ਰਾਹੁਲ ਗਾਂਧੀ ਇਕ ਸੂਝਵਾਨ ਨੇਤਾ ਦੇ ਵਿਰੁੱਧ ਭਗਵੰਤ ਮਾਨ ਵੱਲੋਂ ਕੀਤੀਆਂ ਟਿੱਪਣੀਆਂ ਗੈਰ ਵਾਜਿਬ : ਮਹਿੰਦਰ ਸਿੰਘ

Spread the love

ਭੁੱਚੋ ਮੰਡੀ ਨਥਾਣਾ 2ਅਪੈ੍ਲ (ਹਰਬੰਸ ਸਿੰਘ ਭੋਲਾ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕੁਲ ਹਿੰਦ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਖਿਲਾਫ ਕੀਤੀਆਂ ਟਿੱਪਣੀਆਂ ਗੈਰ ਵਾਜਿਬ ਹਨ ਉਕਤ ਟਿਪਣੀਆਂ ਕਰਕੇ ਮੁੱਖ ਮੰਤਰੀ ਆਪਣੀਆਂ ਨਾਕਾਮੀਆਂ ਨੂੰ ਛੁੱਪਾ ਰਿਹਾ।ਉਕਤ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਨਾਥਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ। ਨਾਥਪੁਰਾ ਨੇ ਕਿਹਾ ਕਿ ਰਾਹੁਲ ਗਾਂਧੀ ਇਕ ਉਚ ਵਿਦਿਆ ਪ੍ਰਾਪਤ ਸੂਝਵਾਨ ਨੋਜਵਾਨ ਨੇਤਾਂ ਹੈ ਜ਼ੋ ਕਿ ਬਿਨਾਂ ਆਹੁਦੇ ਦੇ ਲਾਲਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਕਾਂਗਰਸ ਪਾਰਟੀ ਦੀ ਸੇਵਾ ਕਰ‌ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੋ ਵੀ ਕੁੱਝ ਕਿਹਾ ਉਹ ਬੜਾ ਸ਼ਰਮਨਾਕ ਤੇ ਨਿੰਦਣਯੋਗ ਹੈ। ਇਨ੍ਹਾਂ ਬਿਆਨਾਂ ਤੋਂ ਸਾਫ ਜ਼ਾਹਰ ਹੁੰਦਾ ਕਿ ਭਗਵੰਤ ਮਾਨ ਹੁਣ ਭਾਜਪਾ ਸਰਕਾਰ ਦਾ ਟੋਲ ਆਰਮੀ ਦਾ ਹਿਸਾ ਬਣ ਚੁੱਕੇ ਹਨ ਜਿਨ੍ਹਾਂ ਨੂੰ ਦੂਜਿਆਂ ਤੇ ਦੋਸ਼ ਲਾਉਣ ਤੋਂ ਇਲਾਵਾ ਹੋਰ ਕੁੱਝ ਨਹੀਂ ਆਉਂਦਾ ਪਹਿਲਾਂ ਸਾਡੇ ਕਿਸਾਨਾ ਤੇ ਸ਼ਾਂਤ ਮਈ ਬੈਠੇ ਧਰਨਿਆਂ ਤੇ ਮੀਟਿੰਗ ਦਾ ਬਹਾਨਾ ਬਣਾ ਕੇ ਉਨ੍ਹਾਂ ਤੇ ਤਸ਼ੱਦਦ ਕਰਵਾਉਣਾ ਪੁੱਠਾ ਬੋਲਣਾ ਤੇ ਧਰਿਆ ‘ਤੇ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਤੇ ਹੋਰ ਕਿਤੇ ਜ਼ਿਆਦਾ ਸਮਾਨ ਦਾ ਨੁਕਸਾਨ ਕਰਵਾਉਣ ਦੇ ਜੁੱਮੇਵਾਰ ਹਨ ਇਥੋਂ ਪਤਾ ਚੱਲਦਾ ਹੈ ਕਿ ਇਹ ਕੇਜਰੀਵਾਲ ਦੇ ਇਸ਼ਾਰਿਆਂ ਤੇ ਨੱਚ ਰਿਹਾ ‘ਤੇ ਸੂਬੇ ਵਿੱਚ ਜ਼ੋ ਵੀ ਕੁੱਝ ਹੋ ਉਸ ਦੀ ਇਸ ਨੂੰ ਜਾਣਕਾਰੀ ਨਹੀਂ ਮਹਿੰਦਰ ਸਿੰਘ ਨਾਥਪੁਰਾ ਨੇ ਰਾਹੁਲ ਗਾਂਧੀ ਵਾਰੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਉਹ ਇਕ ਅਜਿਹੇ ਨੇਤਾ ਹਨ ਜ਼ੋ ਹਰ ਸਮੇਂ ਗ਼ਰੀਬਾਂ ਅਤੇ ਨੋਜਵਾਨਾਂ ਦੀ ਲੜਾਈ ਲੜੀ ਰਹੇ ਹਨ ਉਨ੍ਹਾਂ ਨੇ ਲੋਕਾਂ ਨੂੰ ਇਕ ਜੁਟ ਕਰਨ ਲਈ ਭਾਰਤ ਜੋੜੋ ਯਾਤਰਾ ਕੀਤੀ ਪਰ ਮਾਨ ਸਰਕਾਰ ਨੇ ਲੋਕਾਂ ਨੂੰ ਲੁੱਟਿਆ ਤੇ ਕੁਟਿਆ ਮਾਨ ਸਰਕਾਰ ਦੇ ਤਿੰਨ ਸਾਲਾਂ ਵਿੱਚ ਪੰਜਾਬ  ਦੇ ਵਿਕਾਸ ਕੁੱਝ ਨਹੀਂ ਤੇ ਲੋਕਾਂ ਦਾ ਕੂੱਝ ਕਰਨਾ ਹੀ ਕੀ ਸੀ ਤੇ  ਸਰਕਾਰ ਸਾਰੇ ਕੀਤੇ ਹੋਏ ਵਾਅਦੇ ਪੂਰੇ ਕਰਨ ਵਿੱਚ ਸਫਲ ਰਹੀ ਹੈ  ਇਸ ਲਈ ਭਗਵੰਤ ਸਿੰਘ ਮਾਨ ਨੂੰ ਰਾਹੁਲ ਗਾਂਧੀ ਵਿਰੁੱਧ ਕੀਤੀ  ਫਾਲਤੂ ਬਿਆਨ ਬਾਜੀ ਦੀ ਮੁਆਫ਼ੀ ਦੇ ਮੰਗਣੀ ਚਾਹੀਦੀ ਹੈ।

  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *