ਮਜ਼ਦੂਰ ਦਿਹਾੜੇ ਉੱਪਰ ਮਜ਼ਦੂਰ ਦੀ ਧੀ ਨੂੰ ਸਨਮਾਨਿਤ ਕਰਕੇ ਮਨਾਇਆ ਦਿਹਾੜਾ 

Spread the love

ਜਗਰਾਉਂ 1ਮਈ (ਜਸਵਿੰਦਰ ਸਿੰਘ ਡਾਂਗੀਆ) 1ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਇਸ ਦਿਨ ਮਜ਼ਦੂਰ ਵਰਗ ਸ਼ਿਕਾਗੋ ਦੇ ਮਜ਼ਦੂਰ ਸ਼ਹੀਦਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਅੱਜ ਨਗਰ ਕੌਂਸਲ ਜਗਰਾਉਂ ਵਿਖੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਵਿੱਚ ਸਫਾਈ ਸੇਵਕਾਂ, ਸੀਵਰਮੈਨਾ ਅਤੇ ਮਜ਼ਦੂਰ ਜਮਾਤ ਦੇ ਮਜ਼ਦੂਰਾਂ ਨੇ ਵੱਡੀ ਗਿਣਤੀ ਵਿਚ ਇੱਕਠੇ ਹੋ ਮਜ਼ਦੂਰ ਦਿਹਾੜਾ ਮਨਾਇਆ। ਸ਼ਹੀਦਾਂ ਦੀ ਯਾਦ ਵਿੱਚ ਲਾਲ ਝੰਡਾ ਚੜਾਇਆ ਗਿਆ। ਕੁਲਵੰਤ ਸਿੰਘ ਸਹੋਤਾ ਨੇ ਬੋਲਦਿਆਂ ਕਿਹਾ ਕਿ ਮਜ਼ਦੂਰ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਹਨ। ਦੇਸ਼ ਦੀ ਆਰਥਿਕਤਾ ਨੂੰ ਸਥਿਰ ਰੱਖਣ ਲਈ ਸੱਭ ਤੋਂ ਵੱਡਾ ਯੋਗਦਾਨ ਮਜ਼ਦੂਰਾਂ ਵਗਰ ਦਾ ਹੁੰਦਾ ਹੈ। ਅੱਜ ਦੇ ਸਮਾਗਮ ਵਿੱਚ ਵੱਡੀ ਗਿਣਤੀ ਵਿਚ ਮਜ਼ਦੂਰ ਵਰਗ ਨੇ ਹਿੱਸਾ ਲਿਆ। ਅੱਜ ਮਜ਼ਦੂਰ ਵਰਗ ਦੀ ਧੀ ਤਰੁਣਾ ਨੂੰ ਬਲਾਕ ਜਗਰਾਉ ਅੰਦਰ ਪੜ੍ਹਾਈ 8ਵੀਂ ਕਲਾਸ ਵਿੱਚੋਂ ਦੂਸਰੀ ਪੁਜੀਸ਼ਨ ਹਾਸਲ ਕਰਨ ਤੇ ਸਨਮਾਨਿਤ ਕੀਤਾ ਗਿਆ।ਜਿਸ ਨਾਲ ਮਜ਼ਦੂਰ ਵਰਗ ਦਾ ਸਿਰ ਉੱਚਾ ਹੋਇਆ ਹੈ ਇਸ ਮੌਕੇ ਪ੍ਰਧਾਨ ਰਜਿੰਦਰ ਕੁਮਾਰ, ਪ੍ਰਧਾਨ ਸ਼ਨੀ ਸੁੰਦਰ, ਰਾਜ ਕੁਮਾਰ, ਬਿਕਰਮ ਸਿੰਘ, ਭੂਸ਼ਨ ਗਿੱਲ, ਪ੍ਰਦੀਪ ਕੁਮਾਰ, ਰਾਮ ਪ੍ਰਕਾਸ਼,ਮਿਸਰੋ ਦੇਵੀ, ਆਸ਼ਾ ਰਾਣੀ, ਕੰਚਨ, ਨੀਨਾ, ਦਰਸ਼ਨਾਂ, ਸੁਨੀਤਾ, ਲਖਵੀਰ ਸਿੰਘ, ਅਤੇ ਨਗਰ ਕੌਂਸਲ ਜਗਰਾਉਂ ਦਾ ਸਮੂਹ ਸਟਾਫ਼ ਹਾਜ਼ਰ ਰਿਹਾ

  • Related Posts

    ਸਹਿਕਾਰੀ ਸਭਾ ਮਾਨੂੰਪੁਰ ਤੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਰਿਹਾ ਕਾਬਜ

    Spread the love

    Spread the loveਸਮਰਾਲਾ 14 ਸਤੰਬਰ (ਮੁਕੇਸ਼ ਵਰਮਾ)=ਨਜਦੀਕੀ ਪਿੰਡ ਮਾਨੂੰਪੁਰ ਵਿਖੇ ਸਹਿਕਾਰੀ ਸਭਾ ਲਿਮ: ਮਾਨੂੰਪੁਰ ਜਿੱਥੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਕਾਬਜ ਹੋਇਆ ਹੈ। ਇਹ ਸਹਿਕਾਰੀ ਸਭਾ ਜਿਸਦੇ ਕੁੱਲ 11…

    ਕਿਸਾਨ ਆਗੂ ਗੋਰਾ ਸਿੰਘ ਢਿੱਲਵਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸਾਮਿਲ ,ਬਾਪੂ ਤਰਸੇਮ ਸਿੰਘ ਵੱਲੋਂ ਕੀਤਾ ਸਵਾਗਤ 

    Spread the love

    Spread the loveਤਪਾ ਮੰਡੀ,14 ਸਤੰਬਰ( ਗੋਲਡੀ ਵਿਆਸ) ਵਿਧਾਨ ਸਭਾ 2027 ਦੀਆਂ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵੱਖ ਵੱਖ ਪਾਰਟੀਆਂ ਵੱਲੋਂ ਸਰਗਰਮੀਆਂ ਨੂੰ ਤੇਜ ਕਰ ਦਿੱਤਾ ਗਿਆ ਹੈ ਇਸੇ…

    Leave a Reply

    Your email address will not be published. Required fields are marked *