ਵਾਰਡ ਨੰਬਰ 9 ਤੋਂ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਝੋਲੀ ਪਾਵਾਂਗੇ- ਅਰਮੀਤ ਕੌਰ ਬੋਪਾਰਾਏ 

Spread the love

 ਫ਼ਗਵਾੜਾ 18 ਦਸੰਬਰ (ਪ੍ਰੀਤ ਕੌਰ ਪ੍ਰੀਤੀ)- ਨਗਰ ਨਿਗਮ ਚੋਣਾਂ ਦੇ ਦੌਰਾਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਦਾ ਇੱਕ ਦਿਨ ਬਾਕੀ ਰਹਿਣ ਤੋਂ ਪਹਿਲਾਂ ਚੋਣ ਪ੍ਰਚਾਰ ਸਿਖਰਾਂ ਤੇ ਹੈ। ਘੱਟ ਸਮਾਂ ਮਿਲਣ ਕਰਕੇ ਰੈਲੀਆਂ ਅਤੇ ਜਲਸਿਆਂ ਦੀ ਜਗ੍ਹਾ ਉਮੀਦਵਾਰ ਡੋਰ ਟੂ ਡੋਰ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ। ਜਿਸ ਦੀ ਲੜੀ ਦੇ ਚੱਲਦਿਆਂ ਵਾਰਡ ਨੰਬਰ 9 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਅਰਮੀਤ ਕੌਰ ਬੋਪਾਰਾਏ ਪਤਨੀ ਅਮਨਦੀਪ ਸਿੰਘ ਬੋਪਾਰਾਏ ਦੀ ਚੋਣ ਮੁਹਿੰਮ ਦੀ ਗੱਲ ਕਰੀਏ ਤਾਂ ਵਾਰਡ ਵਾਸੀਆਂ ਵੱਲੋਂ ਉਹਨਾਂ ਨੂੰ ਵੱਧ ਚੜ ਕੇ ਸਾਥ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਬੋਪਾਰਾਏ ਨੇ ਕਿਹਾ ਕਿ ਵਾਰਡ ਦੇ ਹਰ ਇੱਕ ਇਲਾਕੇ ਦੇ ਲੋਕਾਂ ਵੱਲੋਂ ਉਹਨਾਂ ਨੂੰ ਹਰ ਪੱਖੋਂ ਬਣਦਾ ਮਾਣ ਅਤੇ ਸਤਿਕਾਰ ਦਿੱਤਾ ਜਾ ਰਿਹਾ ਹੈ। ਜਿੱਥੋਂ ਜਾਹਿਰ ਹੋ ਰਿਹਾ ਹੈ ਕਿ ਵਾਰਡ ਦੀ ਜਨਤਾ ਚੋਣ ਨਿਸ਼ਾਨ ਤਕੜੀ ਦੇ ਸਾਥ ਦੇਣ ਦਾ ਵਾਅਦਾ ਕਰਦੇ ਹੋਈ ਉਹਨਾਂ ਦੇ ਨਾਲ ਹੈ। ਬੋਪਾਰਾਏ ਨੇ ਕਿਹਾ ਕਿ ਉਹਨਾਂ ਦੇ ਟੀਮ ਸਾਥੀਆਂ ਅਤੇ ਵਰਕਰਾਂ ਦੇ ਉਤਸਾਹ ਦੇ ਨਾਲ ਅਸੀਂ ਇਹ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਝੋਲੀ ਦੇ ਵਿੱਚ ਪਾਵਾਂਗੇ। ਵਾਰਡ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਜਨ ਸੰਪਰਕ ਕਰਨ ਦੇ ਦੌਰਾਨ ਸਮਰਥਕ ਪਰਮਜੀਤ ਸਿੰਘ, ਬਲਵਿੰਦਰ ਸਿੰਘ,ਸੱਤਪਾਲ ਸਿੰਘ,ਡਾਕਟਰ ਦਵਿੰਦਰ, ਜੋਗਿੰਦਰ ਸਿੰਘ ਮਰਹਾਲਾ,

ਸੁਰਿੰਦਰ ਸਿੰਘ ਨਰਿੰਦਰ ਸਿੰਘ ਗੁਰਪ੍ਰੀਤ ਕੌਰ,ਅਵਨੀਤ ਕੌਰ, ਕਵਲਜੀਤ ਕੌਰ,ਬਬਲੀ,ਗੀਤਾ, ਨਰਿੰਦਰ ਸਿੰਘ ਬਬਲੂ,ਇੰਸਪੈਕਟਰ ਨਰਿੰਦਰ ਸਿੰਘ,ਸੁਰਜੀਤ ਸਿੰਘ ਛੀਨਾ ਵੀ ਮੌਜੂਦ ਸਨ।

  • Related Posts

    ਸਹਿਕਾਰੀ ਸਭਾ ਮਾਨੂੰਪੁਰ ਤੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਰਿਹਾ ਕਾਬਜ

    Spread the love

    Spread the loveਸਮਰਾਲਾ 14 ਸਤੰਬਰ (ਮੁਕੇਸ਼ ਵਰਮਾ)=ਨਜਦੀਕੀ ਪਿੰਡ ਮਾਨੂੰਪੁਰ ਵਿਖੇ ਸਹਿਕਾਰੀ ਸਭਾ ਲਿਮ: ਮਾਨੂੰਪੁਰ ਜਿੱਥੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਕਾਬਜ ਹੋਇਆ ਹੈ। ਇਹ ਸਹਿਕਾਰੀ ਸਭਾ ਜਿਸਦੇ ਕੁੱਲ 11…

    ਕਿਸਾਨ ਆਗੂ ਗੋਰਾ ਸਿੰਘ ਢਿੱਲਵਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸਾਮਿਲ ,ਬਾਪੂ ਤਰਸੇਮ ਸਿੰਘ ਵੱਲੋਂ ਕੀਤਾ ਸਵਾਗਤ 

    Spread the love

    Spread the loveਤਪਾ ਮੰਡੀ,14 ਸਤੰਬਰ( ਗੋਲਡੀ ਵਿਆਸ) ਵਿਧਾਨ ਸਭਾ 2027 ਦੀਆਂ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵੱਖ ਵੱਖ ਪਾਰਟੀਆਂ ਵੱਲੋਂ ਸਰਗਰਮੀਆਂ ਨੂੰ ਤੇਜ ਕਰ ਦਿੱਤਾ ਗਿਆ ਹੈ ਇਸੇ…

    Leave a Reply

    Your email address will not be published. Required fields are marked *