ਰੇਲਵੇ ਵਿਭਾਗ ‘ਚ ਗੂਗਲ ਪੇਅ ਰਾਹੀਂ ਹੋ ਰਿਹਾ ਭ੍ਰਿਸ਼ਟਾਚਾਰ

Spread the love

ਅੰਮ੍ਰਿਤਸਰ, 4 ਅਪ੍ਰੈਲ (ਦਿਨੇਸ਼ ਸੋਨੀ ) ਰੇਲਗੱਡੀਆਂ ਵਿੱਚ ਭ੍ਰਿਸ਼ਟਾਚਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਟਿਕਟ ਚੈਕਰ ਯਾਤਰੀਆਂ ਨੂੰ ਸੀਟ ਦੇਣ ਲਈ ਨਕਦੀ ਲੈਂਦੇ ਸਨ, ਹੁਣ ਟਿਕਟ ਚੈਕਰਾਂ ਦੇ ਨਾਲ-ਨਾਲ ਰੇਲਗੱਡੀ ਵਿੱਚ ਕੰਮ ਕਰਨ ਵਾਲੇ ਪ੍ਰਾਈਵੇਟ ਕਰਮਚਾਰੀ ਵੀ ਭ੍ਰਿਸ਼ਟਾਚਾਰ ਕਰਨ ਵਿੱਚ ਲੱਗੇ ਹੋਏ ਹਨ ਅਤੇ ਰੇਲਵੇ ਵਿਭਾਗ ਦੀ ਜੇਬ ਵਿੱਚ ਜਾਣ ਵਾਲਾ ਪੈਸਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਾ ਰਿਹਾ ਹੈ ਅਜਿਹਾ ਹੀ ਇੱਕ ਮਾਮਲਾ 3 ਅਪ੍ਰੈਲ ਨੂੰ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਟ੍ਰੇਨ ਨੰਬਰ 12032 ਅੰਮ੍ਰਿਤਸਰ ਸਵਰਨ ਸ਼ਤਾਬਦੀ ਐਕਸਪ੍ਰੈਸ ਦਾ ਹੈ, ਜਿਸ ਵਿੱਚ 2 ਯਾਤਰੀਆਂ ਨੇ ਇਸ ਟ੍ਰੇਨ ਦੇ ਪ੍ਰਾਈਵੇਟ ਕਰਮਚਾਰੀਆ ਨਾਲ ਅੰਮ੍ਰਿਤਸਰ ਤੋਂ ਲੁਧਿਆਣਾ ਜਾਣ ਬਾਰੇ ਗੱਲ ਕੀਤੀ ਗਈ ਜਨਰਲ ਟਿਕਟਾਂ ਹੋਣ ਦੇ ਬਾਵਜੂਦ ਪ੍ਰਾਈਵੇਟ ਕਰਮਚਾਰੀ ਨੇ ਦੋਵਾਂ ਯਾਤਰੀਆਂ ਤੋਂ 570 ਰੁਪਏ ਪ੍ਰਤੀ ਯਾਤਰੀ ਦੇ ਹਿਸਾਬ ਨਾਲ 1140 ਰੁਪਏ ਲੈਣ ਦੀ ਗੱਲ ਕੀਤੀ ਗਈ ਪਹਿਲਾ ਪ੍ਰਾਈਵੇਟ ਕਰਮਚਾਰੀ ਵਲੋ ਰੇਲਗੱਡੀ ਦੇ ਟਿਕਟ ਚੈਕਰ ਨਾਲ ਗੱਲ ਕੀਤੀ ਤਾਂ  2 ਯਾਤਰੀਆਂ ਲਈ 900 ਰੁਪਏ ਵਿੱਚ ਸੌਦਾ ਤੈਅ ਹੋ ਗਿਆ ਅਤੇ ਦੋਵਾਂ ਯਾਤਰੀਆਂ ਨੂੰ ਸੀਟਾਂ ਦੇ ਦਿੱਤੀਆਂ ਗਈਆਂ ਅਤੇ ਲੁਧਿਆਣਾ ਆਉਣ ਤੋਂ ਪਹਿਲਾਂ ਪ੍ਰਾਈਵੇਟ ਕਰਮਚਾਰੀ ਵਲੋ ਰੇਲਗੱਡੀ ਦੇ ਡੱਬੇ ਦੇ ਅੰਦਰ ਕੈਬਿਨ ਵਿੱਚ ਯਾਤਰੀ ਤੋਂ ਉਸਦੇ ਗੂਗਲ ਪੇ ਨੰਬਰ ‘ਤੇ 900 ਰੁਪਏ ਲੈ ਲਏ ਪਰ ਇਸ ਦੀ ਕੋਈ ਰਸੀਦ ਨਹੀਂ ਦਿੱਤੀ ਗਈ ਜਦੋਂ ਇਸ ਬਾਰੇ ਰੇਲ ਗੱਡੀ ਦੇ ਕੈਪਟਨ ਰਾਜ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਜਦੋਂ ਇਸ ਬਾਰੇ ਰੇਲ ਗੱਡੀ ਦੇ ਪ੍ਰਾਈਵੇਟ ਕਰਮਚਾਰੀ ਰਜਿੰਦਰ ਦਹੀਆ ਨਾਲ ਗੱਲਬਾਤ ਕੀਤੀ ਗਈ ਤਾਂ ਓਸਨੇ  ਆਪਣੀ ਗਲਤੀ ਕਬੂਲੀ ਅਤੇ ਕਿਹਾ ਕਿ ਇਹ ਸਾਰਾ ਭ੍ਰਿਸ਼ਟਾਚਾਰ ਰਲ ਮਿਲ ਕੇ ਹੁੰਦਾ ਹੈ  ।।

  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 

    Spread the love

    Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

    Leave a Reply

    Your email address will not be published. Required fields are marked *