ਵਿਧਾਇਕ ਚੱਢਾ ਵੱਲੋਂ 45 ਲੱਖ ਦੀ ਲਾਗਤ ਨਾਲ ਪਿੰਡ ਝਾਗੜੀਆਂ ਵਿਖੇ ਸਿੰਚਾਈ ਵਾਲੇ ਟਿਊਬ ਦਾ ਕੀਤਾ ਗਿਆ ਉਦਘਾਟਨ

Spread the love

 ਨੂਰਪੁਰ ਬੇਦੀ, 17 ਦਸੰਬਰ ( ਦਲਜੀਤ ਚਨੌਲੀ ) ਅੱਜ ਹਲਕਾ ਵਿਧਾਇਕ ਦਿਨੇਸ਼ ਚੱਢਾ ਪਿੰਡ ਝਾਗੜੀਆਂ ਵਿਖੇ 45 ਲੱਖ ਦੀ ਲਾਗਤ ਨਾਲ ਬੜੇ ਸਿੰਚਾਈ ਵਾਲੇ ਟਿਊਬਲ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਵੱਲੋਂ ਪਿੰਡ ਦੇ ਵਸਨੀਕ ਚੌਧਰੀ ਦੇਵ ਚੰਦ ਅਤੇ ਚੌਧਰੀ ਪ੍ਰੇਮ ਚੰਦ ਸਾਂਝੇ ਤੌਰ ਤੇ ਇਸ ਸਿੰਚਾਈ ਵਾਲੇ ਟਿਊਬਲ ਦਾ ਉਦਘਾਟਨ ਕਰਵਾਇਆ ਗਿਆ ਇਸ ਮੌਕੇ ਵਿਧਾਇਕ ਚੱਢਾ ਵੱਲੋਂ ਇਹ ਗੱਲ ਆਖੀ ਗਈ ਕਿ ਵਿਧਾਨ ਸਭਾ ਹਲਕਾ ਰੂਪਨਗਰ ਦੇ ਵਿੱਚ ਲਗਭਗ ਪਿਛਲੇ 25 ਸਾਲਾਂ ਤੋਂ ਬਾਅਦ ਸਿੰਚਾਈ ਵਾਲੇ ਟਿਊਬਲ ਲੱਗਣ ਜਾ ਰਹੇ ਹਨ ਕਾਫੀ ਸਾਰੇ ਟਿਊਬਲਾ ਦਾ ਕੰਮ ਚੱਲ ਰਿਹਾ ਹੈ ਜਿਨ੍ਹਾਂ ਦਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕੰਮ ਮੁਕੰਮਲ ਹੋ ਜਾਵੇਗਾ ਅਤੇ ਬਾਕੀ ਪਿੰਡਾਂ ਵਿੱਚ ਜਿਹਨਾਂ ਵਿੱਚ ਸਿੰਚਾਈ ਲਈ ਟਿਊਬਲ ਦੀ ਜਰੂਰਤ ਹੈ ਉਹਨਾਂ ਪਿੰਡਾਂ ਦਾ ਸਰਵੇ ਕਰਾ ਕੇ ਉੱਥੇ ਵੀ ਟਿਊਬਲ ਲਗਾਏ ਜਾਣਗੇ ਲਗਭਗ 45 ਲੱਖ ਦੀ ਲਾਗਤ ਨਾਲ ਲੱਗਣ ਵਾਲੇ ਇਸ ਟਿਊਬਲ ਤੋਂ ਲਗਭਗ 70 ਏਕੜ ਜਮੀਨ ਦੀ ਸਿੰਚਾਈ ਹੋ ਜਾਵੇਗੀ ਅਤੇ ਪਿੰਡ ਦੇ ਲੋਕਾਂ ਲਈ ਕਾਫੀ ਲਾਹੇਵੰਦ ਸਾਬਤ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਪਿੰਡ ਦੀਆਂ ਹੋਰ ਮੁੱਖ ਸਮੱਸਿਆ ਹਨ ਉਹਨਾਂ ਦਾ ਵੀ ਹੱਲ ਹੋ ਜਾਵੇਗਾ  ਇਸ ਮੌਕੇ ਤੇ ਚੌਧਰੀ ਪ੍ਰੇਮ ਚੰਦ ਸਾਬਕਾ ਸਰਪੰਚ ਅਤੇ ਚੌਧਰੀ ਦੇਵ ਚੰਦ ਵੱਲੋਂ ਇਹ ਗੱਲ ਆਖੀ ਗਈ ਕਿ ਸਿੰਚਾਈ ਵਾਲੇ ਟਿਊਬ ਦੀ ਕਾਫੀ ਲੰਬੇ ਸਮੇਂ ਤੋਂ ਸਾਡੇ ਪਿੰਡ ਨੂੰ ਮੰਗ ਸੀ ਜਦੋਂ ਇਸ ਮੰਗ ਬਾਰੇ ਅਸੀਂ ਹਲਕਾ ਵਿਧਾਇਕ ਦਿਨੇਸ਼ ਚੱਢਾ ਨੂੰ ਜਾਣੂ ਕਰਵਾਇਆ ਉਹਨਾਂ ਵੱਲੋਂ ਸਾਡੀ ਇਸ ਮੰਗ ਨੂੰ ਪੂਰੇ ਕਰਦੇ ਹੋਏ ਸਿੰਚਾਈ ਵਾਲੇ ਟਿਊਬਲ ਦਾ ਕੰਮ ਸ਼ੁਰੂ ਕਰਵਾਇਆ ਅੱਜ ਇਸ ਟਿਊਬਲ ਦਾ ਕੰਮ ਮੁਕੰਮਲ ਹੋ ਗਿਆ ਹੈ ਅਸੀਂ ਸਮੁੱਚੇ ਪਿੰਡ ਵਾਸੀ ਪਿੰਡ ਦੀ ਪੰਚਾਇਤ ਇਸ ਟਿਊਬਲ ਲਗਾਉਣ ਲਈ ਹਲਕਾ ਵਿਧਾਇਕ ਨੇ ਚੱਡਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਅਤੇ ਭਵਿੱਖ ਵਿੱਚ ਵਿਧਾਇਕ ਤੋਂ ਪਿੰਡ ਦੇ ਵਿਕਾਸ ਲਈ ਹੋਰ ਆਸ ਰੱਖਦੇ ਹਾਂ  ਇਸ ਮੌਕੇ ਉੱਤੇ ਪਿੰਡ ਦੀ ਸਮੁੱਚੀ ਪੰਚਾਇਤ ਵੱਲੋਂ ਹਲਕਾ ਵਿਧਾਇਕ ਦਿਨੇਸ਼ ਚੱਡਾ ਦਾ ਜਿੱਥੇ ਪਿੰਡ ਪਹੁੰਚਣ ਤੇ ਸਵਾਗਤ ਕੀਤਾ ਗਿਆ। ਅਤੇ ਉਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਚੌਧਰੀ ਹੁਸਨ ਲਾਲ ਚੌਹਾਨ, ਬਲਾਕ ਪ੍ਰਧਾਨ ਡਾਕਟਰ ਮਦਨ ਲਾਲ, ਚੌਧਰੀ ਪ੍ਰੇਮ ਚੰਦ ਸਾਬਕਾ ਸਰਪੰਚ,

ਪਿੰਕੀ ਭਾਟੀਆ, ਸਰਪੰਚ ਦਰਸ਼ਨ ਸਿੰਘ, ਡਾਕਟਰ ਕਰਮ ਚੰਦ, ਠੇਕੇਦਾਰ ਜੀਤ ਰਾਮ, ਭਾਗ ਸਿੰਘ ਮੈਦਾਨ ,ਸਤਨਾਮ ਸਿੰਘ ਨਾਗਰਾ, ਰਾਮ ਪ੍ਰਸਾਦ ਪਾਲੀ, ਜਸਵੰਤ ਰਾਏ ਪੰਚ ਅਤੇ ਹੋਰ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *