ਭਾਜਪਾ ਆਗੂਆਂ ਵੱਲੋਂ ਹੜਾਂ ਤੋਂ ਪ੍ਰਭਾਵਿਤ ਬੇਲਿਆਂ ਦਾ ਕੀਤਾ ਦੌਰਾ 

Spread the love
ਸੁਖਸਾਲ  03 ਸਤੰਬਰ (ਭਾਰਦਵਾਜ)ਪਿਛਲੇ ਦਿਨਾਂ ਤੋਂ ਲਗਾਤਰ ਭਾਰੀ ਬਾਰਿਸ਼ ਪੈਣ ਕਾਰਨ ਜਿੱਥੇ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਨਹਿਰਾਂ ਵਿੱਚ ਲਗਾਤਾਰ ਪਾੜ ਪੈ ਰਹੇ ਹਨ ਉੱਥੇ ਹੀ ਭਾਖੜਾ ਡੈਮ ਵੀ ਪੂਰੇ ਉਫਾਨ ਤੇ ਹੋਣ ਤੋਂ ਬਾਅਦ ਬੇਲਿਆਂ ਵਿੱਚ ਹੜ੍ਹਾਂ  ਵਾਲੇ ਹਾਲਾਤ ਬਣ ਚੁੱਕੇ ਹਨ ਤੇ ਇਲਾਕੇ ਦੇ ਨੌਜਵਾਨ ਪਾਰਟੀਬਾਜੀ ਤੋਂ ਉਪਰ ਉੱਠ  ਕੇ ਬਿਨਾਂ ਕਿਸੇ ਅਗਾਊਂ ਮੋਕ ਡਰਿੱਲ ਜਾਂ ਬਿਨਾਂ ਕਿਸੇ ਟ੍ਰੇਨਿੰਗ ਤੋਂ ਬਿਨਾਂ ਕਿਸੇ ਸਰਕਾਰੀ ਭੱਤਿਆਂ ਤੋਂ ਆਪ ਮੁਹਾਰੇ ਨਹਿਰਾਂ ਤੇ ਪੈ ਰਹੇ ਪਾੜਾਂ ਨੂੰ ਭਰ ਰਹੇ ਹਨ ਦਰਿਆਵਾਂ ਦੇ ਕਿਨਾਰਿਆਂ ਨੂੰ ਬੋਰੀਆਂ ਲਗਾਉਂਦੇ ਦਿਖਾਈ ਦੇ ਰਹੇ ਹਨ ਉੱਥੇ ਹੀ ਬੇਲਿਆਂ ਦੇ ਲੋਕਾਂ ਨੂੰ ਖਾਣ ਪੀਣ ਦੀ ਸਮੱਗਰੀ, ਚਾਰਾ ਵੀ ਆਪ ਮੁਹਾਰੇ ਹੀ ਪੁੱਜਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ  ਇਸ ਤੋਂ ਇਲਾਵਾ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਕੀਤੀ ਜਾ ਰਹੀ ਸੇਵਾ ਲੋਕਾਂ ਲਈ ਵਰਦਾਨ ਬਣ ਰਹੀ ਐ ਪ੍ਰੰਤੂ ਸਰਕਾਰ ਹਰ ਮੁਹਾਜ਼ ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ  ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਵਲੋਂ ਕੀਤੇ ਜਾਣ ਵਾਲੇ ਕੰਮ ਆਮ ਲੋਕਾਂ ਅਤੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਕਰਨੇ ਪੈ ਰਹੇ ਹਨ ਜੇਕਰ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ 276 ਕਰੋੜ ਰੁਪਏ ਕਾਰ ਸੇਵਾ ਵਾਲੇ ਬਾਬਿਆਂ ਨੂੰ ਜਾਰੀ ਕੀਤੇ ਜਾਂਦੇ ਤਾਂ ਇਹ ਸਥਿਤੀ ਇਕੱਲੇ ਬਾਬਿਆਂ ਨੇ ਹੀ ਸਾਂਭ ਲੈਣੀ ਸੀ, ਪ੍ਰੰਤੂ ਉਸ ਪੈਸੇ ਦਾ ਕੋਈ ਅਤਾ ਪਤਾ ਨਹੀਂ ਲੱਗਿਆ ਕਿ ਉਹ ਕਿਹੜੀ ਜਗਾ ਹੜ ਰੋਕਣ ਲਈ ਲਗਾਏ ਗਏ ਹਨ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਬੇਲਿਆਂ ਦੇ ਪਿੰਡਾਂ ਦੇ ਦੌਰੇ ਤੇ ਭਾਵੁਕ ਹੁੰਦਿਆਂ ਆਪਣੇ ਸਾਥੀਆਂ ਰਵਿੰਦਰ ਕੁਮਾਰ ਰਿੰਕੂ, ਅਜੈ ਮਹਿੰਦਲੀ, ਵਿਜੈ ਕੁਮਾਰ, ਸੁਨੀਲ ਕੁਮਾਰ ਧਰਮਵੀਰ ਕੌਂਡਲ, ਅਮਨਦੀਪ ਸ਼ਰਮਾਂ ਦੇ ਨਾਲ ਨੌਜਵਾਨ ਭਾਜਪਾ ਆਗੂ ਜਿਲ੍ਹਾ  ਚੀਫ ਸਪੋਕਸਮੈਨ ਬਲਰਾਮ ਪਰਾਸ਼ਰ ਨੇ ਕੀਤਾ।    ਨੌਜਵਾਨ ਭਾਜਪਾ ਆਗੂ ਬਲਰਾਮ ਪਰਾਸ਼ਰ ਵੱਲੋਂ ਅੱਜ ਬੇਲਿਆਂ ਦੇ ਵੱਖ ਵੱਖ ਪਿੰਡਾਂ ਵਿਚ ਸਾਰਾ ਦਿਨ ਲੋਕਾਂ ਵਿਚ ਰਹੇ ਤੇ  ਇਸ ਦੋਰਾਨ ਉਨਾਂ ਨੇ ਵੱਖ ਵੱਖ ਪਿੰਡਾਂ ਦੇ ਲੋਕਾਂ ਤੋਂ ਹੜਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਦੱਸਿਆ ਕਿ ਉਹ ਇਸ ਸਬੰਧੀ ਬਹੁਤ ਜਲਦ ਕੇਂਦਰੀ ਪਾਰਟੀ ਹਾਈ ਕਮਾਂਡ ਅਤੇ ਕੇਂਦਰ ਸਰਕਾਰ ਨੂੰ ਮਿਲ ਕੇ ਗਰਾਂਊਂਡ ਜ਼ੀਰੋ ਦੀ ਜਾਣਕਾਰੀ ਉਨ੍ਹਾਂ ਨੂੰ ਦੇਣਗੇ ਇਸ ਸਬੰਧੀ ਉਹ ਪਹਿਲਾਂ ਵੀ ਫੋਨ ਰਾਹੀਂ ਪਾਰਟੀ ਹਾਈਕਮਾਂਡ ਨੂੰ ਕੁਝ ਜਾਣਕਾਰੀ ਦੇ ਚੁੱਕੇ ਹਨ। ਬਲਰਾਮ ਪਰਾਸ਼ਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਫੋਨ ਕਰਕੇ ਪੰਜਾਬ ਨੂੰ ਹਰ ਤਰਾਂ ਦੀ ਮੱਦਦ ਦਾ ਭਰੋਸਾ ਦਿਤਾ ਹੈ, ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਜੀ ਨੂੰ ਕਿਹਾ ਹੈ ਕਿ ਪਾਣੀ ਉਤਰਨ ਤੋਂ ਬਾਅਦ ਪੂਰੇ ਨੁਕਸਾਨ ਦੀ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜ ਦਿਤੀ ਜਾਵੇਗੀ ਜਿਸ ਤੋਂ ਬਾਅਦ ਕੇਂਦਰ ਤੋਂ ਵਿਸ਼ੇਸ਼ ਰਾਸ਼ੀ ਦੀ ਮੰਗ ਕੀਤੀ ਜਾਵੇਗੀ।
   ਉਨਾਂ ਕਿਹਾ ਕਿ ਪੰਜਾਬ ਵਿਚ ਰਾਸ਼ਟਰਪਤੀ ਰਾਜ ਨਹੀਂ ਹੈ ਇਸ ਲਈ ਸੰਵਿਧਾਨ ਅਨੁਸਾਰ ਮਾਣਯੋਗ ਮੁੱਖ ਮੰਤਰੀ ਜੀ ਦੀ ਅਪੀਲ ਤੋਂ ਬਾਅਦ ਹੀ ਕੇਂਦਰ ਸਰਕਾਰ ਰਾਜ ਵਿਚ ਦਖਲ ਦੇ ਸਕਦੀ ਹੈ। ਹਾਲੇ ਮੁੱਖ ਮੰਤਰੀ ਜੀ ਵਲੋਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਫੋਨ ਤੇ ਕਿਸੇ ਵੀ ਮੱਦਦ ਦੀ ਅਪੀਲ ਨਹੀਂ ਕੀਤੀ ਹੈ, ਆਸ ਹੈ ਮਾਣਯੋਗ ਮੁੱਖ ਮੰਤਰੀ ਜੀ ਜਲਦ ਲਿਖਤੀ ਮੰਗ ਕੇਂਦਰ ਤੋਂ ਕਰਕੇ ਰਾਹਤ ਰਾਸ਼ੀ ਦੀ ਮੰਗ ਕਰਨਗੇ ਅਤੇ ਕੇਂਦਰ ਨੂੰ ਦਖ਼ਲ ਦੇਣ ਦੀ ਅਪੀਲ ਕਰਨਗੇ। ਇਸ ਮੋਕੇ ਤੇ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਭਾਜਪਾ ਲੋਕਾਂ ਨਾਲ ਚਟਾਨ ਵਾਂਗ ਖੜੀ ਹੈ ਜੇਕਰ ਕਿਤੇ ਵੀ ਲੋਕਾਂ ਨੂੰ ਉਨ੍ਹਾਂ ਦੀ ਸਹਾਇਤਾ ਦੀ ਲੋੜ ਹੈ ਤਾਂ ਲੋਕ ਉਨਾਂ ਨੂੰ ਆਪਣਾ  ਸਮਝ ਕੇ ਦਿਨ ਰਾਤ ਕਿਸੇ ਵੀ ਸਮੇਂ ਸੱਦ ਸਕਦੇ ਹਨ, ਉਹ ਹਰ ਸਾਥੀਆਪਣੇ ਲੋਕਾਂ ਨਾਲ ਚਟਾਨ ਵਾਂਗ ਖੜੇ ਹਨ।
  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *