੰਘ ਭਦਰੁ, ਅੰਗਰੇਜ ਸਿੰਘ ਮਿੰਟੂ , ਦਵਿੰਦਰ ਸਿੰਘ ਟੋਨਾ, ਦਲੇਰ ਸਿੰਘ ,ਅਮਰਿੰਦਰ ਸਿੰਘ ਤੋਂ ਇਲਾਵਾ ਵੱਡੀ ਸੰਖਿਆ ਵਿਚ ਪੰਤਵੰਤੇ ਸੱਜਣ, ਸਰਪੰਚ ਅਤੇ ਆਪ ਦੇ ਵਰਕਰ ਹਾਜ਼ਰ ਸਨ।
  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *