ਮਿਸ਼ਨ ਸਮਰੱਥ ਤਹਿਤ ਬੱਚਿਆਂ ਵਿਚਕਾਰ ਕਰਵਾਈਆਂ ਵੱਖ ਵੱਖ ਗਤੀਵਿਧੀਆਂ

Spread the love

ਸ੍ਰੀ ਮੁਕਤਸਰ ਸਾਹਿਬ, 17 ਜੂਨ ()-ਮਿਸ਼ਨ ਸਮਰੱਥ ਤਹਿਤ ਪ੍ਰਥਮ ਸਟੇਟ ਕੋਆਰਡੀਨੇਟਰ ਮੈਡਮ ਵੇਜਿੰਦਰ ਠਾਕਰ ਦੇ ਦਿਸ਼ਾ ਨਿਰਦੇਸ਼ ਹੇਠ ਸਰਕਾਰੀ ਪ੍ਰਾਇਮਰੀ ਝਬੇਲਵਾਲੀ ਬਲਾਕ ਮੁਕਤਸਰ 1 ਵਿਖੇ ਬਲਾਕ ਕੋਆਰਡੀਨੇਟਰ ਸੰਦੀਪ ਕੁਮਾਰ ਦੀ ਅਗਵਾਈ ਹੇਠ ਵਲੰਟੀਅਰ ਰਾਜਵੀਰ ਕੌਰ ਅਤੇ ਮਨਵੀਰ ਕੌਰ ਵੱਲੋਂ ਮਿਤੀ ਇੱਕ ਜੂਨ ਤੋਂ ਸਮਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਸੰਦੀਪ ਕੁਮਾਰ ਨੇ ਦੱਸਿਆ ਕਿ ਸਮਰ ਕੈਂਪ ਵਿੱਚ ਸੱਤ ਤੋਂ 10 ਸਾਲ ਦੇ ਬੱਚਿਆਂ ਲਈ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਰੱਖੀਆਂ ਗਈਆਂ ਹਨ। ਜਿਨ੍ਹਾਂ ਵਿੱਚ ਡੈਕੋਰੇਸ਼ਨ ਦਾ ਸਮਾਨ ਬਣਾਉਣਾ, ਖਾਣ ਪੀਣ ਦੀਆਂ ਚੀਜ਼ਾਂ ਬਣਾਉਣੀਆਂ, ਸਲਾਦ ਬਣਾਉਣਾ, ਆਰਟ ਕਰਾਫਟ, ਸੁੰਦਰ ਲਿਖਾਈ ਅਤੇ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਆਦਿ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਬੱਚਿਆਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਕਿਹੜੇ ਮੌਸਮ ਵਿੱਚ ਕਿਹੜੇ ਫਲ ਖਾਣੇ ਚਾਹੀਦੇ ਹਨ।ਉਹਨਾਂ ਵਿੱਚ ਕਿਹੜੇ ਪੋਸਟਿਕ ਤੱਤ ਹੁੰਦੇ ਹਨ। ਸਿਰਫ ਖਾਣਾ ਬਣਾਉਣਾ ਹੀ ਨਹੀਂ ਸਿਖਾਇਆ ਜਾਂਦਾ ਬਲਕਿ ਇਸ ਸਿਖਾਇਆ ਜਾਂਦਾ ਹੈ ਕਿ ਘਰ ਵਿੱਚ ਕੋਈ ਮਹਿਮਾਨ ਆ ਜਾਵੇ ਤਾਂ ਉਸਨੂੰ ਖਾਣਾ ਕਿਵੇਂ ਪੇਸ਼ ਕਰਨਾ ਹੈ, ਮੇਜ਼ ਕਿਵੇਂ ਸਜਾਉਣਾ ਹੈ, ਸਫਾਈ ਦਾ ਧਿਆਨ ਕਿਵੇਂ ਰੱਖਣਾ ਹੈ,ਇਹ ਸਾਰੀਆਂ ਗੱਲਾਂ ਸਮਰ ਕੈਂਪ ਦੌਰਾਨ ਬੱਚਿਆਂ ਨੂੰ ਸਿਖਾਈਆਂ ਜਾਂਦੀਆਂ ਹਨ ਤਾਂ ਜੋ ਉਹ ਕੈਂਪ ਵਿੱਚ ਸਿੱਖਣ ਉਪਰੰਤ ਘਰ ਵਿੱਚ ਵੀ ਉਹਨਾਂ ਦੇ ਸੰਸਕਾਰਾਂ ਵਿੱਚ ਪਰਿਵਰਤਨ ਹੋ ਸਕੇ। ਕੈਲੀਗ੍ਰਾਫੀ ਰਾਹੀਂ ਬੱਚਿਆਂ ਦੀ ਲਿਖਾਈ ਨੂੰ ਸੁਧਾਰਨ ਤੇ ਵੀ ਧਿਆਨ ਦਿੱਤਾ ਗਿਆ ਕਿਉਂਕਿ ਲਿਖਾਈ ਬੱਚਿਆਂ ਦੇ ਭਵਿੱਖ ਦੇ ਦਿਸ਼ਾ ਨਿਰਧਾਰਿਤ ਕਰਦੀ ਹੈ। ਇਸ ਤੋਂ ਇਲਾਵਾ ਪੰਜਾਬੀ ਲਿਖਣੀ ਤੇ ਬੋਲਣੀ, ਗਿਣਤੀ ਲਿਖਣੀ, ਅੱਖਰ ਤੇ ਸ਼ਬਦ ਬੋਲਣਾ ਆਦਿ ਗਤੀਵਿਧੀਆਂ ਤੇ ਇਹਨਾਂ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਸੈਂਟਰ ਹੈੱਡ ਟੀਚਰ ਚਰਨਜੀਤ ਸਿੰਘ, ਸਕੂਲ ਦੇ ਅਧਿਆਪਕ ਨੀਰਜ ਕੁਮਾਰ ਬਜਾਜ, ਗੁਰਜੀਤ ਕੌਰ, ਸੁਖਵਿੰਦਰ ਸਿੰਘ, ਅਮਨਦੀਪ ਕੌਰ ਬਰਾੜ,ਵੀਰਪਾਲ ਅਤੇ ਅਮਨਦੀਪ ਕੌਰ ਭੁੱਲਰ ਹਾਜ਼ਰ ਸਨ।

  • Related Posts

    ਬਾਰ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਬਣੇ ਦਰਿਪਣ ਸਾਹਨੀ ਦਾ ਭਾਜਪਾ ਵੱਲੋਂ ਸਨਮਾਨ ਪਾਰਟੀ ਦੇ ਲੀਗਲ ਸੈੱਲ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾ ਰਹੇ ਹਨ ਦਰਿਪਣ ਸਾਹਨੀ: ਡਾ. ਰਾਜਿੰਦਰ ਸ਼ਰਮਾ

    Spread the love

    Spread the love ਜਗਰਾਓਂ 26 ਸਤੰਬਰ (ਜਸਵਿੰਦਰ ਸਿੰਘ ਡਾਂਗੀਆ ) ਜਗਰਾਓਂ ਬਾਰ ਐਸੋਸੀਏਸ਼ਨ ਦੀਆਂ ਪਿਛਲੇ ਦਿਨੀਂ ਹੋਈਆਂ ਚੋਣਾਂ ਵਿੱਚ ਜੁਆਇੰਟ ਸੈਕਟਰੀ ਚੁਣੇ ਜਾਣ ’ਤੇ ਐਡਵੋਕੇਟ ਦਰਿਪਣ ਸਾਹਨੀ ਦਾ ਭਾਜਪਾ ਜ਼ਿਲ੍ਹਾ…

    ਹਲਕਾ ਇੰਚਾਰਜ ਗੋਪਾਲ ਸਿੰਘ ਨੇ ਵੰਡੇ 10 ਲੱਖ ਦੇ ਸਿਹਤ ਬੀਮਾ ਕਾਰਡ 

    Spread the love

    Spread the loveਬਠਿੰਡਾ 26 ਸਤੰਬਰ(ਸੁਰਿੰਦਰਪਾਲ ਸਿੰਘ): ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਹਲਕਾ ਇੰਚਾਰਜ ਦੀ ਸੇਵਾ ਨਿਭਾ ਰਹੇ ਸਾਬਕਾ ਅਧਿਕਾਰੀ ਗੋਪਾਲ ਸਿੰਘ ਵੱਲੋਂ ਦਿਹਾਤੀ ਦੇ ਪਿੰਡ ਕਾਲਝਰਾਣੀ ਵਿਖੇ ਮੁੱਖ…

    Leave a Reply

    Your email address will not be published. Required fields are marked *