ਵਿਧਾਇਕ ਅਮਰਗੜ੍ਹ ਨੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਅਧੀਨ ਵਿਸ਼ਵ ਪਖਾਨਾ ਦਿਵਸ ਤੇ 11 ਲਾਭਪਾਤਰੀਆਂ ਨੂੰ ਇੱਕ ਲੱਖ 65 ਹਜਾਰ ਰੁਪਏ ਦੇ ਪ੍ਰਵਾਨਗੀ ਪੱਤਰ ਜਾਰੀ ਕੀਤੇ

Spread the love
 ਮਾਲੇਰਕੋਟਲਾ, 20 ਨਵੰਬਰ (ਬੋਪਾਰਾਏ) : ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਅਧੀਨ ਪ੍ਰਵਾਨ ਕੀਤੇ ਗਏ ਵਿਅਕਤੀਗਤ ਘਰੇਲੂ ਪਖਾਨਿਆਂ ਦੇ 11 ਲਾਭਪਾਤਰੀਆਂ ਨੂੰ ਇੱਕ ਲੱਖ 65 ਹਜਾਰ ਰੁਪਏ ਦੇ ਪ੍ਰਵਾਨਗੀ ਪੱਤਰ ਜਾਰੀ ਕੀਤੇ । ਇਸ ਸਕੀਮ ਤਹਿਤ ਲਾਭਪਾਤਰੀਆਂ ਨੂੰ ਵਿਅਕਤੀਗੜ ਘਰੇਲੂ ਪਖਾਨਿਆਂ ਦੀ ਵਰਤੋਂ ਨੂੰ ਪ੍ਰੋਸਾਹਿਤ ਕਰਨ ਲਈ 15 ਹਜਾਰ ਰੁਪਏ ਪ੍ਰਤੀ ਲਾਭਪਾਤਰੀ ਵਿੱਤੀ ਰਾਸ਼ੀ ਮੁਹੱਈਆਂ ਕਰਵਾਈ  ਜਾਵੇਗੀ । ਉਨ੍ਹਾਂ ਵਿਸ਼ਵ ਪਖਾਨਾ ਦਿਵਸ ਤੇ ਹਲਕੇ ਦੇ ਪਿੰਡਾਂ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਕਿ “ਸਾਡਾ ਪਖਾਨਾ, ਸਾਡਾ ਮਾਣ” ਵਿਸ਼ੇ ਰਾਹੀਂ ਆਪਣੇ ਘਰੇਲੂ ਪਖਾਨੇ ਨੂੰ ਆਪਣਾ ਮਾਣ ਸਮਝਦੇ ਹੋਏ ਇਸ ਦਾ ਨਿਰੰਤਰ ਉਪਯੋਗ ਕੀਤਾ ਜਾਵੇ ਅਤੇ ਕੋਈ ਵੀ ਵਿਆਕਤੀ ਖੁੱਲੇ ਵਿੱਚ ਸ਼ੌਚ ਨਾ ਜਾਵੇ।  ਵਿਧਾਇਕ ਅਮਰਗੜ੍ਹ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਾਫ਼-ਸੁਥਰੇ ਅਤੇ ਸਿਹਤਮੰਦ ਵਾਤਾਵਰਣ ਲਈ ਭਾਈਚਾਰਿਆਂ ਵਿੱਚ ਵਿਹਾਰਕ ਤਬਦੀਲੀ ਨੂੰ ਉਤਸ਼ਾਹਿਤ ਕਰਦੇ ਹੋਏ ਖੁੱਲ੍ਹੇ ਵਿੱਚ ਸ਼ੌਚ ਮੁਕਤ (ਓ.ਡੀ.ਐਫ) ਸਥਿਤੀ ਨੂੰ ਕਾਇਮ ਰੱਖਣ ਲਈ ਸਰਕਾਰ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਦੇ ਸਾਰੇ ਪਿੰਡਾਂ ਨੂੰ ਓ.ਡੀ.ਐੱਫ ਪਲੱਸ ਮਾਡਲ ਪਿੰਡ ਬਣਾਉਣ ਦੇ ਉਪਰਾਲੇ ਕੀਤੇ ਜਾਣ । ਜਿਸ ਵਿੱਚ ਠੋਸ ਅਤੇ ਤਰਲ ਕੂੜਾ ਪ੍ਰਬੰਧਨ ਦੇ ਨਾਲ-ਨਾਲ ਸਾਂਝੇ ਪਖਾਨੇ ਅਤੇ ਘਰੇਲੂ ਪਖਾਨਿਆਂ ਦੀ ਉਸਾਰੀ ਦੇ ਕੰਮ ਸਬੰਧਤ ਲਾਭਪਾਤਰੀਆਂ ਅਤੇ ਪੰਚਾਇਤਾਂ ਨੂੰ ਪ੍ਰੋਤਸਾਹਿਤ ਕਰਕੇ ਜਲਦ ਮੁਕੰਮਲ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਸਰਕਾਰ ਵਲੋਂ ਚਲਾਈ ਜਾ ਰਹੀ ਬਹੁਤ ਹੀ ਅਹਿਮ ਮੁਹਿੰਮ ਹੈ, ਜਿਸ ਵਿੱਚ ਵਿਭਾਗ ਅਤੇ ਪਿੰਡ ਵਾਸੀਆਂ ਦੀ ਭਾਗੀਦਾਰੀ ਰਾਹੀਂ ਆਪਣੇ ਘਰ ਅਤੇ ਪਿੰਡਾਂ ਨੂੰ ਸਾਫ-ਸੁਥਰਾ ਬਣਾ ਕੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ।  ਇਸ ਮੌਕੇ ਚੇਅਰਮੈਨ
ਵਿਧਾਇਕ ਅਮਰਗੜ੍ਹ ਪ੍ਰਵਾਨਗੀ ਪੱਤਰ ਜਾਰੀ ਕਰਦੇ ਹੋਏ
ਜ਼ਿਲ੍ਹਾ ਯੋਜਨਾ ਬੋਰਡ ਸਾਕਿਬ ਅਲੀ ਰਾਜਾ,ਕੇਵਲ ਸਿੰਘ ਜਾਗੋਵਾਲ,ਐਕਸ਼ੀਅਨ ਇੰਜ. ਗੁਰਵਿੰਦਰ ਸਿੰਘ ਢੀਂਡਸਾ, ਐਸ.ਡੀ.ਈ ਸਤਿੰਦਰਪਾਲ ਸਿੰਘ, ਐਸ.ਡੀ.ਈ ਲਵੇਸ਼ ਜੈਨ, ਜੇ.ਈ.ਇੰਜ. ਜਿੰਮੀ ਖਾਨ, ਆਈ.ਈ.ਸੀ ਕਮਲਵੀਰ ਕੌਰ, ਸੀ.ਡੀ.ਐਸ ਜਤਿੰਦਰ ਕੁਮਾਰ, ਬੀ.ਆਰ.ਸੀ ਰਣਜੋਧ ਸਿੰਘ, ਬੀ.ਆਰ.ਸੀ ਸੰਦੀਪ ਕੌਰ, ਬੀ.ਆਰ.ਸੀ ਗੁਰਜੀਤ ਕੌਰ, ਬੀ.ਆਰ.ਸੀ, ਜਸਪਾਲ ਸਿੰਘ ਤੋਂ ਇਲਾਵਾ ਹੋਰ ਪਤੰਵਤੇ ਮੌਜੂਦ ਸਨ ।

More News

Youtube

Whatsapp

Facebook

Home

 

  • Related Posts

    ਲੰਮੇ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਹੱਲਾ-ਬੋਲ, 16 ਨੂੰ ਜਗਰਾਉਂ ’ਚ ਧਰਨਾ ਜਗਰਾਉਂ-ਸਿੱਧਵਾਂ ਬੇਟ ਰੋਡ ਸਥਿਤ ਬਿਜਲੀ ਦਫ਼ਤਰ ਅੱਗੇ ਹੋਵੇਗਾ ਰੋਸ ਪ੍ਰਦਰਸ਼ਨ

    Spread the love

    Spread the love ਜਗਰਾਉਂ, 13 ਸਤੰਬਰ (ਜਸਵਿੰਦਰ ਸਿੰਘ ਡਾਂਗੀਆ): ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਲੱਗ ਰਹੇ ਲੰਮੇ ਬਿਜਲੀ ਕੱਟਾਂ ਕਾਰਨ ਆਮ ਲੋਕਾਂ, ਕਿਸਾਨਾਂ, ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ…

    ਬਾਘੀਆਂ ਦੀ ਸਿਆਸੀ ਸ਼ਮੂਲੀਅਤ ’ਤੇ ਅਕਾਲੀ ਆਗੂਆਂ ਦਾ ਪਲਟਵਾਰ’ ਬਲਜਿੰਦਰ ਸਿੰਘ ਦੇ ‘ਆਪ’ ’ਚ ਜਾਣ ਦੀ ਖ਼ਬਰ ਨੂੰ ਦੱਸਿਆ ਗੁੰਮਰਾਹਕੁੰਨ, ਕਿਹਾ—ਲੰਮੇ ਸਮੇਂ ਤੋਂ ਅਕਾਲੀ ਦਲ ਨਾਲ ਨਹੀਂ ਕੋਈ ਸਬੰਧ

    Spread the love

    Spread the love ਜਗਰਾਉਂ13 ਸਤੰਬਰ (ਜਸਵਿੰਦਰ ਸਿੰਘ ਡਾਂਗੀਆ) ਪਿੰਡ ਬਾਘੀਆਂ ਵਿਖੇ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਗਏ ਸਾਂਝੇ ਇਕੱਠ ਤੋਂ ਬਾਅਦ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਉਸ ਖ਼ਬਰ ਨੂੰ ਸ਼੍ਰੋਮਣੀ ਅਕਾਲੀ ਦਲ…

    Leave a Reply

    Your email address will not be published. Required fields are marked *