ਮੁਕਾਰੀ ਵਿਖੇ ਹਲਕਾ ਵਿਧਾਇਕ ਦਿਨੇਸ਼ ਚੱਢਾ  ਦੇ ਯਤਨਾਂ ਸਦਕੇ ਕਮਿਊਨਟੀ ਸੈਂਟਰ ਨੂੰ ਨਵਾਂ  ਰੂਪ ਦਿੱਤਾ ਗਿਆ

Spread the love
 ਨੂਰਪੁਰ ਬੇਦੀ, ( ਦਲਜੀਤ ਚਨੌਲੀ ) ਹਲਕਾ ਵਿਧਾਇਕ ਦਿਨੇਸ਼ ਚੱਢਾ  ਦੇ ਯਤਨਾਂ ਸੱਦ ਕੇ ਅਤੇ ਸਰਪੰਚ ਗੁਰਦੀਪ ਕੌਰ ਮਕਾਰੀ ਤੇ ਸਤਨਾਮ  ਸਿੰਘ  ਦੀ ਅਗਵਾਈ ਵਿੱਚ ਵਿਧਾਇਕ ਦਿਨੇਸ਼ ਚੱਢਾ  ਦੀ ਟੀਮ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਖੰਡਰ ਬਣਦੀ ਜਾ ਰਹੀ ਕਮਿਊਨਟੀ ਸੈਂਟਰ ਨੂੰ ਨਵਾਂ ਰੂਪ ਦਿੱਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਨੇ ਕਿਹਾ ਕਿ ਪਿੰਡ ਮਕਾਰੀ ਦੇ ਲੋਕਾਂ ਦੀ ਬਹੁਤ ਪੁਰਾਣੀ ਮੰਗ ਸੀ ਜਿਸ ਨੂੰ ਅੱਜ ਹਲਕਾ ਵਿਧਾਇਕ ਦੇ  ਯਤਨਾ ਸਦਕਾ ਮੁਕਮਲ ਕੀਤਾ ਗਿਆ ਉਸਨੇ ਅੱਗੇ ਕਿਹਾ ਕਿ ਵਿਧਾਇਕ ਚੱਢਾ  ਨੇ ਸਾਨੂੰ ਵਿਸ਼ਵਾਸ ਦਿੱਤਾ ਕਿ ਪਿੰਡ ਮਕਾਰੀ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਇਸ ਮੌਕੇ ਸਰਪੰਚ ਗੁਰਦੀਪ ਕੌਰ ਨੇ ਕਿਹਾ ਕਿ ਅੱਜ ਵਿਧਾਇਕ ਚੱਢਾ ਦੇ  ਬਦੌਲਤ ਸਾਡੀ ਕਮਿਊਨਟੀ ਸੈਂਟਰ ਅਤੇ ਗੰਦੇ ਨਾਲੇ ਦਾ ਕੰਮ ਚੱਲ ਰਿਹਾ ਹੈ ਅਤੇ ਹੋਰ ਵੀ ਜੋ ਪੰਚਾਇਤ ਵੱਲੋਂ ਵਿਕਾਸ ਕਾਰਜ ਆਰੰਭ ਕੀਤੇ ਗਏ ਹਨ ਉਹਨਾਂ ਲਈ ਅਸੀਂ ਹਲਕਾ ਵਿਧਾਇਕ ਦਿਨੇਸ਼ ਚੱਢਾ  ਦੇ  ਹਮੇਸ਼ਾ ਰਿਣੀ  ਰਹਾਂਗੇ . ਇਸ ਮੌਕੇ ਲੈਕਚਰਾਰ ਨਾਨਕ ਚੰਦ ਮਦਨਪਾਲ ਸਿੰਘ ਭੁਪਿੰਦਰ ਸਿੰਘ ਜਸਵਿੰਦਰ ਪਾਲ ਪੰਚ ਤੀਰਥ ਰਾਮ ਜਸਬੀਰ ਸਿੰਘ ਰਾਣਾ ਦਰਸ਼ਨ ਲਾਲ ਧਿਮਾਨ ਡਾਕਟਰ ਅਸ਼ੋਕ ਕੁਮਾਰ ਡਾਕਟਰ ਬਲਵੀਰ ਚੰਦ ਰਾਮਪਾਲ ਕੁਲਦੀਪ ਸਿੰਘ ਫੌਜੀ ਸੋਹਣ ਸਿੰਘ ਲੱਕੀ ਸੈਣੀ ਰਾਮਦਾਸ  ਅਤੇ ਹੋਰ ਪਿੰਡ ਵਾਸੀ ਆਦਿ ਮੌਜੂਦ ਸਨ
  • Related Posts

    ਸਹਿਕਾਰੀ ਸਭਾ ਮਾਨੂੰਪੁਰ ਤੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਰਿਹਾ ਕਾਬਜ

    Spread the love

    Spread the loveਸਮਰਾਲਾ 14 ਸਤੰਬਰ (ਮੁਕੇਸ਼ ਵਰਮਾ)=ਨਜਦੀਕੀ ਪਿੰਡ ਮਾਨੂੰਪੁਰ ਵਿਖੇ ਸਹਿਕਾਰੀ ਸਭਾ ਲਿਮ: ਮਾਨੂੰਪੁਰ ਜਿੱਥੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਕਾਬਜ ਹੋਇਆ ਹੈ। ਇਹ ਸਹਿਕਾਰੀ ਸਭਾ ਜਿਸਦੇ ਕੁੱਲ 11…

    ਕਿਸਾਨ ਆਗੂ ਗੋਰਾ ਸਿੰਘ ਢਿੱਲਵਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸਾਮਿਲ ,ਬਾਪੂ ਤਰਸੇਮ ਸਿੰਘ ਵੱਲੋਂ ਕੀਤਾ ਸਵਾਗਤ 

    Spread the love

    Spread the loveਤਪਾ ਮੰਡੀ,14 ਸਤੰਬਰ( ਗੋਲਡੀ ਵਿਆਸ) ਵਿਧਾਨ ਸਭਾ 2027 ਦੀਆਂ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵੱਖ ਵੱਖ ਪਾਰਟੀਆਂ ਵੱਲੋਂ ਸਰਗਰਮੀਆਂ ਨੂੰ ਤੇਜ ਕਰ ਦਿੱਤਾ ਗਿਆ ਹੈ ਇਸੇ…

    Leave a Reply

    Your email address will not be published. Required fields are marked *