ਭਾਰਤੀ ਕਿਸਾਨ ਯੂਨੀਅਨ (ਦੋਆਬਾ) ਨੇ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਖਿਲਾਫ ਕੀਤਾ ਪੁਤਲਾ ਫੂਕ ਮੁਜਾਹਰਾ

Spread the love
* ਕਿਹਾ – ਗੰਨਾ ਮਿਲ ਵੱਲ ਬਕਾਇਆ 28 ਕਰੋੜ ਦੀ ਜਲਦ ਹੋਵੇ ਅਦਾਇਗੀ
* ਵੱਧਦੀ ਮਹਿਗਾਈ ਲਈ ਕੇਂਦਰ ਸਰਕਾਰ ਨੂੰ ਠਹਿਰਾਇਆ ਜਿੰਮੇਵਾਰ
ਫਗਵਾੜਾ 9 ਜੂਨ (      ਪ੍ਰੀਤ ਕੌਰ ਪ੍ਰੀਤੀ          ) ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਕਿਸਾਨ ਸੰਘਰਸ਼ ਮੋਰਚਾ (ਕੇ.ਐਸ.ਐਮ.) ਦੇ ਸੱਦੇ ‘ਤੇ ਅੱਜ ਫਗਵਾੜਾ ਵਿਖੇ ਸੂਬਾ ਅਤੇ ਕੇਂਦਰ ਦੀਆਂ ਸਰਕਾਰਾਂ ਖਿਲਾਫ ਪੁਤਲਾ ਫੂਕ ਮੁਜਾਹਰਾ ਕੀਤਾ ਗਿਆ। ਸਰਕਲ ਫਗਵਾੜਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ ਦੀ ਅਗਵਾਈ ਹੇਠ ਆਯੋਜਿਤ ਰੋਸ ਮੁਜਾਹਰੇ ਦੌਰਾਨ ਇਲਾਕੇ ਭਰ ਦੇ ਕਿਸਾਨ ਏ.ਡੀ.ਸੀ. ਦਫਤਰ ਫਗਵਾੜਾ ਵਿਖੇ ਇੱਕਠੇ ਹੋਏ ਤਾਂ ਪਤਾ ਲੱਗਾ ਕਿ ਏ.ਡੀ.ਸੀ. ਸ਼ਿਖਾ ਭਗਤ ਕਿਸਾਨਾਂ ਦੇ ਆਮਦ ਦੀ ਭਣਕ ਪਾ ਕੇ ਉੱਥੋਂ ਚਲੇ ਗਏ ਹਨ। ਜਿਸ ਨਾਲ ਕਿਸਾਨਾਂ ਦਾ ਰੋਸ ਹੋਰ ਵੱਧ ਗਿਆ ਅਤੇ ਕਿਸਾਨ ਜੱਥੇਬੰਦੀ ਦੇ ਆਗੂਆਂ ਨੇ ਜੋਰਦਾਰ ਨਾਅਰੇਬਾਜੀ ਕਰਦੇ ਹੋਏ ਜੀਟੀ ਰੋਡ ਸਥਿਤ ਹਰਗੋਬਿੰਦ ਨਗਰ ਚੌਕ ਤੱਕ ਰੋਸ ਮਾਰਚ ਕੀਤਾ ਅਤੇ ਕਰੀਬ ਅੱਧਾ ਘੰਟਾ ਟਰੈਫਿਕ ਜਾਮ ਕਰਨ ਤੋਂ ਉਪਰੰਤ ਪੰਜਾਬ ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ। ਇਸ ਦੌਰਾਨ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ ਅਤੇ ਹਰਭਜਨ ਸਿੰਘ ਬਾਜਵਾ ਮਲਕਪੁਰ, ਗੁਰਪਾਲ ਸਿੰਘ ਪਾਲਾ ਮੌਲੀ ਪ੍ਰੈਸ ਸਕੱਤਰ, ਬਲਾਕ ਪ੍ਰਧਾਨ ਹਰਵਿੰਦਰ ਸਿੰਘ ਖੁਣਖੁਣ ਮਾਨਾਂਵਾਲੀ ਅਤੇ ਸੰਤੋਖ ਸਿੰਘ ਲੱਖਪੁਰ ਸੀਨੀਅਰ ਕਿਸਾਨ ਆਗੂ ਤੇ ਕੁਲਵਿੰਦਰ ਸਿੰਘ ਕਾਲਾ ਅਠੌਲੀ ਸਰਕਲ ਪ੍ਰਧਾਨ ਤੋਂ ਇਲਾਵਾ ਜਸਵੀਰ ਸਿੰਘ ਬੜਾ ਪਿੰਡ ਤੇ ਸੁਖਵਿੰਦਰ ਸਿੰਘ ਸ਼ੇਰਗਿਲ ਮਾਨਾਂਵਾਲੀ ਨੇ ਦੱਸਿਆ ਕਿ ਅੱਜ ਫਿਰ ਕੇਂਦਰ ਸਰਕਾਰ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਪੈਟਰੋਲ, ਡੀਜਲ, ਖਾਦਾਂ ਦੇ ਰੇਟ ਵੀ ਲਗਾਤਾਰ ਵੱਧ ਰਹੇ ਹਨ। ਜਿਸ ਕਰਕੇ ਮਹਿੰਗਾਈ ਬਰਦਾਸ਼ਤ ਤੋਂ ਬਾਹਰ ਹੋ ਰਹੀ ਹੈ। ਉਹਨਾਂ ਕਿਹਾ ਕਿ ਲੋਕ ਹਾਹਾਕਾਰ ਕਰ ਰਹੇ ਹਨ ਪਰ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਟੈਕਸ ਘਟਾ ਕੇ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਡੀਜਲ ਅਤੇ ਖਾਦ ਮਹਿੰਗੀ ਹੋਣ ਦੇ ਨਾਲ ਦੋਹਰੀ ਮਾਰ ਪੈ ਰਹੀ ਹੈ। ਕਿਰਪਾਲ ਸਿੰਘ ਮੂਸਾਪੁਰ ਅਤੇ ਗੁਰਪਾਲ ਸਿੰਘ ਪਾਲਾ ਮੌਲੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਫਗਵਾੜਾ ਦੀ ਗੰਨਾ ਮਿੱਲ ਵੱਲ ਕਿਸਾਨਾ ਦੀ ਜੋ 28 ਕਰੋੜ ਰੁਪਏ ਦੀ ਰਕਮ ਬਕਾਇਆ ਹੈ, ਉਸਦੀ ਅਦਾਇਗੀ ਜਲਦੀ ਕਰਵਾਈ ਜਾਵੇ ਨਹੀਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਮੁਜਾਹਰਾ ਕਾਰੀਆਂ ਨੇ ਏ.ਡੀ.ਸੀ. ਫਗਵਾੜਾ ਪ੍ਰਤੀ ਵੀ ਡੂੰਘੀ ਨਾਰਾਜਗੀ ਪ੍ਰਗਟਾਈ ਅਤੇ ਕਿਹਾ ਕਿ ਏ.ਡੀ.ਸੀ. ਦੇ ਰੁੱਖੇ ਅਤੇ ਗੈਰ ਜਿੰਮੇਦਾਰਾਨਾ ਰਵੱਈਏ ਦੀ ਵਜ੍ਹਾ ਨਾਲ ਸਿਰਫ ਕਿਸਾਨਾਂ ਨੂੰ ਹੀ ਨਹੀਂ ਬਲਕਿ ਆਮ ਲੋਕਾਂ ਤੇ ਵਾਹਨ ਚਾਲਕਾਂ ਨੂੰ ਭੱਖਦੀ ਗਰਮੀ ਵਿੱਚ ਖੱਜਲ ਖੁਆਰ ਹੋਣਾ ਪਿਆ। ਇਸ ਮੌਕੇ ਸਾਬਕਾ ਕੌਂਸਲਰ ਰਮੇਸ਼ ਕੌਲ, ਕਾਮਰੇਡ ਰਣਦੀਪ ਸਿੰਘ ਰਾਣਾ ਸਾਹਨੀ, ਚੂਹੜ ਸਿੰਘ ਗੰਡਮ, ਅਮਨਦੀਪ ਸਿੰਘ ਨੰਬਰਦਾਰ, ਬਲਜੀਤ ਸਿੰਘ ਹਰਦਾਸਪੁਰ, ਨਿੱਕਾ ਭਾਣੋਕੀ, ਰੇਸ਼ਮ ਸਿੰਘ ਲੱਖਪੁਰ, ਜਸ਼ਨਦੀਪ ਸਿੰਘ, ਸਨੀ ਵਾਹਦ, ਦੀਪ ਲੱਖਪੁਰ, ਸਤਨਾਮ ਸਿੰਘ ਅਜਨੋਹਾ, ਹਰਵਿੰਦਰ ਸਿੰਘ ਸ਼ੇਰਗਿਲ, ਰਣਵੀਰ ਸਿੰਘ, ਰਾਣਾ ਗੁਰਵਿੰਦਰ ਸਿੰਘ, ਸੁਰਿੰਦਰ ਸਿੰਘ, ਸ਼ਰਨਜੀਤ ਸਿੰਘ ਅਠੌਲੀ, ਇੰਦਰਪ੍ਰੀਤ ਸਿੰਘ ਪੰਚ, ਰਾਜਾ ਸਿੰਘ, ਜਨਕ ਸਿੰਘ, ਜਸਵਿੰਦਰ ਸਿੰਘ ਨਰੂੜ, ਰਾਜਿੰਦਰ ਸਿੰਘ, ਗੁਰਮੇਲ ਸਿੰਘ, ਬਲਦੇਵ ਸਿੰਘ, ਗੁਰਜਿੰਦਰ ਸਿੰਘ, ਦਿਲਬਾਗ ਸਿੰਘ, ਸੁਰਿੰਦਰ ਸਿੰਘ ਰਿਟਾ. ਜੇ.ਈ., ਮਨਜੀਤ ਸਿੰਘ ਲੱਲੀ, ਜਸਵੰਤ ਸਿੰਘ ਭਾਣੋਕੀ, ਅਮਰੀਕ ਸਿੰਘ, ਰਾਣਾ ਤੇ ਧੀਰਾ ਰੁੜਕੀ, ਜਗਦੀਪ ਸਿੰਘ ਨਿਹਾਲਗੜ੍ਹ, ਹਰਦੀਪ ਸਿੰਘ, ਮਨਜੀਤ ਸਿੰਘ ਦਰਵੇਸ਼ ਪਿੰਡ ਆਦਿ ਹਾਜਰ ਸਨ।
ਤਸਵੀਰ 001, ਕੈਪਸ਼ਨ- ਫਗਵਾੜਾ ਵਿਖੇ ਕਿਸਾਨ ਆਗੂਆਂ ਵਲੋਂ ਕੀਤੇ ਰੋਸ ਮਾਰਚ ਅਤੇ ਪੁਤਲਾ ਫੂਕ ਮੁਜਾਹਰੇ ਦੇ ਦ੍ਰਿਸ਼। ਪਾਬਲਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਤਸਵੀਰ 002, ਕੈਪਸ਼ਨ- ਪਿੰਡ ਗੰਡਵਾ ਵਿਖੇ ਨਵੀਂ ਉਸਾਰੀ ਗਲੀ ਅਤੇ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਸਮੇਂ ਰਸਮੀ ਉਦਘਾਟਨ ਕਰਦੇ ਹੋਏ ਸਰਪੰਚ ਮਨਜੀਤ ਮਾਨ ਅਤੇ ਹੋਰ।
  • Related Posts

    ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ੍ਰੀ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਵਿਖੇ ਟੇਕਿਆ ਮੱਥਾ ਵਾਲਮੀਕਿ ਭਾਈਚਾਰੇ ਨਾਲ ਮੀਟਿੰਗ ਕਰਕੇ ਸੁਣੀਆਂ ਮੁਸ਼ਕਲਾਂ, ਪਹਿਲ ਦੇ ਆਧਾਰ ‘ਤੇ ਹੱਲ ਦਾ ਦਿੱਤਾ ਭਰੋਸਾ

    Spread the love

    Spread the love ਅੰਮ੍ਰਿਤਸਰ, 27 ਜੁਲਾਈ (   ਮਨਜੀਤ ਸਿੰਘ ਸ਼ੇਰਗਿੱਲ )=ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ.ਐੱਚ.ਆਰ.ਸੀ.), ਨਵੀਂ ਦਿੱਲੀ ਦੇ ਮੈਂਬਰ ਸ੍ਰੀ ਪ੍ਰਿਯੰਕ ਕਾਨੂੰਨਗੋ ਨੇ ਅੱਜ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਸ਼ਹਿਰ ਦੇ…

    ਬਾਦਲ ਸਰਕਾਰ ਸਮੇਂ ਮਿਲਦੇ ਸਨ ਗ੍ਰਾਂਟਾਂ ਦੇ ਗੱਫੇ, ਹੁਣ ਮਾਨ ਸਰਕਾਰ ਲੋਕਾਂ ਨੂੰ ਮਾਰ ਰਹੀ ਲਾਠੀਆਂ ਤੇ ਧੱਕੇ : ਰਣਜੀਤ ਸਿੰਘ ਖੁਰਾਣਾ – ਕਿਹਾ – ਸਫਾਈ ਸੇਵਕਾਂ, ਅਧਿਆਪਕਾਂ ਅਤੇ ਮਨਰੇਗਾ ਕਾਮਿਆਂ ਤੇ ਲਾਠੀਚਾਰਜ ਲੋਕਤੰਤਰ ਦਾ ਘਾਣ

    Spread the love

    Spread the loveਫਗਵਾੜਾ 27 ਜੁਲਾਈ (  ਪ੍ਰੀਤ ਕੌਰ ਪ੍ਰੀਤੀ       ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਧਾਨ ਸਭਾ ਹਲਕਾ ਫਗਵਾੜਾ (ਸ਼ਹਿਰੀ) ਦੇ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ (ਸੂਬਾ ਕੋਰ ਕਮੇਟੀ…

    Leave a Reply

    Your email address will not be published. Required fields are marked *