ਭਗੌੜਾ ਦਲ ਵਾਲੇ ਬੀਬੀ ਜਗੀਰ ਕੌਰ ਨੂੰ ਕਰ ਰਹੇ ਬਦਨਾਮ:ਬਾਬਾ ਜਗਰੂਪ ਸਿੰਘ

Spread the love
ਬਠਿੰਡਾ 16 ਅਪ੍ਰੈਲ(ਐੱਸ ਐੱਸ ਰਾਹੀ):ਪਿਛਲੇ ਦਿਨੀ ਇਕ ਵਿਅਕਤੀ ਵੱਲੋਂ ਵੀਡੀਓ ਵਾਇਰਲ ਕੀਤੀ ਗਈ,ਜਿਸ ਵਿੱਚ ਉਹ ਬੀਬੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮਜਾਕ ਕਰ ਰਿਹਾ ਹੈ ਕਿ ਸੁਖਬੀਰ ਬਾਦਲ ਨੂੰ ਤਾਂ ਪ੍ਰਧਾਨ ਬਣਾ ਦਿੱਤਾ ਗਿਆ ਹੈ, ਤੁਹਾਡੀ ਭਰਤੀ ਦਾ ਕੀ ਬਣਿਆ ? ਇਸ ਤਰਾਂ ਵੀਡਿਓ ਬਣਾਉਣੀ ਔਰਤ ਦੀ ਮਾਨ ਸਨਮਾਨ ਨੂੰ ਠੇਸ ਹੈ,ਇਹ ਬਹੁਤ ਹੀ ਮਾੜੀ ਹਰਕਤ ਹੈ,ਇਹਨਾਂ ਸ਼ਬਦਾਂ ਦਾ ਬਾਬਾ ਜਗਰੂਪ ਸਿੰਘ ਬੁਗਰਾਂ ਨੇ ਕੀਤਾ। ਉਹਨਾਂ ਨੇ ਕਿਹਾ ਕਿ ਭਗੌੜਾ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਬੰਦਿਆਂ ਵੱਲੋਂ ਜਾਣ ਬੁਝ ਕੇ ਬੀਬੀ ਜਗੀਰ ਕੌਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿੱਚ ਇੱਕ ਮੋਨਾ ਘੋਨਾ ਬੰਦਾ ਬੀਬੀ ਜਗੀਰ ਕੌਰ ਨਾਲ ਗੱਲ ਕਰ ਰਿਹਾ ਹੈ।ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਦਾ ਸਿਰ ਤੇ ਮੂੰਹ ਮੁੰਨਿਆ ਹੋਇਆ ਹੈ ਉਹ ਕੀ ਪੰਥ ਦੀ ਗੱਲ ਕਰੇਗਾ ? ਇਸ ਦਾ ਭਾਵ ਇਹ ਹੈ ਕਿ ਜਾਣ ਬੁਝ ਕੇ ਇੱਕ ਸਾਜਿਸ਼ ਦੇ ਤਹਿਤ ਭਗੌੜਾ ਦਲ ਵੱਲੋਂ ਇਹ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਜਦੋਂ ਕਿ ਖੁਦ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਖੁਦ ਭਗੋੜਾ ਹੈ ਤੇ ਉਸ ਨੇ 2 ਦਸੰਬਰ ਨੂੰ ਆਏ ਹੋਏ ਕਿਸੇ ਵੀ ਫੈਸਲੇ ਨੂੰ ਨਹੀਂ ਮੰਨਿਆ ਤੇ ਖੁਦ ਜਾਅਲੀ ਭਰਤੀ ਕਰਕੇ ਪ੍ਰਧਾਨ ਬਣ ਗਿਆ ਪਰ ਉਸ ਦੇ ਚੇਲੇ ਜਾਣ ਬੁਝ ਕੇ ਬੀਬੀ ਜਗੀਰ ਕੌਰ ਨੂੰ ਬਣਾ ਨਿਸ਼ਾਨਾ ਬਣਾ ਰਹੇ ਹਨ ਜੋ ਕਿ ਸਹਿਣਯੋਗ ਨਹੀਂ। ਉਹਨਾਂ ਕਿਹਾ ਕਿ ਭਗੌੜਾ ਦਲ 2017 ਤੋਂ ਹਾਰ ਹੈ ਕਿਉਂਕਿ ਸਿੱਖ ਪੰਥ ਨੇ ਬਾਦਲ ਦਲ ਤੋਂ ਮੂੰਹ ਫੇਰ ਲਿਆ ਹੈ, ਜਿਸ ਕਰਕੇ ਅੱਜ ਬਾਦਲ ਦਲ ਤੋਂ ਇਹ ਭਗੋੜਾ ਦਲ ਬਣ ਗਿਆ।
  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *